Punjab Kushti / Wrestling
ਸਾਹਨੇਵਾਲ ਚ ਨਗਰ ਕੌਸਲ ਵੱਲੋ ਪ੍ਰਾਪਰਟੀ ਟੈਕਸ ਕੈਂਪ ਲਗਾਇਆ ਗਿਆ Balle Punjab

ਕੁਹਾੜਾ ਸਾਹਨੇਵਾਲ 24 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ ) ਸਾਹਨੇਵਾਲ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਸ:ਰਸ਼ਪਾਲ ਸਿੰਘ ਦੀਸਾਹਨੇਵਾਲ ਨਗਰ ਕੌਸਲ ਵੱਲੋ ਲਗਾਏ ਗਏ ਪ੍ਰਾਪਰਟੀ ਟੈਕਸ ਕੈਂਪ ਦੌਰਾਨ ਕਾਰਜ ਸਾਧਕ ਅਫਸਰ ਸੁਖਸਾਗਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਰਸ਼ਪਾਲ ਸਿੰਘ, ਸੁਪਰਡੈਂਟ ਬਿਕਰਮਜੀਤ ਅਤੇ ਹੋਰਨਾਂ ਦੀ ਤਸਵੀਰ ਅਗਵਾਈ ਹੇਠ ਹਰੇ ਕ੍ਰਿਸ਼ਨਾ ਮੰਦਿਰ ਮਾਡਲ ਟਾਊਨ ਸਾਹਨੇਵਾਲ ਵਿਖੇ ਪ੍ਰਾਪਰਟੀ ਟੈਕਸ ਸਬੰਧੀ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਕਾਰਜ ਸਾਧਕ ਅਫਸਰ ਸੁਖਸਾਗਰ ਸਿੰਘ ਅਤੇ ਸੁਪਰਡੈਂਟ ਸ਼੍ਰੀ ਵਿਕਰਮਜੀਤ ਸ਼ਰਮਾ ਨੇ ਇਕੱਠੇ ਹੋਏ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਾਉਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਉਨਾਂ ਕਿਹਾ ਕਿ ਟੈਕਸ ਅਦਾ ਕਰਣ ਨਾਲ ਨਗਰ ਕੌਂਸਲ ਵੱਲੋ ਹਰ ਵਿਅਕਤੀ ਨੂੰ ਸੁੱਖ ਸਹੂਲਤ ਮਹੁੱਈਆ ਕਰਵਾਈ ਜਾਵੇਗੀ ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆ ਹੋਇਆ ਨਗਰ ਕੌਸਲ ਦੇ ਸੀਨੀਅਰ ਵਾਈਸ ਪ੍ਰਧਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਬਹੁਤ ਸਾਰੇ ਸਾਹਨੇਵਾਲ ਦੇ ਨਾਗਰਿਕਾ ਨੇ ਆਪਣਾ ਪ੍ਰਾਪਰਟੀ ਟੈਕਸ ਮੌਕੇ ਤੇ ਫਾਰਮ ਭਰਵਾ ਕੇ ਅਦਾ ਕਰ ਦਿੱਤਾ। ਅਤੇ ਪ੍ਰਾਪਰਟੀ ਟੈਕਸ ਭਰਾਉਣ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਰਸ਼ਪਾਲ ਸਿੰਘ ਸੀਨੀਅਰ ਵਾੲਂੀਸ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ, ਬਿਕਰਮਜੀਤ ਸੁਪਰਡੈਂਟ, ਮਨਪ੍ਰੀਤ ਸਿੰਘ, ਹਰਿੰਦਰਜੀਤ ਸਿੰਘ, ਸ਼ਰਨਜੀਤ ਸਿੰਘ, ਧਰਮਜੀਤ ਸਿੰਘ, ਕੁਲਦੀਪ ਸਿੰਘ ਆਦਿ ਹਾਜਰ ਸਨ।