Punjab Kushti / Wrestling
ਅਖੌਤੀ ਪੰਥਕ ਕਹਾਉਣ ਵਾਲੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ : ਜਸਵਿੰਦਰ ਸਿੰਘ ਬਲੀਏਵਾਲ Balle Punjab

ਅਖੌਤੀ ਪੰਥਕ ਕਹਾਉਣ ਵਾਲੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ - ਤੰਬਾਕੂ ਰਹਿਤ ਸੂਬਾ ਬਣਾ ਰਿਹਾ ਹੈ ਕਿ ਉਸ ਵੱਲ ਹੋਰ ਵਧਾਵਾ ਰਿਹਾ ਦੇ ਰਹੀ : ਜਸਵਿੰਦਰ ਸਿੰਘ ਬਲੀਏਵਾਲ


ਕੁਹਾੜਾ - ਸਾਹਨੇਵਾਲ, 11 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਅਖੌਤੀ ਪੰਥਕ ਸਰਕਾਰ ਕਹਾਉਣ ਵਾਲੀ, ’ਫਕਰ ਏ ਕੌਮ’ ਕਹਾਉਣ ਵਾਲਾ ਅਮ੍ਰਿਤਧਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੰਬਾਕੂ ਤੇ ਟੈਕਸ ਲਗਾ ਕੇ ਕੀ ਦੱਸਣਾ ਚਾਹੁੰਦਾ ਹੈ, ਕਿ ਉਹ ਪੰਜਾਬ ਨੂੰ ਨਸ਼ਾ ਮੁਕਤ - ਤੰਬਾਕੂ ਰਹਿਤ ਸੂਬਾ ਬਣਾ ਰਿਹਾ ਹੈ ਕਿ ਉਸ ਵੱਲ ਹੋਰ ਵਧਾ ਰਿਹਾ ਹੈ । ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੰਜਾਬ ਪ੍ਰਧਾਨ ਜੱਥੇ: ਜਸਵਿੰਦਰ ਸਿੰਘ ਬਲੀਏਵਾਲ ਵੱਲੋਂ ਜਾਰੀ ਕੀਤਾ ਗਿਆ । ਉਨ੍ਹਾਂ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘੋੜਾ ਵੀ ਤੰਬਾਕੂ ਦੇ ਖੇਤ ਵਿੱਚ ਪੈਰ ਨਹੀਂ ਰੱਖਿਆ ਸੀ ਤੇ ਇਹ ਅਖੌਤੀ ਸਿੱਖ ਤੰਬਾਕੂ ਨੂੰ ਵਧਾਵਾ ਦੇ ਰਹੇ ਹਨ । ਉਨ੍ਹਾਂ ਸਰਕਾਰ ਨੂੰ ਪੁੱਛਿਆ ਕਿ ਅੱਜ ਤੱਕ ਕਿਸੇ ਧਾਰਮਿਕ ਜੱਥੇਬੰਦੀ, ਸਿਆਸੀ ਜੱਥੇਬੰਦੀ, ਰਾਜਸੀ ਪਾਰਟੀ ਜਾਂ ਕਿਸੇ ਹੋਰ ਸਮਾਜ ਦੇ ਲੋਕਾਂ ਨੇ ਮੰਗ ਕੀਤੀ, ਧਰਨਾ ਲਾਇਆ, ਭੁੱਖ ਹੜਤਾਲ ਕੀਤੀ ਕਿ ਤੰਬਾਕੂ ਤੋਂ ਟੈਕਸ ਘਟਾਇਆ ਜਾਵੇ ਜੇ ਕੀਤੀ ਹੈ ਤਾਂ ਜਰੂਰ ਦੱਸੋ । ਉਨ੍ਹਾਂ ਪੁੱਛਿਆ ਕਿ ਜਿੰਨ੍ਹਾਂ ਮੁੱਦਿਆਂ ਤੇ ਲੋਕ ਧਰਨੇ ਲਾਉਂਦੇ ਰਹੇ ਹਨ, ਭੁੱਖ ਹੜਤਾਲਾਂ ਕਰਦੇ ਰਹੇ ਹਨ ਕਿ ਸਰਕਾਰ ਨੂੰ ਹੋਕਾ ਦਿੰਦੇ ਰਹੇ ਹਨ ਕਿ ਉਨ੍ਹਾਂ ਲੋਕ ਮੁੱਦਿਆਂ ਜਿਵੇਂ ਪਾਣੀ, ਬਿਜਲੀ, ਪ੍ਰਾਪਰਟੀ ਟੈਕਸ ਆਦਿ ਤੇ ਸਰਕਾਰ ਦੇ ਕੰਨ ਤੇ ਕਦੇ ਜੂੰ ਨਹੀਂ ਰੇਂਗੀ ਉਨ੍ਹਾਂ ਪੁੱਛਿਆ ਕਿ ਇੱਕ ਪਾਸੇ ਤਾਂ ਸਰਕਾਰ ਨੇ ਕਈ ਸ਼ਹਿਰਾਂ ਤੋਂ ਤੰਬਾਕੂ ਮੁਕਤ ਐਲਾਨ ਕੀਤਾ ਹੈ ਤੇ ਉਨ੍ਹਾਂ ਸ਼ਹਿਰਾਂ ਵਿੱਚ ਹੀ ਤੰਬਾਕੂ ਸਰੇਆਮ ਬਿੱਕ ਰਿਹਾ ਹੈ ਉਨ੍ਹਾਂ ਆਖਿਆ ਕਿ ਪਿਛਲੇ ਸਮੇਂ ਵਿੱਚ ਬਾਦਲ ਸਾਹਿਬ ਨੇ ਆਈ.ਟੀ.ਸੀ. (ਇੰਡੀਅਨ ਤੰਬਾਕੂ ਕੰਪਨੀ) ਤੋਂ ਕਈ ਕਰੋੜ ਚੋਣਾਂ ਵਿੱਚ ਫੰਡ ਲਿਆ ਹੈ ਅਤੇ ਕੁਝ ਦਿਨ ਪਹਿਲਾਂ ਹੀ ਇਸ ਕੰਪਨੀ ਦਾ ਚੇਅਰਮੈਨ ਪੰਜਾਬ ਆਇਆ ਸੀ ਅਤੇ ਸਰਕਾਰ ਨਾਲ ਕੀ ਸਮਝੋਤਾ ਕਰਕੇ ਗਿਆ ਹੈ, ਕਿ ਉਸ ਪਿੱਛੋਂ ਇਹ ਫੈਸਲਾ ਲਿਆ ਗਿਆ । ਉਨ੍ਹਾਂ ਪੁੱਛਿਆ ਕਿ ਅਕਾਲੀ ਦਲ ਦੱਸੇ ਇਹ ਫੈਸਲਾ ਕਰਨ ਲਈ ਕਿਤੇ ਮੋਦੀ ਦਾ ਹੁਕਮ ਤਾਂ ਨਹੀਂ ਆਇਆ ਹੋਇਆ । ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਨਿੰਦਾ ਕੀਤੀ ਜਿਸ ਵਿੱਚ ਉਨ੍ਹਾਂ ਵੱਲੋਂ ਭਾਜਪਾ ਦਾ 84 ਦੇ ਘਟਨਾ ਕਰਮਾਂ ਵਿੱਚ ਕੋਈ ਲੈਣ-ਦੇਣ ਨਹੀਂ ਹੈ ।