Punjab Kushti / Wrestling
ਸਰਕਾਰੀ ਸਕੂਲ ਸਾਹਨੇਵਾਲ ਚ ਕਿਸ਼ੋਰ ਸਿੱਖਿਆ ਅਤੇ ਗਾਈਡੈਂਸ ਅਤੇ ਕੌਸਲਿੰਗ ਵਿਸ਼ੇ ਤੇ ਸਮਾਗਮ ਕਰਵਾਇਆ ਗਿਆ Balle Punjab

ਕੁਹਾੜਾ - ਸਾਹਨੇਵਾਲ,22 ਨਵੰਬਰ-(ਮਹੇਸ਼ਇੰਦਰ ਸਿੰਘ ਮਾਂਗਟ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂਸਾਹਨੇਵਾਲ ਕੰਨਿਆਂ ਸਕੂਲ ਚ ਕਰਵਾਏ ਗਏ ਸਮਾਗਮ ਦੋਰਾਨ ਪ੍ਰਿੰਸੀਪਲ ਕੁਲਵਿੰਦਰ ਕੋਰ ਦੇ ਨਾਲ ਸਕੂਲ ਸਟਾਫ ਅਤੇ ਬੀ.ਐਡ.ਸਿਖਿਆਰਥੀਆਂ ਦੀ ਤਸਵੀਰ ਸਾਹਨੇਵਾਲ ਵਿਖੇ ਪ੍ਰਿੰਸੀਪਲ ਕੁਲਵਿੰਦਰ ਕੋਰ ਦੀ ਰਹਿਨੁਮਾਈ ਹੇਠ ਕਿਸ਼ੋਰ ਸਿੱਖਿਆ ਅਤੇ ਗਾਈਡੈਂਸ ਅਤੇ ਕੌਸਲਿੰਗ ਵਿਸ਼ੇ ਤੇ ਇਕ ਸਮਾਗਮ ਕਰਵਾਇਆ ਗਿਆ ਇਸ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਦੋਰਾਹਾ ਕਾਲਜ ਆਫ ਐਜੂਕੇਸ਼ਨ ਤੋ ਲਵਲੀਨ ਕੋਰ ਅਤੇ ਨੀਤੂ ਸੇਠੀ ਨੇ ਕਿਸ਼ੋਰ ਸਿੱਖਿਆ ਅਤੇ ਗਾਈਡੈਂਸ ਸਬੰਧੀ ਵਿਦਿਆਰਥੀਆ ਨੂੰ ਬੜੀ ਹੀ ਰੋਚਕ ਅਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਸਕੂਲ ਸਟਾਫ ਅਤੇ ਬੀ.ਐਡ.ਦੀ ਟੀਚਿੰਗ ਪ੍ਰੈਕਟਿਸ ਲਗਾਉਣ ਆਏ ਸਿਖਿਆਰਥੀ ਅਤੇ ਉਨਾਂ ਦੇ ਕਾਲਜ ਦੇ ਕੋਆਡੀਨੇਟਰ ਰੀਤੂ ਮਹਾਜਨ ਵੀ ਹਾਜਰ ਸਨ ਅਤੇ ਬਾਅਦ ਵਿੱਚ ਪ੍ਰਿੰਸੀਪਲ ਕੁਲਵਿੰਦਰ ਕੋਰ ਨੇ ਵਿਦਿਆਰਥੀਆਂ ਨੂੰ ਦਸਵੀ ਤੋ ਬਾਅਦ ਵਿਸ਼ਾ ਧਿਆਨਪੂਰਵਕ ਚੁਨਣ ਅਤੇ ਆਪਣੇ ਟੀਚੇ ਤੱਕ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਹੋਰਨਾਂ ਤੋ ਇਲਾਵਾ ਰਾਜੇਸ਼ ਗਿਰੀ ਲੈਕ.ਕਮਰਸ, ਲਵਲੀਨ ਕੋਰ, ਨੀਤੂ ਸੇਠੀ, ਰੀਤੂ ਮਹਾਜਨ, ਲਖਵਿੰਦਰਪਾਲ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ, ਗੁਰਿੰਦਰਜੀਤ ਸਿੰਘ, ਹਰਜੀਤ ਸਿੰਘ ਲੈਕਚਰਾਰ, ਰੁਪਿੰਦਰਪਾਲ ਕੋਰ, ਮਮਤਾ ਰਾਣੀ, ਡਾ.ਰਮਨੀਕ, ਡਾ.ਸੰਧਿਆ ਜੁਨੇਜਾ, ਗੁਰਮੀਤ ਕੋਰ, ਵਿਸ਼ਾਲ, ਰਮਨਦੀਪ ਕੋਰ, ਵਜੀਰ ਸੁਲਤਾਨ, ਨਵਦੀਪ ਪਾਠਕ, ਰਾਜ ਕੁਮਾਰ, ਹਰਭਜਨ ਸਿੰਘ, ਰਣਜੀਤ ਸਿੰਘ, ਮੇਘਪਾਲ, ਸਰਬਜੀਤ ਸਿੰਘ, ਅਮਨਦੀਪ ਕੋਰ, ਗੁਰਵਿੰਦਰ ਕੋਰ, ਬਿੰਦੂ ਸੂਦ, ਜਗਦੀਪ ਕੋਰ, ਰੁਪਿੰਦਰ ਕੋਰ, ਜਗਜੀਤ ਸਿੰਘ ਆਦਿ ਹਾਜਰ ਸਨ।