Punjab Kushti / Wrestling
ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਲੋੜਵੰਦਾਂ ਲਈ ਵਰਦਾਨ: ਉਮੈਦਪੁਰੀ Balle Punjab

(ਛੰਦੜਾਂ ’ਚ ਅੱਖਾਂ ਦੇ ਮੁਫਤ ਕੈਂਪ ’ਚ 700 ਮਰੀਜਾਂ ਦੇ ਅੱਖਾਂ ਦੀ ਜਾਂਚ ਹੋਈ)
ਕੁਹਾੜਾ, 2 ਦਸੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਗੁਰੂ ਅਰਜਨ ਦੇਵ ਸਪੋਰਟਸ ਕਲੱਬ, ਗਰਾਮ ਪੰਚਾਇਤ ਛੰਦੜਾਂ ਤੇ ਸਮੂਹ ਨਗਰਛੰਦੜਾਂ ਵਿਖੇ ਅੱਖਾਂ ਦੇ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਦਾ ਉਦਘਾਟਨ ਕਰਦੇ ਹੋਏ ਚੇਅਰਮੈਨ ਸੰਤਾਂ ਸਿੰਘ ਉਮੈਦਪੁਰੀ ਤੇ ਨਾਲ ਪ੍ਰਬੰਧਕ ਮੈਂਬਰ ਨਿਵਾਸੀਆਂ ਦੇ ਸਹਿਯੋਗ ਨਾਲ ਯੁਨਾਈਟਿਡ ਸਿੱਖ ਮਿਸ਼ਨ (ਅਮਰੀਕਾ) ਵੱਲੋਂ ਡਾ. ਰਜਿੰਦਰ ਸਿੰਘ ਐਮ ਐਸ ਸ਼ਪੈਸਲ ਆਈ ਸਰਜਨ ਦੀ ਸਹਾਇਤਾ ਨਾਲ ਗੁਰਦੁਆਰਾ ਸਾਹਿਬ ਪਿੰਡ ਛੰਦੜਾਂ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਐਸ਼ ਐਸ ਬੋਰਡ ਪੰਜਾਬ ਦੇ ਚੇਅਰਮੈਨ ਸ. ਸੰਤਾਂ ਸਿੰਘ ਉਮੈਦਪੁਰੀ ਨੇ ਕੀਤਾ। ਇਸ ਮੌਕੇ ਉਨ੍ਹਾ ਨਾਲ ਬਾਬਾ ਜਗਰੂਪ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਤੇ ਜਸਦੀਪ ਸਿੰਘ ਜੱਜ ਉਪੱਲਾਂ ਵੀ ਹਾਜ਼ਰ ਹੋਏ। ਉਮੈਦਪੁਰੀ ਨੇ ਸੰਬੋਧਨ ਕਰਦਿਆ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਸੁਤੰਤਰ ਸਿੰਘ ਮਾਂਗਟ ਅਮਰੀਕਾ ਦੇ ਪਰਿਵਾਰ ਦੇ ਉਦਮ ਸਦਕਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਲੋੜਵੰਦਾਂ ਲਈ ਵਰਦਾਨ ਸਿੱਧ ਹੋਇਆ ਹੈ। ਇਸ ਕੈਂਪ ’ਚ 700 ਮਰੀਜਾਂ ਦੇ ਅੱਖਾਂ ਦੀ ਜਾਂਚ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਗਈ। ਜਿਨ੍ਹਾਂ ਚੋਂ 115 ਮਰੀਜਾਂ ਦੇ ਮੁਫਤ ਲੈਨਜ ਤੇ 422 ਮਰੀਜਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ। ਇਸ ਕੈਂਪ ਨੂੰ ਸਫਲ ਕਰਨ ਵਾਲਿਆਂ ’ਚ ਦਿਲਬਾਗ ਸਿੰਘ ਗੱਡੂ ਸਾਬਕਾ ਸਰਪੰਚ, ਲਖਵੀਰ ਸਿੰਘ ਮਾਂਗਟ, ਪੰਡਿਤ ਰਮੇਸ਼ ਸੰਦਰ ਸ਼ੁਕਲਾ, ਅਮਰਜੀਤ ਸਿੰਘ, ਰੁਪਿੰਦਰ ਸਿੰਘ ਨਿੱਕਾ, ਜਤਿੰਦਰ ਸਿੰਘ ਬੌਬੀ, ਮਨਦੀਪ ਸਿੰਘ ਮਾਂਗਟ, ਬਲਵਿੰਦਰ ਸਿੰਘ ਮਾਂਗਟ, ਨਿਰਮਲ ਸਿੰਘ ਮਾਂਗਟ, ਅਮਨਵੀਰ ਸਿੰਘ ਮਾਂਗਟ, ਨੋਨਾ ਮਾਂਗਟ, ਹਰਮਨ ਸਿੰਘ , ਸਰਬਜੀਤ ਸਿੰਘ ਪੰਚ, ਭਜਨ ਸਿੰਘ ਨੰਬਰਦਾਰ ਤੇ ਮਾਸਟਰ ਇੰਦਰਜੀਤ ਸਿੰਘ ਹਾਜ਼ਰ ਸਨ।