Punjab Kushti / Wrestling
ਗੁਰਵਿੰਦਰ ਕੌਰ ਦੇ ਕਹਾਣੀ ਸੰਗ੍ਰਹਿ ‘ਸੁਰਮਈ ਪ੍ਰਭਾਤ’ ਦਾ ਲੋਕ ਅਰਪਣ Balle Punjab


ਪਟਿਆਲਾ
ਬੀਤੇ ਦਿਨੀਂ ਉਭਰ ਰਹੀ ਪੰਜਾਬੀ ਕਹਾਣੀਕਾਰ ਸ੍ਰੀਮਤੀ ਗੁਰਵਿੰਦਰ ਕੌਰ ਦੇ ਪਲੇਠੇ ਕਹਾਣੀ ਸੰਗ੍ਰਹਿ ‘ਸੁਰਮਈ ਪ੍ਰਭਾਤ’ ਦਾ ਲੋਕ ਅਰਪਣ ਸਥਾਨਕ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿਖੇ ਕੀਤਾ ਗਿਆ। ਇਸ ਸਮਾਗਮ ਦ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਲਖਬੀਰ ਸਿੰਘ, ਪ੍ਰੋ. ਨਰਿੰਦਰ ਸਿੰਘ ਕਪੂਰ, ਕਵੀ ਡਾ.ਐਸ.ਆਨੰਦ, ਪ੍ਰੋ. ਮਨਮੋਹਨ ਸਹਿਗਲ, ਸੁਖਦੇਵ ਸਿੰਘ ਚਹਿਲ ਆਦਿ ਸ਼ਾਮਲ ਸਨ। ਵਿਦਵਾਨਾਂ ਨੇ ਸਰਬਸਾਂਝੀ ਰਾਏ ਪ੍ਰਗਟਾਈ ਕਿ ਕਲਾ ਅਤੇ ਵਿਸ਼ੇ ਦੇ ਪੱਖ ਤੋਂ ਕਹਾਣੀਕਾਰ ਗੁਰਵਿੰਦਰ ਕੌਰ ਵਿਚ ਵਧੀਆ ਕਹਾਣੀਕਾਰ ਹੋਣ ਦੀਆਂ ਸੰਭਾਵਨਾਵਾਂ ਸਮਾਈਆਂ ਹੋਈਆਂ ਹਨ ਅਤੇ ਉਹ ਨੇੜ ਭਵਿੱਖ ਵਿਚ ਪੰਜਾਬੀ ਕਹਾਣੀ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਂਦੀ ਹੋਈ ਇਸਤਰੀ ਕਹਾਣੀਕਾਰਾਂ ਵਿਚ ਆਪਣਾ ਨਾਂ ਚਮਕਾਵੇਗੀ। ਇਸ ਸਮਾਗਮ ਦਾ ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰਹਿਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੇਖਕ ਸ਼ਾਮਲ ਸਨ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਲਿਖਤਾਂ ਪੜ੍ਹੀਆਂ।

ਦਵਿੰਦਰ ਪਟਿਆਲਵੀ ਪ੍ਰਚਾਰ ਸਕੱਤਰ