Punjab Kushti / Wrestling
ਪਿੰਡ ਜੰਡਿਆਲੀ ਵਿੱਚ ਛੇਤੀ ਹੀ ਬਣਾਇਆ ਜਾਵੇਗਾ ਬਿਜਲੀ ਘਰ: ਗਿੱਲ Balle Punjab

ਕੁਹਾੜਾ - ਸਾਹਨੇਵਾਲ,22 ਨਵੰਬਰ-(ਮਹੇਸ਼ਇੰਦਰ ਸਿੰਘ ਮਾਂਗਟ)- ਪਿੰਡ ਜੰਡਿਆਲੀ ਵਿੱਚ 66 ਕੇ.ਵੀ ਦਾ ਨਵਾਂ ਬਿਜਲੀ ਘਰ ਛੇਤੀ ਹੀ ਬਣਾਇਆ ਜਾਵੇਗਾ।ਸ੍ਰੀ ਧਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਵਾਸੀਆ ਨੇ ਸ਼ਰਨਜੀਤ ਸਿੰਘ ਢਿੱਲੋ ਕੋਲ ਪਿੰਡ ਵਿੱਚ ਬਿਜਲੀ ਘਰ ਬਣਾਉਣ ਦੀ ਮੰਗ ਰੱਖੀ ਸੀ ਅਤੇ ਸ੍ਰੀ ਢਿੱਲੋ ਨੇ ਬਿਜਲੀ ਘਰ ਬਣਾਉਣ ਦੀ ਮੰਗ ਸਵੀਕਾਰ ਕਰਦਿਆ ਕਿਹਾ ਕਿ ਬਿਜਲੀ ਘਰ ਬਣਾਉਣ ਲਈ ਪਿੰਡ ਵੱਲੋ ਘੱਟੋ-ਘੱਟ ਦੋ ਏਕੜ ਜਮੀਨ ਦਿੱਤੀ ਜਾਣੀ ਜਰੂਰੀ ਹੈ,ਜਿਸ ਤਹਿਤ ਪਿੰਡ ਦੀ ਪੰਚਾਇਤ ਵੱਲੋ ਬਿਜਲੀ ਘਰ ਲਈ ਪਾਵਰਕਾਮ ਨੂੰ ਦੋ ਏਕੜ ਜਮੀਨ ਦੇਣ ਦਾ ਮਤਾ ਪਾਸ ਕਰ ਦਿੱਤਾ ਗਿਆ,ਅਤੇ ਢਿੱਲੋ ਦੇ ਆਦੇਸ਼ਾ ਅਨੁਸਾਰ ਪਾਵਰਕਾਮ ਨੇ ਬਿਜਲੀ ਘਰ ਬਣਾਉਣ ਲਈ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।