Punjab Kushti / Wrestling
ਸਰਕਾਰ ਨੇ ਖੇਤੀ ਲਾਗਤ ਵਿੱਚ ਹੋਏ ਵਾਧੇ ਨੂੰ ਦੇਖਦਿਆਂ ਗੰਨੇ ਦੀ ਕੀਮਤ ’ਚ ਭਾਰੀ ਵਾਧਾ ਕੀਤਾ : ਲੱਖੋਵਾਲ Balle Punjab

ਸਰਕਾਰ ਨੇ ਖੇਤੀ ਲਾਗਤ ਵਿੱਚ ਹੋਏ ਵਾਧੇ ਨੂੰ ਦੇਖਦਿਆਂ ਗੰਨੇ ਦੀ ਕੀਮਤ ’ਚ ਭਾਰੀ ਵਾਧਾ ਕੀਤਾ : ਲੱਖੋਵਾਲ
ਲੱਖੋਵਾਲ ਨੇ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ 28ਵੇਂ ਗੰਨਾਂ ਪਿੜਾਈ ਸੀਜਨ ਦਾ ਉਦਘਾਟਨ ਕੀਤਾ


ਕੁਹਾੜਾ, 27 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ 28ਵੇਂ ਗੰਨਾਂਕੈਪਸ਼ਨ: ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ 28ਵੇਂ ਗੰਨਾਂ ਪਿੜਾਈ ਸੀਜਨ ਦਾ ਉਦਘਾਟਨ ਕਰਦੇ ਹੋਏ ਮੰਡੀਬੋਰਡ ਪੰਜਾਬ ਦੇ ਚੇਅਰਮੈਨ ਸ. ਅਜਮੇਰ ਸਿੰਘ ਲੱਖੋਵਾਲ ਤੇ ਨਾਲ ਮਿੱਲ ਦੇ ਚੇਅਰਮੈਨ ਹਰਿੰਦਰ ਸਿੰਘ ਲੱਖੋਵਾਲ ਪਿੜਾਈ ਸੀਜਨ ਦਾ ਉਦਘਾਟਨ ਸ. ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਮੰਡੀਬੋਰਡ ਪੰਜਾਬ ਵੱਲੋਂ ਕੀਤਾ ਗਿਆ। ਉਦਘਾਟਨ ਦੀ ਰਸਮ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਸਮਾਗਮ ਦੀ ਪ੍ਰਧਾਨਗੀ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੇਨ ਹਰਿੰਦਰ ਸਿੰਘ ਲੱਖੋਵਾਲ ਵੱਲੋਂ ਕੀਤੀ ਗਈ। ਕਿਾਸਨਾਂ ਨੂੰ ਸੰਬੋਧਨ ਕਰਦਿਆਂ ਸ. ਅਜਮੇਰ ਸਿੰਘ ਲੱਖੋਵਾਲ ਨੇ ਉਨ੍ਹਾਂ ਦੀ ਆਪਣੀ ਸਰਕਾਰ ਨੇ ਖੇਤੀ ਲਾਗਤ ਵਿੱਚ ਹੋਏ ਵਾਧੇ ਨੂੰ ਮੁੱਖ ਰੱਖਦੇ ਹੋਏ ਇਸ ਸਾਲ ਵੀ ਗੰਨੇ ਦੀ ਕੀਮਤ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਜਿੰਮੀਦਾਰ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਗੰਨਾਂ ਸਾਫ ਸੁਥਰਾ ਹਾਲਤ ਵਿੱਚ ਸਾਹਿਕਾਰੀ ਖੰਡ ਮਿੱਲਾਂ ਵਿੱਚ ਹੀ ਲੈ ਕੇ ਆਉਣ। ਉਨ੍ਹਾਂ ਮਿੱਲ ਪ੍ਰਬੰਧਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜਿੰਮੀਦਾਰਾਂ ਦਾ ਮਿੱਲ ਵਿੱਚ ਖੜ੍ਹਨ ਦੇ ਸਮੇਂ ਨੂੰ ਵੀ ਘੱਟ ਤੋਂ ਘੱਟ ਕਰਨ। ਚੇਅਰਮੈਨ ਹਰਿੰਦਰ ਸਿੰਘ ਲੱਖੋਵਾਲ ਨੇ ਇਸ ਸਮਾਗਮ ਵਿੱਚ ਪੁੱਜੇ ਪਤਵੰਤੇ ਸੱਜਣਾਂ ਤੇ ਜਿੰਮੀਦਾਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਪਿੜਾਈ ਸੀਜਨ ਦੌਰਾਨ 16 ਲੱਖ ਕੁਇੰਟਲ ਗੰਨਾਂ ਪੀੜਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾ ਕਿਹਾ ਕਿ ਜਿੰਮੀਦਾਰਾਂ ਦੇ ਠਹਿਰਨ ਲਈ ਸਾਰੀਆਂ ਸਹੂਲਤਾਂ ਨਾਲ ਲੈਸ ਕਿਸਾਨ ਘਰ ਜਿਸ ਵਿੱਚ ਰਾਤ ਠਹਿਰਨ ਲਈ ਗੱਦੇ. ਬੈ¤ਡ ਤੇ ਸਸਤੇ ਰੇਟ ’ਚ ਖਾਣੇ ਦਾ ਵੀ ਪ੍ਰਬੰਧ ਕੀਤਾ ਹੈ।ਉਨ੍ਹਾਂ ਕਿਹਾ ਕਿ ਜਿੰਮੀਦਾਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਗੰਨਾਂ ਦਿੱਤੀ ਗਈ ਤਾਰੀਖ ਅਤੇ ਗੰਨੇ ਦੀ ਕਿਸਾਮ ਮੁਤਾਬਿਕ ਹੀ ਲੇ ਕੇ ਆਉਣ। ਮਿੱਲ ਵਿੱਚ ਗੰਨਾਂ ਲੈ ਕੇ ਆਈਆਂ ਪਹਿਲੀਆਂ ਪੰਜ ਟਰਾਲੀਆਂ ਦੇ ਕਿਸਾਨਾਂ ਨੂੰ ਲੋਈ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਵਨ ਕੁਮਾਰ ਟਿੰਕੂ ਮੈਂਬਰ ਕਾਰਜਕਾਰਣੀ ਪੰਜਾਬ ਬੀ. ਜੇ. ਪੀ, ਵਾਈਸ ਚੇਅਰਮੈਨ ਮਨਮੋਹਣ ਸਿੰਘ, ਸਤਪਾਲ ਸਿੰਘ ਕਟਾਣੀ ਕਲਾਂ, ਭਰਪੂਰ ਸਿੰਘ, ਸਵਰਨ ਸਿੰਘ ਕੋਟ ਗੰਗੂ ਰਾਏ, ਹਰਬੰਸ ਸਿੰਘ (ਚਾਰੇ ਡਾਇਰੈਕਟਰ), ਡੀ. ਸੀ. ਯੂ ਲੁਧਿਆਣਾ ਦੇ ਚੇਅਰਮੈਨ ਸਰਪੰਚ ਧਰਮਜੀਤ ਸਿੰਘ ਗਿੱਲ ਜੰਡਿਆਲੀ, ਅਵਤਾਰ ਸਿੰਘ ਮੇਹਲੋਂ, ਦਵਿੰਦਰ ਚਾਹਲ ਕੌਸਲਰ ਸਾਹਨੇਵਾਲ ਤੇ ਪ੍ਰਧਾਨ ਟੈਂਪੂ ਯੂਨੀਅਨ ਸਾਹਨੇਵਾਲ. ਗੁਰਦੀਪ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ ਸਾਹਨੇਵਾਲ, ਬਲਵਿੰਦਰ ਸਿੰਘ ਪ੍ਰਿਥੀਪੁਰ, ਸ਼ਰਨਜੀਤ ਸਿੰਘ ਗਰਚਾ, ਅਜਮੇਰ ਸਿੰਘ ਗਰਚਾ ਲਾਲੀ, ਆਤਮਾ ਸਿੰਘ ਗਰੇਵਾਲ, ਕਰਮ ਸਿੰਘ ਗਿੱਲ, ਲਾਲ ਸਿੰਘ ਕੂੰਮ ਕਲਾਂ, ਰਾਜਵੰਤ ਸਿੰਘ ਗਿੱਲ, ਪਰਮਵੀਰ ਸਿੰਘ ਬੱਗਾ ਸਾਹਨੇਵਾਲ, ਹਰਿੰਦਰ ਸਿੰਘ ਮਾਂਗਟ, ਕੁਲਦੀਪ ਸਿੰਘ ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ।