Punjab Kushti / Wrestling
8-september-2013 Dilawarpur da kushti dangal ਦਿਲਾਵਰਪੁਰ ਦਾ ਕੁਸ਼ਤੀ ਦੰਗਲ Balle Punjab

ਦਿਲਾਵਰਪੁਰ (ਨਵਾਂਸ਼ਹਿਰ) ਦੇ 44ਵੇਂ ਸਲਾਨਾ ਛਿੰਝ ਮੇਲੇ ‘ਤੇ ਸੋਨੂੰ ਦਿੱਲੀ ਨੇ ਕਰਵਾਈ ਬੱਲੇ-ਬੱਲੇ।
ਪੰਜ ਪੀਰਾਂ ਦੇ ਦਰਬਾਰ ਦੀ ਸਾਧ ਸੰਗਤ ਅਤੇ ਗੱਦੀ ਨਸ਼ੀਨ ਭਗਤ ਪ੍ਰਕਾਸ਼ ਰਾਮ ਜੀ ਦੇ ਅਸ਼ੀਰਵਾਦ ਸਦਕਾ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਦਿਲਾਵਰਪੁਰ ਨੇੜੇ ਰਾਹੋਂ ਵਿਖੇ ਪ੍ਰਬੰਧਕ ਕਮੇਟੀ ਦਰਬਾਰ ਪੰਜ ਪੀਰ ਪਿੰਡ ਦਿਲਾਵਰਪੁਰ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 8 ਸਤੰਬਰ, 2013 ਨੂੰ 44ਵਾਂ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਗੱਦੀ ਨਸ਼ੀਨ ਭਗਤ ਪ੍ਰਕਾਸ਼ ਰਾਮ ਜੀ, ਹਰੀ ਪਾਲ ਮਹਿਮੀ, ਪਾਲ ਰਾਹੋਂ, ਅਮਰਜੀਤ ਮਹਿਮੀ, ਸਰਪੰਚ ਜਗਦੀਸ਼ ਮਹਿਮੀ, ਗੁਰਚਰਨ ਪੱਪੂ (ਰਾਹੋਂ), ਮੋਹਣ ਲਾਲ (ਫਗਵਾੜਾ), ਮਾ. ਸੁਲੱਖਣ ਭਾਰਟਾ, ਜੀਵਨ ਲਾਲ, ਓਮਕਾਰ ਮਹਿੰਦੀਪੁਰ, ਦੀਪਾ ਮਹਿਮੀ, ਆਦੇਸ਼ ਮਹਿਮੀ ਅਤੇ ਰੋਹਿਤ ਮਹਿਮੀ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ‘ਚ ਸਪੈਸ਼ਲ ਕੁਸ਼ਤੀਆਂ ਵਿੱਚੋ ਧਰਮਿੰਦਰ ਬਾੜੇਵਾਲ ਨੇ ਬਲਵਿੰਦਰ ਆਲਮਗੀਰ ਨੂੰ, ਅਸ਼ੋਕ ਦੋਰਾਹਾ ਨੇ ਲੱਡੂ ਗਰਚਾ ਨੂੰ, ਵਿੱਕੀ ਕਾਈਨੌਰ ਨੇ ਕਮਲ ਬਿਜਲੀਪੁਰ ਨੂੰ, ਮਨਦੀਪ ਆਲਮਗੀਰ ਨੇ ਬਿੰਦੂ ਕਾਈਨੌਰ ਨੂੰ, ਕਾਲਾ ਚੌਂਤਾ ਨੇ ਜੱਸੀ ਮੋਦੀਪੁਰ ਨੂੰ, ਅਜੀਤ ਕਾਈਨੌਰ ਨੇ ਮੰਨਾ ਮੁਕੰਦਪੁਰ ਨੂੰ, ਕਮਲ ਮੁਸ਼ਕਾਬਾਦ ਨੇ ਹੈਪੀ ਕਾਈਨੌਰ ਨੂੰ, ਸਰਬਜੀਤ ਰੋਲੂ ਮਾਜਰਾ ਨੇ ਹਰਵਿੰਦਰ ਬਿਜਲੀਪੁਰ ਨੂੰ, ਮਨਦੀਪ ਰੌਣੀ ਨੇ ਜਤਿੰਦਰ ਕਾਈਨੌਰ ਨੂੰ, ਸ਼ਤੀਸ ਕਾਈਨੌਰ ਨੇ ਜਸਨ ਮਾਣੇਮਾਜਰਾ ਨੂੰ, ਜੋਤ ਮਾਛੀਵਾੜਾ ਨੇ ਹੈਰੀ ਆਲਮਗੀਰ ਨੂੰ, ਗੱਗੂ ਆਲਮਗੀਰ ਨੇ ਵਰਿੰਦਰ ਬਾੜੇਵਾਲ ਨੂੰ, ਵਿਕਾਸ ਖੰਨਾ ਨੇ ਗੋਲਡੀ ਆਲਮਗੀਰ ਨੂੰ, ਅਮਨ ਰੌਣੀ ਨੇ ਲਾਲੀ ਡੇਰਾ ਬਾਬਾ ਨਾਨਕ ਨੂੰ, ਵਿਕਾਸ ਦਿੱਲੀ ਨੇ ਭੂਰਾ ਕਾਈਨੌਰ ਨੂੰ, ਨਮਾਜ ਅਲੀ ਕਾਈਨੌਰ ਨੇ ਛੋਟਾ ਹਰਮਨ ਆਲਮਗੀਰ ਨੂੰ, ਸੁਖ ਚੌਂਤਾ ਨੇ ਹਰਦੀਪ ਰਾਏਪੁਰ ਡੱਬਾ ਨੂੰ ਚਿੱਤ ਕਰਕੇ ਸਪੈਸ਼ਲ ਕੁਸ਼ਤੀਆਂ ਵਿਚ ਜਿੱਤ ਪ੍ਰਾਪਤ ਕੀਤੀ ਪਰ ਜੱਜ ਗਰਚਾ ਅਤੇ ਚੈਨ ਰੌਣੀ, ਗੁਰਭੇਜ ਚੌਂਤਾ ਅਤੇ ਹਰਵਿੰਦਰ ਮਾਛੀਵਾੜਾ ਸਾਹਿਬ, ਜੱਗਾ ਕਾਈਨੌਰ ਅਤੇ ਧਰਮਾ ਮਰੌੜ, ਲਾਲੀ ਆਲਮਗੀਰ ਅਤੇ ਬਿੱਲਾ ਮਲਕਪੁਰ, ਗੋਲਡੀ ਲੱਲੀਆਂ ਅਤੇ ਪੱਪੂ ਲਾਡਪੁਰ ਢੱਕੀ, ਕਾਲਾ ਮੁਸ਼ਕਾਬਾਦ ਅਤੇ ਰਾਜਾ ਕਾਈਨੌਰ, ਸਿਕੰਦਰ ਖੰਨਾ ਅਤੇ ਸੁੱਖਾ ਮੁਸ਼ਕਾਬਾਦ, ਸਨੀ ਚੌਂਤਾ ਅਤੇ ਸਾਹਿਬ ਕਾਈਨੌਰ, ਪਰਮਿੰਦਰ ਮਾਛੀਵਾੜਾ ਸਾਹਿਬ ਅਤੇ ਅੰਮਿਤ ਬਾੜੇਵਾਲ, ਮਨਵੀਰ ਬਾੜੇਵਾਲ ਅਤੇ ਤਾਰੀ ਆਲਮਗੀਰ, ਕੁਲਦੀਪ ਬਾਰਨ ਅਤੇ ਟੀਟਾ ਮਰੌੜ, ਗੋਰਾ ਚੱਕਦਾਨਾ ਅਤੇ ਅਮਨਦੀਪ ਮਾਣੇਮਾਜਰਾ ਵਿਚਕਾਰ ਸਪੈਸ਼ਲ ਕੁਸ਼ਤੀਆਂ ਬਰਾਬਰ ਹੀ ਰਹੀਆਂ। ਪਰ ਇਹ ਕੁਸ਼ਤੀਆਂ ਵੀ ਬਹੁਤ ਹੀ ਵਧੀਆ ਹੋਈਆਂ।
