Punjab Kushti / Wrestling
ਅਕਾਲੀ ਭਾਜਪਾ ਗਠਜੋੜ ਨੇ ਪੰਜਾਬ ਨੂੰ ਆਰਥਿਕ ਕੰਗਾਲੀ ਤੇ ਲਿਆਕੇ ਖ੍ਹੜਾ ਕਰ ਦਿੱਤਾ: ਬਾਜਵਾ Balle Punjab

ਕੁਹਾੜਾ-ਸਾਹਨੇਵਾਲ 24 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਦੇ ਉਪੱ ਮੁੰਖ ਮੰਤਰੀ ਸੁਖਬੀਰ ਸਿੰਘ ਕਾਂਗਰਸੀ ਵਰਕਰਾਂ ਨਾਲ ਦੇ ਜਮਾਲਪੁਰ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ: ਵਿਕਰਮ ਬਾਜਵਾ ਬਾਦਲ ਪਿਆਜਾਂ ਦੀ ਕੀਮਤ ਦੀ ਚਿੰਤਾਂ ਛੱਡਕੇ ਪੰਜਾਬ ਦੀ ਜਨਤਾਂ ਨੂੰ ਦਸਣ ਕਿ ਸੂੱਬੇ ਅੰਦਰ ਆਟੇ ਤੋ ਮਹਿੰਗੇ ਵਿਕ ਰਹੇ ਰੇਤੇ ਲਈ ਕੌਣ ਜਿੰਮੁੇਵਾਰ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਨ: ਸੱਕਤਰ ਹਲਕਾ ਸਾਹਨੇਵਾਲ ਦੇ ਇੰਚ: ਵਿਕਰਮ ਸਿੰਘ ਬਾਜਵਾ ਨੇ ਆਪਣੇ ਜਮਾਲਪੁਰ ਸਥਿਤ ਨਿਵਾਸ ਸਥਾਨ ਉਪੱਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਤੋ ਬਆਦ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ । ਉਹਨਾਂ ਕਿਹਾ ਕਿ ਸੁਖਬੀਰ ਬਾਦਲ ਜਿਹੜੀਆਂ ਵੱਡੀਆਂ ਵੱਡੀਆਂ ਗੱਪਾਂ ਮਾਰਕੇ ਦਿੱਲੀ ਅੰਦਰ ਜਿੱਤ ਦੇ ਸੁਪਨੇ ਸਜਾ ਰਹੇ ਹਨ ਉਹ ਪੂਰੇ ਨਹੀ ਹੋਣ ਵਾਲੇ ਕਿਉਕਿ ਦਿੱਲੀ ਅਕਾਲੀ ਭਾਜਪਾ ਗਠਜੋੜ ਤੋ ਦੂਰ ਨਹੀ ਬੁਹਤ ਦੂਰ ਹੈ । ਦਿੱਲੀ ਦੇ ਵੋਟਰ ਕਿਸੇ ਵੀ ਕੀਮਤ ਤੇ ਅਕਾਲੀ ਭਾਜਪਾ ਗਠਜੋੜ ਨੂੰ ਮੰਹੂ ਨਹੀ ਲਗਾਉਣ ਵਾਲਾ ਕਿਉ ਕਿ ਲੋਕ ਜਾਣਦੇ ਹਨ ਕਿ ਇਸ ਗਠਜੋੜ ਨੇ ਆਪਣੇ 7 ਸਾਲ ਦੇ ਕਰੀਬ ਕਾਜਰਕਾਲ ਵਿੱਚ ਪੰਜਾਬ ਨੂੰ ਆਰਥਿਕ ਕੰਗਾਲੀ ਤੇ ਲਿਆਕੇ ਖ੍ਹੜਾ ਕਰ ਦਿੱਤਾ ਹੈ ਕਿਸ ਤਰਾਂ ਇਹਨਾਂ ਪੰਜਾਬ ਦੀ ਜਨਤਾਂ ਨੂੰ ਆਪਣੇ ਹੀ ਘਰਾਂ ਦੇ ਵਿੱਚ ਕਿਰਾਏਦਾਰ ਬਣਾਂ ਦਿੱਤਾ ਹੈ , ਪ੍ਰਾਪਰਟੀ ਟੈਕਸ ਕਾਰਨ ਪ੍ਰਾਪਰਟੀ ਦਾ ਧੰਦ ਠੱਪ ਹੋ ਚੁੱਕਾ ਹੈ, ਉਦਯੋਗਿਕ ਇਕਾਈ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਪੰਜਾਬ ਤੋ ਬਹਾਰ ਜਾ ਰਹੀਆਂ ਹਨ । ਦੂਜੇ ਪਾਸੇ ਦਿੱਲੀ ਅੰਦਰ ਕਾਂਗਰਸ ਸਰਕਾਰ ਨੇ ਰਿਕਾਡਤੋੜ ਵਿਕਾਸ ਕੀਤਾ ਹੈ । ਉਹਨਾਂ ਕਿਹਾ ਕਿ ਉਹਨਾਂ ਦੀ ਵੀ ਪਾਰਟੀ ਹਾਈਕਮਾਂਡ ਦੇ ਦਿੱਲੀ ਵਿੱਖੇ ਡਿਉਟੀ ਲਗਾਈ ਹੈ । ਇਸ ਲਈ ਉਹ 25 ਨੂੰ ਆਪਣੇ ਸਾਥੀਆਂ ਸਮੇਤ ਰਵਾਨਾਂ ਹੋ ਜਾਣਗੇ । ਇਸ ਮੋਕੇ ਉਹਨਾਂ ਦੇ ਨਾਲ ਅਨੂਪਰਾਜ ਸਿੰਘ ਗਿੱਲ ਜੰਡਿਆਲੀ , ਬਲਕਾਰ ਸਿੰਘ ਰਾਜਪੂਤ , ਇਸ਼ਵਰ ਸਿੰਘ ਵਾਰਡ ਪ੍ਰਧਾਨ ,   ਸਰੰਪਚ ਸੋਨੀ ਬੂਥਗ੍ਹੜ, ਪੰਚ ਸੰਗਤ ਸਿੰਘ ,ਜਗਵੀਰ ਸਿੰਘ ਜੱਗੀ ਜੰਡਿਆਲੀ,  ਇਕਬਾਲ ਸਿੰਘ ਜਡਿਆਲੀ, ਪ੍ਰੀਤਮ ਸਿੰਘ ਮਾਂਗਟ, ਭਗਵੰਤ ਸਿੰਘ ਬਿਲਗਾ, ਐਸ ਪੀ ਐਸ ਗਿੱਲ, ਵਰਿੰਦਰ ਸਿੰਘ , ਅਮਰਜੀਤ ਧਾਲੀਵਾਲ, ਮਨਜੀਤ ਢੰਡੇ , ਸਮਸ਼ੇਰ ਸ਼ੇਰੀ , ਰਘਵੀਰ ਸਿੰਘ ਭਾਗਪੁਰ, ਹਰਪ੍ਰੀਤ ਸਿੰਘ ਭਾਗਪੁਰ, ਬਲਵੀਰ ਸਿੰਘ ਸਰਪੰਚ ਬੁਢੇਵਾਲ, ਕਾਕਾ ਸਾਹਾਬਾਣਾਂ ਆਦਿ ਹਾਜਰ ਸਨ ।