Punjab Kushti / Wrestling
ਐਮ.ਐਸ.ਜੱਗੀ ਦੇ ਪਲੇਠੇ ਕਾਵਿ ਸੰਗ੍ਰਹਿ ‘ਆਤਮ ਸੁਖ’ ਦਾ ਲੋਕ ਅਰਪਣ Balle Punjab

ਪਟਿਆਲਾ - ਅੱਜ ਇੱਥੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪਟਿਆਲਾ ਦੇ ਲੈਕਚਰ ਹਾਲ ਵਿਚ ਪੰਜਾਬੀ ਕਵੀ ਐਮ.ਐਸ.ਜੱਗੀ ਦੇ ਪਲੇਠੇ ਕਾਵਿ ਸੰਗ੍ਰਹਿ ‘ਆਤਮ ਸੁਖ’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਐਮ.ਐਸ.ਜੱਗੀ,ਕਾਵਿ ਸੰਗ੍ਰਹਿ ‘ਆਤਮ ਸੁਖ’ ਦਾ ਲੋਕ ਅਰਪਣ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਐਮ.ਐਸ.ਜੱਗੀ, ਡਾ. ਗੁਰਬਚਨ ਸਿੰਘ ਰਾਹੀ, ਪ੍ਰੋ. ਮਨਮੋਹਨ ਸਹਿਗਲ, ਡਾ. ਇੰਦਰਮੋਹਨ ਸਿੰਘ,  ਗੁਰਮੀਤ ਸਿੰਘ ਜੌੜਾ, ਸੁਖਦੇਵ ਸਿੰਘ ਚਹਿਲ, ਸ.ਸ.ਭੱਲਾ, ਹਰਪ੍ਰੀਤ ਰਾਣਾ,ਗੁਰਚਰਨ ਬੱਧਣ, ਦਵਿੰਦਰ ਪਟਿਆਲਵੀ ਅਤੇ ਨਰਿੰਦਰ ਸਿੰਘ ਜੱਗੀ। ਡਾ. ਗੁਰਬਚਨ ਸਿੰਘ ਰਾਹੀ, ਪ੍ਰੋ. ਮਨਮੋਹਨ ਸਹਿਗਲ, ਡਾ. ਇੰਦਰਮੋਹਨ ਸਿੰਘ( ਦੋਵੇਂ ਸ੍ਰੋਮਣੀ ਸਾਹਿਤਕਾਰ) ਅਤੇ ਗੁਰਮੀਤ ਸਿੰਘ ਜੌੜਾ ਸ਼ਾਮਲ ਹੋਏ। ਪੁੱਜੇ ਸਾਹਿਤਕਾਰਾਂ ਦਾ ਸੁਆਗਤ ਕਰਦੇ ਹੋਏ ਡਾ. ਦਰਸ਼ਨ ਸਿੰਘ ਆਸ਼ਟ ਨੇ ਇੱਕ ਮਿੱਥ ਕਥਾ ਦੇ ਹਵਾਲੇ ਨਾਲ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਮਾਂ ਬੋਲੀ ਅਤੇ ਸਾਹਿਤ ਦੇ ਵਿਕਾਸ ਵਿਚ ਆਪੋ ਆਪਣਾ ਹਿੱਸਾ ਜ਼ਰੂਰ ਪਾਈਏ। ਪੁਸਤਕ ਆਤਮ ਸੁਖ ਬਾਰੇ ਮੁੱਲਵਾਨ ਮੁੱਖ ਪੇਪਰ ਡਾ. ਗੁਰਬਚਨ ਸਿੰਘ ਰਾਹੀ ਨੇ ਪੜ੍ਹਿਆ ਜਦੋਂ ਕਿ ਡਾ. ਮਨਮੋਹਨ ਸਹਿਗਲ, ਡਾ. ਇੰਦਰਮੋਹਨ ਸਿੰਘ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਸੁਖਦੇਵ ਸਿੰਘ ਸ਼ਾਂਤ, ਗੁਰਮੀਤ ਸਿੰਘ ਜੌੜਾ, ਬਲਵਿੰਦਰ ਭੱਟੀ, ਗੁਰਚਰਨ ਬੱਧਣ, ਸ.ਸ.ਭੱਲਾ,ਸੁਖਦੇਵ ਸਿੰਘ ਚਹਿਲ, ਨਰਿੰਦਰ ਸਿੰਘ ਜੱਗੀ ਨੇ ਪੁਸਤਕ ਦੇ ਵੱਖ ਵੱਖ ਪੱਖਾਂ ਬਾਰੇ ਰੌਸ਼ਨੀ ਪਾਈ। ਐਮ.ਐਸ.ਜੱਗੀ ਨੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਗੱਲਾਂ ਕਰਦਿਆਂ ਨਜ਼ਮਾਂ ਵੀ ਸੁਣਾਈਆਂ।