ਇਸ ਕੁਸ਼ਤੀ-ਦੰਗਲ ਵਿਚ ਗੱਦੀ ਨਸ਼ੀਨ ਮੰਢਾਲੀ ਸਾਂਈ ਉਮਰੇ ਸ਼ਾਹ ਜੀ, ਗੱਦੀ ਨਸ਼ੀਨ ਝੰਡੀ ਪੀਰ ਸਾਂਈ ਸੋਮੇ ਸ਼ਾਹ ਜੀ, ਸ਼੍ਰੀ ਰਾਜੇਸ ਬਾਘਾ (ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ, ਚੰਡੀਗੜ੍ਹ), ਸ. ਹਰਬੰਸ ਸਿੰਘ ਚੰਡੀਗੜ੍ਹ, ਸ. ਗੁਰਮੀਤ ਸਿੰਘ ਚੰਡੀਗੜ੍ਹ ਅਤੇ ਹੋਰ ਵੀ ਕਈ ਉੱਘੇ ਸਖਸੀਅਤਾਂ ਨੇ ਮੁੱਖ ਮਹਿਮਾਨਾਂ ਵੱਜੋਂ ਸਿਰਕਤ ਕੀਤੀ।
ਇਕ ਹੋਰ ਸਪੈਸ਼ਲ ਕੁਸ਼ਤੀ ਜਿਹੜੀ ਕਿ ਮਹਿਮੀ ਢਾਬੇ ਵਾਲੇ ਹਰੀਪਾਲ ਮਹਿਮੀ (ਨੰਬਰਦਾਰ) ਦੇ ਸਪੁੱਤਰ ਦੀਪਾ ਮਹਿਮੀ (ਚੌਂਤਾ) ਅਤੇ ਸੌਢੀ ਰਾਏਪੁਰ ਡੱਬਾ ਵਿਚਕਾਰ ਕਰਵਾਈ ਗਈ ਇਹ ਕੁਸ਼ਤੀ ਬਹੁਤ ਹੀ ਵਧੀਆਂ ਹੋਈ ਕੁਝ ਕੁ ਹੀ ਮਿੰਟਾਂ ਵਿਚ ਇਹ ਕੁਸ਼ਤੀ ਦੀਪਾ ਮਹਿਮੀ (ਚੌਂਤਾ) ਨੇ ਜਿੱਤ ਕੇ ਬੱਲੇ-ਬੱਲੇ ਕਰਵਾਈ। ਝੰਡੀ ਵਾਲੀਆਂ ਕੁਸ਼ਤੀਆਂ ਵਿਚ ਛੇ ਨੰਬਰ ਦੀ ਝੰਡੀ ਦੀ ਕੁਸ਼ਤੀ ਪਹਿਲਵਾਨ ਦਲਜੀਤ ਸਿੰਘ ਮਾਛੀਵਾੜਾ ਸਾਹਿਬ ਦੇ ਅਖਾੜੇ ਦਾ ਪਹਿਲਵਾਨ ਗੌਰੀ ਮਾਛੀਵਾੜਾ ਸਾਹਿਬ ਅਤੇ ਅਨੁਪ ਚੱਕਦਾਨਾ ਵਿਚਕਾਰ ਗਿਆਰ੍ਹਾਂ ਹਜ਼ਾਰ ਰੁਪਏ ਦੀ ਕਰਵਾਈ ਗਈ। ਇਹ ਕੁਸ਼ਤੀ ਗੌਰੀ ਮਾਛੀਵਾੜਾ ਸਾਹਿਬ ਨੇ ਜਿੱਤ ਲਈ। ਫਿਰ ਪੰਜ ਨੰਬਰ ਦੀ ਝੰਡੀ ਦੀ ਕੁਸ਼ਤੀ ਪੰਦਰ੍ਹਾਂ ਹਜ਼ਾਰ ਰੁਪਏ ਦੀ ਆਲਮਗੀਰ ਅਖਾੜੇ ਦਾ ਪਹਿਲਵਾਨ ਸ਼ਤੀਸ਼ ਆਲਮਗੀਰ ਅਤੇ ਅਟਾਰੀ ਅਖਾੜੇ ਦਾ ਪਹਿਲਵਾਨ ਯੋਧਾ ਅਟਾਰੀ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਵੀ ਬਹੁਤ ਹੀ ਵਧੀਆ ਹੋਈ। ਇਹ ਕੁਸ਼ਤੀ ਸ਼ਤੀਸ਼ ਆਲਮਗੀਰ ਨੇ ਜਿੱਤ ਲਈ। ਫਿਰ ਚਾਰ ਨੰਬਰ ਦੀ ਝੰਡੀ ਦੀ ਕੁਸ਼ਤੀ ਝੋਟੀ ਲਈ ਪਹਿਲਵਾਨ ਦੀਪਾ ਕਾਈਨੌਰ ਦੇ ਅਖਾੜੇ ਦਾ ਪਹਿਲਵਾਨ ਲਾਲੀ ਕਾਈਨੌਰ ਅਤੇ ਪਹਿਲਵਾਨ ਅਮਰੀਕ ਸਿੰਘ ਰੌਣੀ ਦੇ ਅਖਾੜੇ ਦਾ ਪਹਿਲਵਾਨ ਰਿੰਪੀ ਰੌਣੀ ਵਿਚਕਾਰ ਕੁਸ਼ਤੀ ਕਰਵਾਈ ਗਈ। ਇਹ ਕੁਸ਼ਤੀ ਵੀ ਬਹੁਤ ਹੀ ਵਧੀਆ ਹੋਈ। ਰਿੰਪੀ ਰੌਣੀ ਇਸ ਕੁਸ਼ਤੀ ਨੂੰ ਜਿੱਤਣ ਵਿਚ ਕਾਮਯਾਬ ਰਿਹਾ। ਤਿੰਨ ਨੰਬਰ ਦੀ ਝੰਡੀ ਵਾਲੀ ਕੁਸ਼ਤੀ ਪਲਾਟੀਨਾ ਮੋਟਰ ਸਾਈਕਲ ਲਈ ਪਹਿਲਵਾਨ ਸਿਕੰਦਰ ਸਿੰਘ ਆਲਮਗੀਰ ਅਖਾੜੇ ਦਾ ਪਹਿਲਵਾਨ ਹਰਮਨ ਆਲਮਗੀਰ ਅਤੇ ਰਾਜੂ ਮੁਸ਼ਕਾਬਾਦ ਵਿਚਕਾਰ ਟੱਕਰ ਹੋਈ। ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ। ਪਰ ਇਹ ਕੁਸ਼ਤੀ ਵੀਹ ਮਿੰਟ ਤੱਕ ਬਰਾਬਰ ਰਹੀ ਫਿਰ ਕੁਸ਼ਤੀ ਪੋਇੰਟਾ ਤੇ ਕਰਵਾਈ ਤਾਂ ਹਰਮਨ ਆਲਮਗੀਰ ਨੇ ਇਹ ਕੁਸ਼ਤੀ ਜਿੱਤ ਕੇ ਪਲਾਟੀਨਾ ਮੋਟਰ ਸਾਈਕਲ ਦਾ ਦਾਵੇਦਾਰ ਬਣਿਆ। ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਇਕਵੰਜਾ ਹਜ਼ਾਰ ਰੁਪਏ ਦੀ ਖੰਨਾ ਅਖਾੜੇ ਦਾ ਪਹਿਲਵਾਨ ਗੁਰਸੇਵਕ ਸਿੰਘ ਘੁੱਦੂ ਅਤੇ ਲੱਲੀਆਂ ਅਖਾੜੇ ਦਾ ਪਹਿਲਵਾਨ ਬਿੰਦਾ ਲੱਲੀਆਂ (ਬਿਸਨਪੁਰੀਆਂ) ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਪੱਚੀ ਮਿੰਟ ਰੱਖਿਆਂ ਗਿਆ ਸੀ। ਪਰ ਇਹ ਕੁਸ਼ਤੀ ਵੀ ਪੱਚੀ ਮਿੰਟ ਤੱਕ ਬਰਾਬਰ ਹੀ ਚੱਲਦੀ ਰਹੀ ਫਿਰ ਇਹ ਕੁਸ਼ਤੀ ਪੋਇੰਟਾ ਤੇ ਕਰਵਾਈ ਤਾਂ ਗੁਰਸੇਵਕ ਸਿੰਘ ਘੁੱਦੂ ਨੇ ਇਹ ਕੁਸ਼ਤੀ ਜਿੱਤ ਕੇ ਬੱਲੇ-ਬੱਲੇ ਕਰਵਾਈ। ਫਿਰ ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਦਿੱਲੀ ਅਖਾੜੇ ਦਾ ਪਹਿਲਵਾਨ ਸੋਨੂੰ ਦਿੱਲੀ ਅਤੇ ਬਾਰਨ ਅਖਾੜੇ ਦਾ ਪਹਿਲਵਾਨ ਗੁਰਦੇਵ ਬਾਰਨ ਵਿਚਕਾਰ ਕੁਸ਼ਤੀ ਕਰਵਾਈ ਗਈ। ਦੋਨੋਂ ਹੀ ਪਹਿਲਵਾਨ ਉੱਚ ਕੋਟੀ ਦੇ ਪਹਿਲਵਾਨ ਸਨ। ਇਹਨਾਂ ਦੋਨੋ ਪਹਿਲਵਾਨਾਂ ਨੇ ਵੱਖੋ-ਵੱਖਰੇ ਦੰਗਲਾਂ ਵਿਚ ਆਪਣੀ ਧਾਕ ਜਮਾਈ ਹੋਈ ਹੈ। ਇਸ ਕੁਸ਼ਤੀ ਦਾ ਸਮਾਂ ਪੱਚੀ ਮਿੰਟ ਰੱਖਿਆ ਗਿਆ ਸੀ। ਇਹ ਕੁਸ਼ਤੀ ਵੀ ਪੱਚੀ ਮਿੰਟ ਤੱਕ ਬਰਾਬਰ ਹੀ ਚੱਲੀ ਫਿਰ ਇਹ ਕੁਸ਼ਤੀ ਪੋਇੰਟਾ ਤੇ ਕਰਵਾਈ ਤਾਂ ਸੋਨੂੰ ਦਿੱਲੀ ਨੇ ਜਿੱਤ ਕੇ ਬੁਲਟ ਮੋਟਰ ਸਾਈਕਲ ਆਪਣੇ ਨਾਂਅ ਕੀਤਾ ਅਤੇ ਬੱਲੇ-ਬੱਲੇ ਕਰਵਾਈ। ਗੁਰਦੇਵ ਬਾਰਨ ਨੂੰ ਇਕਾਠ ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ। ਪਹਿਲਵਾਨ ਦੀਪਾ ਕਾਈਨੌਰ ਅਤੇ ਪਹਿਲਵਾਨ ਜੋਗਾ ਕਾਈਨੌਰ ਨੇ ਜਿੱਥੇ ਜੋੜੇ ਮਿਲਾਉਣ ਦੀ ਡਿਊਟੀ ਨਿਭਾਈ, ਉੱਥੇ ਹੀ ਪੰਜਾਬ ਦੇ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਰੰਗੀ ਕਾਈਨੌਰ ਨੇ ਕੁਮਂੈਟਰੀ ਕਰਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਨਾਲ ਹੀ ਪਹਿਲਵਾਨ ਜੀਤੀ ਮਾਛੀਵਾੜਾ ਸਾਹਿਬ ਅਤੇ ਬਹਾਦਰ ਮਟੌਰ ਨੇ ਰੈਫਰੀ ਦੀ ਡਿਊਟੀ ਨਿਭਾਈ। ਅੰਤ ਵਿਚ ਗੱਦੀ ਨਸ਼ੀਨ ਭਗਤ ਪ੍ਰਕਾਸ਼ ਰਾਮ ਜੀ, ਨਗਰ ਪੰਚਾਇਤ ਅਤੇ ਦੰਗਲ ਕਮੇਟੀ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ, ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ। ਠਾਠਾਂ ਮਾਰਦੇ ਇਕੱਠ ਨਾਲ ਆਪਣੀਆਂ ਵਿਲੱਖਣ ਪੈੜਾਂ ਛੱਡਦਾ ਹੋਇਆਂ ਇਹ ਕੁਸ਼ਤੀ-ਦੰਗਲ ਸਮਾਪਤ ਹੋਇਆ। ਇਸ ਲਈ ਗੱਦੀ ਨਸ਼ੀਨ ਭਗਤ ਪ੍ਰਕਾਸ਼ ਰਾਮ ਜੀ, ਹਰੀਪਾਲ ਮਹਿਮੀ (ਪਾਲੀ ਨੰਬਰਦਾਰ), ਦੰਗਲ ਕਮੇਟੀ, ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।