Punjab Kushti / Wrestling
ਸ਼ਰਨਜੀਤ ਸਿੰਘ ਢਿੱਲੋਂ ਨੇ ਹਲਕਾ ਸਾਹਨੇਵਾਲ ਦੀ ਨੁਹਾਰ ਬਦਲੀ : ਸਚਿਨਪ੍ਰੀਤ ਖਹਿਰਾ Balle Punjab

ਸ਼ਰਨਜੀਤ ਸਿੰਘ ਢਿੱਲੋਂ ਨੇ ਹਲਕਾ ਸਾਹਨੇਵਾਲ ਦੀ ਨੁਹਾਰ ਬਦਲੀ : ਸਚਿਨਪ੍ਰੀਤ ਖਹਿਰਾ


ਕੁਹਾੜਾ, 22 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰ ਸਚਿਨਪ੍ਰੀਤ ਸਿੰਘ ਖਹਿਰਾ ਘ ਢਿੱਲੋਂ ਨੇ ਹਲਕਾ ਸਾਹਨੇਵਾਲ ’ਚ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆਉਦਿਆ ਹਲਕਾ ਸਾਹਨੇਵਾਲ ਦੀ ਨੁਹਾਰ ਬਦਲ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਲੁਧਿਆਣਾ ਦਿਹਾਤੀ ਦੇ ਮੀਤ ਪ੍ਰਧਾਨ ਸਚਿਨਪ੍ਰੀਤ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਸ. ਢਿੱਲੋਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਜੋ ਹਲਕਾ ਸਾਹਨੇਵਾਲ ਦੇ ਲੋਕਾਂ ਨਾਲ ਵਆਦੇ ਕੀਤੇ ਸਨ, ਉਨ੍ਹਾਂ ਨੂੰ ਆਪਣੇ ਸਾਲ ਕੁ ਦੇ ਕਾਰਜ ਕਾਲ ’ਚ ਪੂਰੇ ਕਰਕੇ ਵਿਰੋਧੀ ਧਿਰ ਨੂੰ ਸੋਚੀ ਪਾ ਦਿੱਤਾ ਹੈ। ਸਾਹਨੇਵਾਲ ਦੇ ਰਲਵੇ ਦਾ ਪੁੱਲ ਜੋ ਜਨਵਰੀ ’ਚ ਲੋਕਾਂ ਲਈ ਖੋਲ੍ਹ ਦਿੱਤਾ ਜਾਏਗਾ। ਬਿਜਲੀ ਦੀ ਸਮੱਸਿਆ ਨੂੰ ਦੇਖਦੇ ਹੋਏ 66 ਕੇ ਵੀ ਦੇ ਬਿਜਲੀ ਘਰਾਂ ਦੇ ਮਿਹਰਬਾਨ ’ਚ ਨੀਂਹ ਪੱਥਰ ਰੱਖਣਾ। ਭਾਗਪੁਰ ’ਚ 66 ਕੇ ਵੀ ਦੇ ਬਿਜਲੀ ਘਰ ਦਾ ਚਾਲੂ ਕਰਕੇ ਉਦਘਾਟਨ ਕਰਨਾ ਤੇ ਜੰਡਿਆਲੀ ਵਿਖੇ ਨਵੇਂ ਬਿਜਲੀ ਘਰ ਨੂੰ ਬਣਾਉਣ ਦਾ ਐਲਾਨ ਕਰਨਾ। ਆਪਣੇ ਆਪ ’ਚ ਇਕ ਮਿਸਾਲ ਹਨ। ਇਸ ਮੌਕੇ ਗਗਨਦੀਪ ਸਿੰਘ ਢਿੱਲੋਂ, ਹਨੀ ਸੰਧੂ, ਹਨੀ ਢਿੱਲੋਂ ਗੁਰਿੰਦਰਜੀਤ ਸਿੰਘ ਬਾਵਾ, ਪਾਲੀ ਸੰਧੂ, ਅਕਾਸ਼ਦੀਪ ਖਹਿਰਾ ਤੇ ਵਤਨ ਖਹਿਰਾ ਹਾਜ਼ਰ ਸਨ।