ਸਮਾਗਮ ਦੇ ਦੂਜੇ ਦੌਰ ਵਿਚ ਕੁਲਵੰਤ ਸਿੰਘ, ਅਮਰਜੀਤ ਕੌਰ ਹਿਰਦੇ, ਗੁਰਬਚਨ ਵਿਰਦੀ, ਯੂ.ਐਸ.ਆਤਿਸ਼, ਗੁਰਚਰਨ ਪੱਬਾਰਾਲੀ, ਜੰਗ ਸਿੰਘ ਫੱਟੜ, ਹਰੀ ਸਿੰਘ ਚਮਕ, ਉਪਰਾਮ ਬਿਜੌੜੀ, ਗੁਸਈਆਂ ਦੇ ਸੰਪਾਦਕ ਕੁਲਵੰਤ ਸਿੰਘ ਨਾਰੀਕੇ, ਡਾ. ਜੀ.ਐਸ.ਆਨੰਦ, ਅਸ਼ੋਕ ਗੁਪਤਾ, ਸੁਰਿੰਦਰ ਕੌਰ ਭੋਗਲ, ਹਰਵਿੰਦਰ ਸਿੰਘ ਵਿੰਦਰ, ਅੰਗਰੇਜ਼ ਕਲੇਰ, ਮਨਜੀਤ ਪੱਟੀ, ਬੀਬੀ ਜੌਹਰੀ, ਨਵੀਨ ਕਮਲ ਭਾਰਤੀ, ਮੋਹਸਿਨ ਉਸਮਾਨੀ, ਕ੍ਰਿਸ਼ਨ ਧੀਮਾਨ, ਇਕਬਾਲ ਗੱਜਣ, ਪ੍ਰਿਯੰਕਾ ਮਹਾਰਾਸ਼ਟਰ ਅਤੇ ਚਰਨ ਪੁਆਧੀ, ਜਤਿੰਦਰ ਪਰਵਾਜ਼, ਸੁਰੱਈਆ ਪਟਿਆਲਵੀ ਆਦਿ ਨੇ ਆਪੋ ਆਪਣੀਆਂ ਲਿਖਤਾਂ ਪੜ੍ਹੀਆਂ। ਸਮਾਗਮ ਦੌਰਾਨ ਗੁਰਪ੍ਰੀਤ ਕਲਾਵਾਂ ਨੇ ਆਪਣੇ ਮੈਗਜ਼ੀਨ ਵੱਲੋਂ ਅਜੀਤ ਸਿੰਘ ਰਾਹੀ ਨੂੰ ਸਭਾ ਦੀ ਮਾਰਫ਼ਤ ਸਨਮਾਨ ਵੀ ਦਿਤਾ। ਅੰਤ ਵਿਚ ਐਮ.ਐਸ. ਜੱਗੀ ਅਤੇ ਸ੍ਰੀਮਤੀ ਨਰਿੰਦਰ ਕੌਰ ਜੱਗੀ ਨੂੰ ਸਨਮਾਨ ਭੇਂਟ ਕੀਤੇ ਗਏ।


ਸਮਾਗਮ ਵਿਚ ਪ੍ਰੋ. ਸੁਭਾਸ਼ ਸ਼ਰਮਾ, ਨਵਦੀਪ ਮੁੰਡੀ, ਬਲਜਿੰਦਰ ਸਾਰੰਗ, ਨਰਿੰਦਰਜੀਤ ਸੋਮਾ, ਅੰਗਰੇਜ਼ ਸਿੰਘ ਵਿਰਕ, ਐਸ.ਆਰ.ਸ਼ਰਮਾ, ਚੰਦਰ ਕੁਮਾਰ, ਗੁਰਦਰਸ਼ਨ ਗੁਸੀਲ, ਡਾ. ਦਰਸ਼ਨ ਸਿੰਘ ਬਸੀ ਪਠਾਣਾ, ਕੁਲਵੰਤ ਸਿੰਘ ਪੱਤਰਕਾਰ, ਪਰਵੇਸ਼ ਕੁਮਾਰ ਸਮਾਣਾ, ਦਲੀਪ ਸਿੰਘ, ਜੈਪਾਲ ਡੇਰਾ ਬੱਸੀ,ਹਰਪ੍ਰੀਤ ਰਾਣਾ, ਅਮਰਜੀਤ ਕੌਰ ਮਾਨ, ਤਰਲੋਚਨ ਸਿੰਘ ਭਾਟੀਆ,ਗੁਰਪ੍ਰੀਤ ਬੋੜਾਵਾਲ, ਗੁਰਮੁਖ ਜਾਗੀ, ਚੰਦਰ ਕੁਮਾਰ, ਜਗਪਾਲ ਚਹਿਲ, ਪ੍ਰਗਟ ਸਿੰਘ ਰਿਹਾਨ, ਦਾਨਿਸ਼ ਡੀ.ਕੇ.ਸਚਦੇਵਾ, ਖੁਸ਼ਪ੍ਰੀਤ ਹਰੀਗੜ੍ਹ, ਕਿਰਨਦੀਪ ਬੰਗੇ, ਬਲਬੀਰ ਜਲਾਲਾਬਾਦੀ,ਜਗਪਾਲ ਚਹਿਲ, ਸਾਗਰ ਸੂਦ, ਰੇਖਾ ਕਿੰਗਰ ਰੌਸ਼ਨੀ, ਨਰਿੰਦਰ ਤੇਜਾ ਆਦਿ ਲਿਖਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਮੰਚ ਸੰਚਾਲਨ ਦਵਿੰਦਰ ਪਟਿਆਲਵੀ ਨੇ ਨਿਭਾਇਆ ਅਤੇ ਧੰਨਵਾਦ ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਕੀਤਾ।ਦਵਿੰਦਰ ਪਟਿਆਲਵੀ

ਪ੍ਰਚਾਰ ਸਕੱਤਰ