Punjab Kushti / Wrestling
ਪੀਪਲਜ ਪਾਰਟੀ ਵੱਲੋਂ ਪੁੱਤਰ ਬਚਾਉ ਮੁਹਿੰਮ ਨੂੰ ਭਰਵਾਂ ਹੁੰਗਾਰਾ : ਸਾਹਾਬਾਣਾ Balle Punjab

ਪੀਪਲਜ ਪਾਰਟੀ ਵੱਲੋਂ ਪੁੱਤਰ ਬਚਾਉ ਮੁਹਿੰਮ ਨੂੰ ਭਰਵਾਂ ਹੁੰਗਾਰਾ : ਸਾਹਾਬਾਣਾ
ਜਿਲ੍ਹਾ ਦਿਹਾਤੀ ਦਾ ਢਾਚਾਂ ਮੁਕੰਮਲ ਕਰਨ ਲਈ ਜਲਦੀ ਹੀ ਬੂਥ ਕਮੇਟੀ ਦਾ ਐਲਾਨ


ਕੁਹਾੜਾ- ਸਾਹਨੇਵਾਲ, 11 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਪੀਪਲਜ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੱਲੋਂ ’ਪੁੱਤਰ ਬਚਾਉ’ਜਮਾਲਪੁਰ ਵਿਖੇ ਪੀਪਲਜ ਪਾਰਟੀ ਆਫ ਪੰਜਾਬ ਦੇ ਜਿਲ੍ਹਾ ਦਿਹਾਤੀ ਯੂਥ ਦੇ ਪ੍ਰਧਾਨ ਨਵਤੇਜ ਸਿੰਘ ਸਾਹਬਾਣਾ ਮੀਟਿੰਗ ਤੋਂਬਆਗ ਆਪਣੇ ਸਾਥੀਆਂ ਨਾਲ ਚਲਾਈ ਮੁਹਿੰਮ ਨੂੰ ਪੰਜਾਬ ਦੀ ਜਨਤਾ ਭਰਪੂਰ ਹੁੰਗਰਾਂ ਦੇ ਰਹੀ, ਕਿਉਂਕਿ ਅਕਾਲੀ ਸਰਕਾਰ ਨੇ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਸੱਤਾ ਕਾਇਮ ਰੱਖਣ ਲਈ ਨਸ਼ੇ ਦੀ ਦਲ ਦਲ ਵਿੱਚ ਝੋਕ ਦਿੱਤਾ ਹੈ। ਉਸ ਤੋਂ ਬਚਾਉਣ ਲਈ ਸਾਨੂੰ ਪਹਿਲਾ ਆਪਣੇ ਪੁੱਤ ਸੰਭਲਾਣ ਵਾਸਤੇ ੂ ਪੁੱਤਰ ਬਚਾਉ’ ਮੁਹਿੰਮ ਵਿੱਚ ਕੁੱਦ ਜਾਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀ ਪੀ ਪੀੇ ਯੂਥ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਨਵਤੇਜ ਸਿੰਘ ਸਾਹਬਾਣਾ ਨੇ ਜਮਾਲਪੁਰ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆ ਕਹੇ। ਉਨ੍ਹਾਂ ਕਿਹਾ ਕਿ ਹਰ ਵਰਗ ਅਕਾਲੀ ਸਰਕਾਰ ਦੀਆ ਲੋਕ ਮਾਰੂ ਨੀਤੀ ਤੋਂ ਦੁਖੀ ਹੈ। ਸੂਬਾ ਸਰਕਾਰ ਦੇ ਆਗੂ ਪੂਰੀ ਤਰਾਂ ਤਾਨਾਸਾਹੀ ਰੂਪ ਧਾਰਨ ਕਰ ਚੁੱਕੇ ਹਨ। ਇਕ ਪਾਸੇ ਸਰਕਾਰ ਨਸ਼ੇ ਖਿਲਾਫ ਹੋਣ ਦਾ ਡਰਾਮਾਂ ਕਰ ਰਹੀ ਦੂਜੇ ਪਾਸੇ ਅਕਾਲੀ ਸਰਕਾਰ ਦੇ ਮੰਤਰੀ ਨਸ਼ੇ ਸਮਗਲਿੰਗ ਦੇ ਵਿੱਚੋਂ ਬਹਾਰ ਕੱਢਣ ਲਈ ਤਰਲੋਂ-ਮੱਛੀ ਹੋਈ ਪਈ। ਉਨ੍ਹਾਂ ਅਗੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਰੇਤੇ ਬਜ਼ਰੀ ਦੀ ਲੁੱਟ ਖਸੁੱਟ ਕਾਰਨ ਸੂਬੇ ਦੇ ਲੋਕ ਆਪਣਾ ਘਰ ਬਾਰ ਬਣਾਉਣ ਲਈ ਵੱਸੋ ਬਹਾਰ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਯੂਥ ਜਿਲ੍ਹਾ ਦਿਹਾਤੀ ਦਾ ਢਾਚਾਂ ਮੁਕੰਮਲ ਕਰਨ ਲਈ ਬੂਥ ਕਮੇਟੀ ਦਾ ਐਲਾਨ ਕਰ ਦਿੱਤਾ ਜਾਏਗਾ। ਇਸ ਮੌਕੇ ਜੱਥੇਦਾਰ ਅਜੀਤ ਸਿੰਘ ਸਾਹਾਬਾਣਾ, ਪਹਿਲਵਾਨ ਗੁਰਚਰਨ ਸਿੰਘ ਜਮਾਲਪੁਰ, ਜੱਥੇਦਾਰ ਹਰਦਿਆਲ ਸਿੰਘ ਕੁਲੀਏਵਾਲ, ਦਲੀਪ ਸਿੰਘ ਫੋਜੀ, ਗੁਰਮੋਹਣ ਸਿੰਘ ਪੰਨੂੰ, ਕੁਲਦੀਪ ਸਿੰਘ ਭਾਮੀਆਂ, ਅਵਤਾਰ ਸਿੰਘ, ਰਘਬੀਰ ਸਿੰਘ ਛੰਦੜਾਂ, ਸੰਦੀਪ ਸਿੰਘ, ਗਗਨਜੀਤ ਸਿੰਘ, ਸੁਰਿੰਦਰ ਸਿੰਘ ਮੰਗਲੀ, ਚਰਨਕੰਵਲ ਸਿੰਘ, ਦਲਵੀਰ ਸਿੰਘ ਸੰਤੋਖ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।