Punjab Kushti / Wrestling
ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡੀ.ਪੀ.ਆਈ ਨਾਲ ਅਹਿਮ ਮੀਟਿੰਗ ਹੋਈ Balle Punjab

ਕੁਹਾੜਾ, 12 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡੀ.ਪੀ.ਆਈ ਨਾਲ ਇੱਕ ਅਹਿਮ ਪੰਜਾਬ ਦੇ ਡੀ.ਪੀ.ਆਈ ਨਾਲ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਮੀਟਿੰਗ ਦੀ ਇਕ ਝਲਕਮੀਟਿੰਗ ਸੂਬਾ ਪ੍ਰਧਾਨ ਸ.ਗੁਰਪ੍ਰੀਤ ਸਿੰਘ ਰਿਆੜ ਅਤੇ ਉ¤ਪਪ੍ਰਧਾਨ ਬਲਦੇਵ ਸਿੰਘ ਬੁੱਟਰ ਦੀ ਅਗਵਾਈ ਵਿੱਚ ਹੋਈ ।ਇਸ ਮਟਿੰਗ ਦੀ ਜਾਣਕਾਰੀ ਦਿੰਦਿਆ ਸੂਬਾ ਜਰਨਲ ਸੱਕਤਰ ਵਸ਼ਿੰਗਟਨ ਸਿੰਘ ਸਮੀਰੋਵਾਲ ਨੇ ਦੱਸਿਆ ਕਿ ਇਸ ਵਿੱਚ ਅਧਿਆਪਕਾਂ ਦੇ ਵੱਖਦੇ ਮਸਲੀਆਂ ਤੇ ਵਿਚਾਰ ਕੀਤਾ ਗਿਆ।ਜਿਨਾਂ ਵਿੱਚੋਂ ਸੀਨੀਅਰਤਾ ਸੂਚੀ ਨੂੰ ਅਪ-ਟੂ-ਡੇਟ ਕਰਨ,ਨਵੇ ਨਾਮ ਸ਼ਾਮਿਲ ਕਰਨ,1.4.2011 ਦੇ ਨਿਯੁਕਤ ਸਰਵਿਸ ਪ੍ਰੋਵਾਇਡਰਾਂ ਦੇ ਨਾਮ ਸ਼ਾਮਿਲ ਕਰਨ,75% ਕੋਟੇ ਤਹਿਤ ਰਹਿੰਦੀਆਂ ਮੁੱਖ ਅਧਿਆਪਕਾਂ ਦੀ ਪਦਉ¤ਨਤੀਆਂ ਮਾਸਟਰ ਕੇਡਰ ਵਿੱਚੋਂ ਕਰਨ ਉਪਰੰਤ ਹੀ ਸਿੱਧੀ ਭਰਤੀ ਕਰਨ ਦੀ ਮੰਗ ਕੀਤੀ ਗਈ ਜਿਸ ਤੇ ਡੀ.ਪੀ.ਆਈ ਵੱਲੋਂ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।ਰੁੱਕੀਆਂ ਤਨਖਾਹਾਂ ਦਾ ਬਜਟ ਤੁਰੰਤ ਜਾਰੀ ਕਰਨ ,1/1/97 ਦੀ ਨੋਸ਼ਨਲ ਪੇ-ਫਿਕਸ਼ੇਸਨ ਤਹਿਤ 8540 ਤੱਕ ਦਾ ਪੱਤਰ ਤੁਰੰਤ ਜਾਰੀ ਅਤੇ ਪੁਰਸ਼ ਅਧਿਆਪਕਾਂ ਦੀ ਗਰਲਜ਼ ਸਕੂਲਾਂ ਵਿੱਚੋਂ ਸ਼ਿਫਟਿੰਗ ਤੇ ਮੋੜ ਤੋਂ ਵਿਚਾਰ ਕਰਨ  ਕਿਊਂਕਿ ਇਸ ਨਾਲ ਪੁਰਸ਼ ਅਧਿਆਪਕਾਂ ਦੇ ਮਾਨ ਨੂੰ ਠੇਸ ਪ੍ਹੁਹੰਚ ਦੀ ਹੈ।ਡੀ.ਪੀ.ਆਈ ਸਾਹਿਬ ਨੇ ਇਹ ਮਾਮਲਾ ਸਿਖਿਆ ਮੰਤਰੀ ਜੀ ਦੇ ਵਿਚਾਰ ਵਿੱਚ ਹੋਣ  ਦੇ ਬਾਰੇ ਕਿਹਾ,4/9/14 ਏ.ਸੀ.ਪੀ ਦੇ ਕੇਸਾਂ ਵਿੱਚ ਅਗਲਾ ਸਟੈਪ-ਅਪ ਦੇਣ ਬਾਰੈ ਉਹਨਾਂ ਕਿਹਾ ਕਿ ਇਸ ਬਾਰੇ ਮੁੱਖਮੰਤਰੀ ਅਤੇ ਵਿੱਤ ਮੰਤਰੀ ਨਾਲ ਵਿਚਾਰ ਚੱਲ ਰਿਹਾ ਹੈ ਅਤੇ ਜਲਦੀ ਹੀ ਇਸਦੇ ਨਿਪਟਾਰੇ ਦਾ ਭਰੋਸਾ ਦਿਤਾ।ਸਾਰੇ ਕੇਡਰ ਨੂੰ ਵਿਭਾਗ ਵਿੱਚ ਲਿਆਉਣ ਬਾਰੇ ਵੀ ਕਿਹਾ ਗਿਆ।ਇਸ ਸਮੇਂ ਵਫਦ ਵਿੱਚ ਹਰਮਿੰਦਰ ਸਿੰਘ ਉ¤ਪਲ,ਜਗਜੀਤ ਸਿੰਘ ਲੁਧਿਆਣਾ,ਪ੍ਰਿਤਪਾਲ ਸਿੰਘ ਬਠਿੰਡਾ,ਪ੍ਰਭਜਿੰਦਰ ਸਿੰਘ ਅਮ੍ਰਿਤਸਰ,ਬਲਜੀਤ ਸਿੰਘ ਸੰਗਰੂਰ,ਮਨੋਜ ਕੁਮਾਰ ਬੱਸੀ,ਸੁਨੀਤਾ ਸਿੰਘ ਪਟਿਆਲਾ,ਰਮਨਦੀਪ ਸਿੰਘ ਲੁਧਿਆਣਾ,ਵਿਸ਼ਾਲ ਕੁਮਾਰ,ਨਿਰਮਲ ਸਿੰਘ ਰਿਆੜ,ਦਲਵਿੰਦਰ ਸਿੰਘ ਗਿੱਲ ਆਦਿ ਹਾਜਰ ਸਨ।