Punjab Kushti / Wrestling
ਹਰ ਵਰਗ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋ ਦੁੱਖੀ: ਬਾਜਵਾ Balle Punjab

ਹਰ ਵਰਗ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋ ਦੁੱਖੀ: ਬਾਜਵਾ
ਪਿੰਡ ਖੁਆਜਕੇ ਨੂੰ ਵਿਕਾਸ ਕਾਰਜਾਂ ਲਈ ਚੈਕ ਕੀਤਾ ਭੇਂਟਕੁਹਾੜਾ-ਸਾਹਨੇਵਾਲ, 11 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਸੰਗਤ ਦਰਸ਼ਨ ਦੀ ਡਰਾਮੇਬਾਜੀ ਛੱਡਕੇ ਸੱਤਾਧਾਰੀ ਆਗੂ ਮੁਲਾਜਮ ਵਰਗ ਨੂੰ ਦਰਸ਼ਨ ਦੇਣ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਟੈਕੀਆਂ ਤੇ ਚੜ੍ਹਕੇ, ਧਰਨੇ ਲਗਾਕੇ ਅਤੇ ਜਾਮ ਲਗਾਕੇ ਪ੍ਰਦਰਸ਼ਨ ਕਰ ਰਹੇ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਿੰਡ ਖਆਜਕੇ ਵਿੱਖੇ ਰਵੀ ਗਰੇਵਾਲ ਅਤੇ ਸਰਪੰਚ ਸੁੱਖਾ ਨੂੰ ਵਿਕਾਸ ਕਾਰਜਾ ਲਈ ਚੈਕ ਦਿੰਦੇ ਵਿਕਰਮ ਸਿੰਘ ਬਾਜਵਾ ਅਤੇ  ਹੋਰ  ਜਨ: ਸੱਕਤਰ ਹਲਕਾ ਸਾਹਨੇਵਾਲ ਦੇ ਇੰਚ: ਸ: ਵਿਕਰਮ ਸਿੰਘ ਬਾਜਵਾ ਨੇ ਪਿੰਡ ਖੁਆਜਕੇ ਵਿੱਖੇ ਸਾਬਕਾ ਸਰਪੰਚ ਰਵੀ ਖੁਆਜਕੇ ਅਤੇ ਸਰਪੰਚ ਸੁਖਦੇਵ ਸਿੰਘ ਸੁੱਖਾ ਨੂੰ ਸਾਂਸਦ ਸੁਖਦੇਵ ਸਿੰਘ ਲਿਬੜਾ ਦੇ ਅਖ਼ਤਿਆਰੀ ਕੋਟੇ ਵਿੱਚ ਵਿਕਾਸ ਕਾਰਜ ਲਈ ਦਿੱਤੇ ਚੈਕ ਸਮੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਕੀਤਾ। ਸ: ਬਾਜਵਾ ਨੇ ਕਿਹਾ ਕਿ ਅੱਜ ਹਰ ਵਰਗ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋ ਦੁੱਖੀ ਹੈ ਸੂੱਬਾ ਸਰਕਾਰ ਦੇ ਆਗੂ ਪੂਰੀ ਤਰਾਂ ਤਾਨਾਸ਼ਾਹੀ ਰੂਪ ਧਾਰਨ ਕਰ ਚੁੱਕੇ ਹਨ ਇਕ ਪਾਸੇ ਸਰਕਾਰ ਵੱਲੋ ਨਸ਼ੇ ਖਿਲਾਫ ਹੋਣ ਦਾ ਡਰਾਮਾਂ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸਰਕਾਰ ਨਸ਼ਾ ਸਮ¦ਿਗ ਵਿੱਚ ਨਾਮ ਆਉਣ ਵਾਲੇ ਆਪਣੇ ਮੰਤਰੀਆਂ ਨੂੰ ਬਚਾ ਰਹੀ ਹੈ । ਸ: ਬਾਜਵਾ ਨੇ ਕਿਹਾ ਕਿ ਧਰਨੇ ਮੁਜਾਹਰੇ ਲੋਕਰਾਜ ਦਾ ਇਕ ਹਿਸਾ ਹਨ ਪਰ ਸੂੱਬਾ ਸਰਕਾਰ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਖਾਤਰ ਪਿਛਲੇ ਮਹੀਨੇ ਤੋ ਲੱਗ ਰਹੇ ਕਾਂਗਰਸ ਪਾਰਟੀ ਦੇ ਧਰਨਿਆਂ ਦਾ ਕੋਈ ਅਸਰ ਨਹੀ ਹੋ ਰਿਹਾ । । ਉਹਨਾਂ ਕਿਹਾ ਕਿ ਇਕ ਪਾਸੇ ਸੂੱਬਾ ਸਰਕਾਰ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਦੇ ਦਆਵੇ ਕਰ ਰਹੀ ਹੈ ਦੂਜੇ ਪਾਸੇ ਪੰਜਾਬ ਦੇ 3945 ਮਿਡਲ ਸਕੂਲਾਂ ਵਿੱਚ ਹੈਡ ਟੀਚਰ ਤੱਕ ਨਹੀ ਹਨ ਆਪਣੇ ਹਕਾਂ ਲਈ ਸਘਰੰਸ਼ ਕਰ ਰਹੇ ਕੁੱਝ ਟੀਚਰਾਂ ਨੂੰ ਜੇਲ੍ਹਾਂ ਵਿੱਚ ਨਜਾਇਜ ਤੌਰਤੇ ਬੰਦ ਕੀਤਾ ਜਾ ਰਿਹਾ ਹੈ ਜਦਕਿ ਬਚਿਆਂ ਦੇ ਪੇਪਰ ਨਜਦੀਕ ਹਨ ਜਿਸ ਤੋ ਸਾਬਤ ਹੁੰਦਾ ਹੈ ਕਿ ਬਾਦਲ ਸਰਕਾਰ ਨੂੰ ਨਾ ਬਚਿਆਂ ਦੇ ਅਤੇ ਨਹੀ ਹੀ ਨੋਜਵਾਨ ਦੇ ਭਵਿੱਖ ਦੀ ਕੋਈ ਪ੍ਰਵਾਹ ਨਹੀ ਹੈ । ਤਾਜਪਰਮਿੰਦਰ ਸਿੰਘ ਸੋਨੂੰ ਮੈਂਬਰ ਬਲਾਕ ਸੰਮਤੀ , ਇਕਬਾਲ ਸਿੰਘ ਜੰਿਡਆਲੀ , ਡਾ ਬਲਕਾਰ ਸਿੰਘ ਮੰਗਲੀ , ਅਮਰਿੰਦਰ ਸਿੰਘ ਸੋਨੀ ਸਰਪੰਚ ਰੁਪਿੰਦਰ ਸਿੰਘ ਨੂਰਵਾਲ , ਕਾਕਾ ਸਾਹਬਾਣਾ , ਬਲਵੀਰ ਸਰਪੰਚ ਬੁਢੇਵਾਲ, ਰੁਪਿੰਦਰ ਸਿੰਘ ਨੂਰਵਾਲ , ਰਵੀ ਮਹੰਤ , ਜੋਨੀ ਬਾਜਵਾ, ਜਸਪਾਲ ਸੈਣੀ , ਗੁਰਪ੍ਰੀਤ ਸਿੰਘ ਠੇਕੇਦਾਰ, ਜਗਵੀਰ ਸਿੰਘ ਜੱਗੀ ਜੰਡਿਆਲੀ ਆਦਿ ਹਾਜਰ ਸਨ ।