Punjab Kushti / Wrestling
ਲੋਕ ਸਭਾ ਵਿੱਚ ਮੈਦਾਨ ਛੱਡਕੇ ਭੱਜਣ ਵਾਲਿਆਂ ਨੂੰ ਵਿਧਾਨ ਸਭਾ ਵਿੱਚ ਵੀ ਲੋਕ ਭੱਜਦਾ ਵੇਖਣਗੇ : ਗਰੇਵਾਲ Balle Punjab

ਕੁਹਾੜਾ -ਸਾਹਨੇਵਾਲ , 8 ਜਨਵਰੀ (ਮਹੇਸ਼ਇੰਦਰ ਸਿੰਘ ਮਾਂਗਟ) 2013 ਦੇ ਵਿੱਚ ਜਿਸ ਤਰਾਂ ਵਿਕਾਸ ਦੀਆਂ ਗੱਪਾ ਮਾਰਨ ਵਾਲੇ ਸੱਤਾਧਾਰੀ ਆਗੂ ਮੈਦਾਨ ਛੱਡਕੇ ਭੱਜੇ ਸਨ ਉਸ ਤਰਾਂ ਹੀ 2017 ਵਿੱਚ ਲੋਕ ਵਿਧਾਨ ਸਭਾ ਹਲਕਾ ਸਾਹਨੇਵਾਲ ਤੋ ਇਹਨਾਂ ਆਗੂਆਂ ਨੂੰ ਭੱਜਦੇ ਵੇਖਣਗੇ ਕਿਉਕਿ ਝੂੱਠ ਤੇ ਗੱਪਾਂ ਦੇ ਸਹਾਰੇ ਬੁਹਤੀ ਦੇਰ ਸਿਆਸਤਾਂ ਨਹੀ ਚੱਲਦੀਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਕਾਂਗਰਸ ਕਮੇਟੀ ਦੇ ਜਨ: ਸੱਕਤਰ ਇੰਦਰਪਾਲ ਸਿੰਘ ਗਰੇਵਾਲ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੋਰਾਨ ਕੀਤਾ ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨ: ਸੱਕਤਰ ਹਲਕਾ ਸਾਹਨੇਵਾਲ ਦੇ ਇੰਚ: ਵਿਕਰਮ ਸਿੰਘ ਬਾਜਵਾ ਦੀ ਅਗਵਾਈ ਵਿੱਚ ਪੁਰੀ ਤਰਾਂ ਇਕਜੁੱਟ ਅਤੇ ਮਜਬੂਤ ਹੈ ਜਿਸ ਦੇ ਨਤੀਜੇ ਵਿਰੋਧੀ ਲੋਕ ਸਭਾ ਚੋਣਾਂ ਵਿੱਚ ਵੇਖਣਗੇ । ਸ: ਗਰੇਵਾਲ ਨੇ ਅੱਗੇ ਕਿਹਾ ਕਿ ਸੱਤਾਧਾਰੀ ਆਗੂ ਸਿਰਫ ਝੂੱਠ ਬੋਲਣ ਅਤੇ ਫੋਕੇ ਦਆਵੇ ਕਰਨ ਵਿੱਚ ਮਾਹਰ ਹਨ ਜੋ ਇਹਨਾਂ ਨੇ ਲੁਧਿਆਣਾਂ ਲੋਕ ਸਭਾ ਸੀਟ ਤੇ 2008 ਵਿੱਚ ਵੀ ਕੀਤੇ ਸਨ ਉਸ ਸਮੇ ਕੇਂਦਰ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਨੂੰ ਹਾਰ ਦਾ ਸਾਹਮਣਾਂ ਕਰਨਾਂ ਪਿਆ ਸੀ ਪਰ ਸ੍ਰੀ ਤਿਵਾੜੀ ਨੇ ਹਿੰਮਤ ਨਹੀ ਛੱਡੀ ਅਤੇ ਲੋਕਾਂ ਦੇ ਜਬਤਾਤਾਂ ਦੀ ਕਦਰ ਕਰਦੇ ਲੋਕ ਸੇਵਾ ਕਰਦੇ ਰਹੇ ਜਿਸ ਦਾ ਨੀਤਜਾ ਸੀ ਕਿ 2013 ਵਿੱਚ ਮਜੂਦਾ ਸਾਂਸਦ ਹੀ ਮੈਦਾਨ ਛੱਡਕੇ ਭੱਜ ਗਏ ਕਿਉਕਿ ਇਹਨਾਂ ਲੋਕਾਂ ਨੇ ਪੰਜ ਸਾਲ ਝੂੱਠੇ ਵਆਦਿਆਂ ਤੋ ਸਿਵਾ ਕੱਖ ਨਹੀ ਸੀ ਕੀਤਾ ਅਤੇ ਲੋਕਾਂ ਨੇ ਸ੍ਰੀ ਤਿਵਾੜੀ ਨੂੰ ਪੰਜਾਬ ਅੰਦਰ ਸਭ ਤੋ ਵੱਡੇ ਫਰਕ ਨਾਲ ਜਿਤਾਕੇ ਭੇਜਿਆ ਅਤੇ ਸ੍ਰੀ ਤਿਵਾੜੀ ਨੇ ਵੀ ਆਪਣੇ ਸਾਰੇ ਵਆਦੇ ਪੂਰੇ ਕੀਤੇ ਜਿਸ ਦਾ ਨਤੀਜਾ ਹੈ ਕਿ ਅੱਜ ਉਹਨਾਂ ਦੇ ਮੁਕਾਬਲੇ ਅਕਾਲੀ ਭਾਜਪਾ ਗਠਜੋੜ ਕੋਲ ਕੋਈ ਉਮੀਦਵਾਰ ਨਹੀ ਹੈ । ਸ: ਗਰੇਵਾਲ ਨੇ ਅੱਗੇ ਕਿਹਾ ਕਿ ਉਸੇ ਤਰਾਂ ਹੀ ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਸ: ਬਾਜਵਾ ਲੋਕਾਂ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ ਸੱਤਾਧਾਰੀ ਆਗੂ ਸਿਰਫ ਵਆਦੇ ਕਰਦੇ ਹਨ ਜਦਕਿ ਸ: ਬਾਜਵਾ ਨੇ ਸਾਂਸਦ ਕੋਟੇ ਵਿੱਚ ਹਲਕੇ ਦੀਆਂ ਅੱਧੀ ਦਰਜਨ ਤੋ ਉਪੱਰ ਸੜਕਾਂ ਸ਼ੁਰੂ ਕਰਵਾਈਆਂ , ਹਲਕੇ ਦੇ 4 ਦਰਜਨ ਦੇ ਕਰੀਬ ਪਿੰਡਾਂ ਨੂੰ 1 ਕਰੌੜ ਤੋ ਉਪੱਰ ਦੇ ਚੈਕ ਦਿੱਤੇ ਜਾ ਚੁੱਕੇ ਹਨ । ਜਿਸ ਕਰਕੇ ਲੋਕਾਂ ਅੰਦਰ ਸ: ਬਾਜਵਾ ਦੀ ਲੋਕਪ੍ਰਿਤਾ ਵਿੱਚ ਵਾਧਾ ਹੋ ਰਿਹਾ ਹੈ ਜਿਸ ਦੀ ਮਿਸਾਲ ਹਲਕੇ ਦੇ ਲੋਕਾਂ ਨੇ ਸੱਤਾਧਾਰੀ ਆਗੂਆਂ ਦੀ ਧੱਕੇਸ਼ਾਹੀ ਦੇ ਬਾਜਵੂਦ ਪੰਚਾਇਤੀ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਬੁਹ-ਗਿਣਤੀ ਕਾਂਗਰਸੀ ਪੱਖੀ ਉਮੀਦਵਾਰਾਂ ਨੂੰ ਜਿਤਾਕੇ ਦਿੱਤੀ ਹੈ ਉਸ ਤਰਾਂ ਹੀ ਹਲਕੇ ਦੇ ਵੋਟਰ ਲੋਕ ਸਭਾ ਚੋਣਾਂ ਵਿੱਚ ਬਾਜਵਾ ਦੀ ਅਗਵਾਈ ਵਿੱਚ ਕਾਂਗਰਸੀ ਉਮੀਦਵਾਰ ਨੂੰ ਤਾਂ ਜਿਤਾਉਣਗੇ ਹੀ ਵਿਧਾਨ ਸਭਾ ਚੋਣਾਂ ‘ਚ ਅਕਾਲੀ ਭਾਜਪਾ ਗਠਜੋੜ ਦੇ ਆਗੂ ਨੂੰ ਮੈਦਾਨ ਛੱਡਕੇ ਭੱਜਣ ਲਈ ਵੀ ਮਜਬੂਰ ਕਰ ਦੇਣਗੇ । ਇਸ ਮੋਕੇ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਕਾਂਗਰੀ ਵਰਕਰ ਹਾਜਰ ਸਨ ।