Punjab Kushti / Wrestling
13-september-2013 ਢੋਲਣਵਾਲ (ਲੁਧਿਆਣਾ) ਦਾ ਕੁਸ਼ਤੀ ਦੰਗਲ Dholanwal da kushti dangal Balle Punjab

ਚੌਥੇ ਕੁਸ਼ਤੀ-ਦੰਗਲ ਢੋਲਣਵਾਲ ਅਤੇ ਗੋਪਾਲਪੁਰ ਦੇ ‘ਤੇ ਜਗਰੂਪ ਕੋਹਾਲੀ ਅਤੇ ਗਨੀ ਲੱਲੀਆਂ ਪਲਾਟੀਨਾ ਮੋਟਰਸਾਈਕਲ ਦੇ ਬਣੇ ਬਰਾਬਰ ਦੇ ਹੱਕਦਾਰ ਪਰ ਲਾਲੀ ਕਾਈਨੌਰ (ਚੌਂਤਾ) ਨੇ ਜਿੱਤ ਕੇ ਕਰਵਾਈ ਬੱਲੇ-ਬੱਲੇ।
ਗੁੱਗਾ ਜਾਹਿਰ ਪੀਰ ਜੀ ਦੀ ਯਾਦ ਨੂੰ ਸਮਰਪਿਤ ਨਗਰ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀ ਪਿੰਡ ਢੋਲਣਵਾਲ ਅਤੇ ਪਿੰਡ ਗੋਪਾਲਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਢੋਲਣਵਾਲ ਵਿਖੇ 13 ਸਤੰਬਰ, 2013 ਨੂੰ ਚੌਥਾ ਵਿਸ਼ਾਲ ਕੁਸ਼ਤੀ-ਦੰਗਲ ਕਰਵਾਇਆ ਗਿਆ। ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ, ਸਰਪੰਚ ਸ. ਸੋਹਣ ਸਿੰਘ ਢੋਲਣਵਾਲ, ਸ. ਸੋਹਣ ਸਿੰਘ ਬਲਾਕ ਸੰਮਤੀ ਮੈਂਬਰ, ਸਾਬਕਾ ਸਰਪੰਚ ਸ. ਗੁਰਮੁੱਖ ਸਿੰਘ, ਜੱਥੇਦਾਰ ਸ. ਤਰਸੇਮ ਸਿੰਘ, ਸ. ਰਣਜੀਤ ਸਿੰਘ, ਸ. ਬਲਵੀਰ ਸਿੰਘ, ਸਾਬਕਾ ਸਰਪੰਚ ਸ. ਮਹਿੰਗਾ ਸਿੰਘ, ਪੰਚ ਸ. ਰਣਜੀਤ ਸਿੰਘ, ਪੰਚ ਸ. ਵਿਸਾਖੀ ਸਿੰਘ, ਪੰਚ ਸ. ਮਿੱਠੂ ਸਿੰਘ, ਪੰਚ ਸ. ਅਮਰੀਕ ਸਿੰਘ, ਸ. ਹਰਨੇਕ ਸਿੰਘ, ਸ. ਜਸਵੀਰ ਸਿੰਘ ਅਤੇ ਸ. ਸੁਖਦੇਵ ਸਿੰਘ ਭੂਰਾ ਦੀ ਦੇਖ-ਰੇਖ ਹੇਠ ਕਰਵਾਏ ਇਸ ਚੌਥੇ ਕੁਸ਼ਤੀ-ਦੰਗਲ ਵਿਚ ਸਪੈਸ਼ਲ ਕੁਸ਼ਤੀਆਂ ਵਿੱਚੋਂ ਲੱਡੂ ਢੋਲਣਵਾਲ ਨੇ ਸੋਹਣ ਚਮਕੌਰ ਸਾਹਿਬ ਨੂੰ, ਗੁਰਭੇਜ ਚੌਂਤਾ ਨੇ ਬੱਗਾ ਨਵਾਂਸ਼ਹਿਰ ਨੂੰ, ਸਾਹਿਬ ਕਾਈਨੌਰ ਨੇ ਗੋਰੀ ਮਲਕਪੁਰ ਨੂੰ, ਸਨੀ ਚੌਂਤਾ ਨੇ ਜੱਸੀ ਕਾਈਨੌਰ ਨੂੰ, ਭਰਤ ਫਗਵਾੜਾ ਨੇ ਤੌਰਥ ਲੱਲੀਆਂ ਨੂੰ, ਡਿੰਮੀ ਲੁਧਿਆਣਾ ਨੇ ਜੱਸੀ ਮਲਕਪੁਰ ਨੂੰ ਅਤੇ ਭੋਲੂ ਚੌਂਤਾ ਨੇ ਬੰਟੀ ਖਮਾਣੋਂ ਨੂੰ ਚਿੱਤ ਕਰਕੇ ਜਿੱਤ ਪ੍ਰਾਪਤ ਕੀਤੀ। ਪਰ ਸੁਖ ਚੌਂਤਾ ਅਤੇ ਗੋਗੀ ਲੁਧਿਆਣਾ, ਧਰਮਿੰਦਰ ਅਟਾਰੀ ਅਤੇ ਸੂਰਜ ਕਾਈਨੌਰ, ਕਰਨ ਕੋਹਾਲੀ ਅਤੇ ਰਾਜਾ ਕਾਈਨੌਰ, ਗੁਰਵਿੰਦਰ ਮਾਛੀਵਾੜਾ ਸਾਹਿਬ ਅਤੇ ਫਿਰੋਜ ਫਗਵਾੜਾ ਵਿਚਕਾਰ ਸਪੈਸ਼ਲ ਕੁਸ਼ਤੀਆਂ ਬਰਾਬਰ ਰਹੀਆਂ।
ਤਿੰਨ ਨੰਬਰ ਦੀ ਝੰਡੀ ਦੀ ਕੁਸ਼ਤੀ ਜਗਦੀਸ਼ ਚੌਂਤਾ ਅਤੇ ਮਲਕੀਤ ਬਲਾਚੌਰ ਵਿਚਕਾਰ ਕਰਵਾਈ ਗਈ ਇਸ ਕੁਸ਼ਤੀ ਦਾ ਸਮਾਂ ਪੰਦਰ੍ਹਾਂ ਮਿੰਟ ਰੱਖਿਆ ਗਿਆ ਸੀ ਪਰ ਇਹ ਕੁਸ਼ਤੀ ਕੁਝ ਕੁ ਮਿੰਟ ਵਿਚ ਹੀ ਜਗਦੀਸ਼ ਚੌਂਤਾ ਨੇ ਜਿੱਤ ਕੇ ਬੱਲੇ-ਬੱਲੇ ਕਰਵਾਈ। ਫਿਰ ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਪਹਿਲਵਾਨ ਦੀਪਾ ਕਾਈਨੌਰ ਦੇ ਅਖਾੜੇ ਦਾ ਪਹਿਲਵਾਨ ਲਾਲੀ ਕਾਈਨੌਰ (ਚੌਂਤਾ) ਅਤੇ ਖੰਨਾ ਅਖਾੜੇ ਦਾ ਪਹਿਲਵਾਨ ਸਿਕੰਦਰ ਖੰਨਾ ਵਿਚਕਾਰ ਕੁਸ਼ਤੀ ਕਰਵਾਈ ਗਈ ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ ਪਰ ਇਹ ਕੁਸ਼ਤੀ ਚੌਥੇ ਮਿੰਟ ਵਿਚ ਹੀ ਲਾਲੀ ਕਾਈਨੌਰ (ਚੌਂਤਾ) ਨੇ ਜਿੱਤ ਲਈ। ਉਸ ਤੋਂ ਬਾਅਦ ਇਕ ਨੰਬਰ ਦੀ ਝੰਡੀ ਦੀ ਕੁਸ਼ਤੀ ਪਹਿਲਵਾਨ ਪਦਾਰਥ ਕੋਹਾਲੀ ਦੇ ਅਖਾੜੇ ਦਾ ਪਹਿਲਵਾਨ ਜਗਰੂਪ ਕੋਹਾਲੀ ਅਤੇ ਪਹਿਲਵਾਨ ਬਘੇਲ ਸਿੰਘ ਲੱਲੀਆਂ ਦੇ ਅਖਾੜੇ ਦਾ ਪਹਿਲਵਾਨ ਗਨੀ ਲੱਲੀਆਂ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਪੱਚੀ ਮਿੰਟ ਰੱਖਿਆ ਗਿਆ ਸੀ। ਪਰ ਇਹ ਕੁਸ਼ਤੀ ਪੱਚੀ ਮਿੰਟ ਤੱਕ ਬਰਾਬਰ ਹੀ ਰਹੀ ਫਿਰ ਕਮੇਟੀ ਨੇ ਫੈਸਲਾ ਕੀਤਾ ਅਤੇ ਕੁਸ਼ਤੀ ਪੋਇੰਟਾ ਤੇ ਕਰਵਾਈ ਪਰ ਫਿਰ ਵੀ ਇਹ ਕੁਸ਼ਤੀ ਬਰਾਬਰ ਹੀ ਰਹੀ। ਝੰਡੀ ਵਾਲੀ ਕੁਸ਼ਤੀ ਦਾ ਇਨਾਮ, ਪਲਾਟੀਨਾ ਮੋਟਰਸਾਈਕਲ ਨੂੰ ਦੋਨੋਂ ਹੀ ਪਹਿਲਵਾਨਾਂ ਵਿਚ ਵੰਡ ਦਿੱਤਾ।
ਦੇਬੀ ਰੋਡ, ਸ. ਮਿੱਠਾ ਸਿੰਘ, ਸ. ਰਣਜੀਤ ਸਿੰਘ, ਸ. ਮਹਿੰਦਰ ਸਿੰਘ ਨੰਬਰਦਾਰ ਅਤੇ ਸ. ਮਹਿੰਗਾ ਸਿੰਘ ਢੋਲਣਵਾਲਨੇ ਰੈਫਰੀ ਦੀ ਡਿਊਟੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ। ਸੋਮਨਾਥ ਜਸਰੋਜ ਨੇ ਕੁਮਂੈਟਰੀ ਕਰਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਨਾਲ ਹੀ ਸੋਨੀ ਬੋੜੇ, ਜਰਨੈਲ ਸਿੰਘ ਵਿੱਕੀ (ਪੰਚ ਚੌਂਤਾ) ਅਤੇ ਗੋਸਾ ਨੇ ਰੈਫਰੀ ਦੀ ਡਿਊਟੀ ਨਿਭਾਈ। ਅੰਤ ਵਿਚ ਸ. ਰਛਪਾਲ ਸਿੰਘ ਮਾਨ ਅਤੇ ਦੰਗਲ ਕਮੇਟੀ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ, ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ। ਇਹ ਕੁਸ਼ਤੀ-ਦੰਗਲ ਆਪਣੀਆਂ ਵਿਲੱਖਣ ਪੈੜਾਂ ਛੱਡਦਾ ਹੋਇਆਂ ਸਮਾਪਤ ਹੋਇਆ। ਇਸ ਲਈ ਦੰਗਲ ਕਮੇਟੀ ਅਤੇ ਢੋਲਣਵਾਲ ਅਤੇ ਗੋਪਾਲਪੁਰ ਦੇ ਸਮੂਹ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ, ਜਿਹਨਾਂ ਨੇ ਰਲ-ਮਿਲ ਕੇ ਇਸ ਕੁਸ਼ਤੀ-ਦੰਗਲ ਨੂੰ ਨੇਪਰੇ ਚਾੜਿਆ।