Punjab Kushti / Wrestling
ਪਿੰਡ ਜੰਡਿਆਲੀ ਵਿਖੇ ਨਗਰ ਕੀਰਤਨ ਸਜਾਏ Balle Punjab

ਕੁਹਾੜਾ 14 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਪਿੰਡ ਜੰਡਿਆਲੀ ਵਿਖੇ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਜਨਮ ਦਿਹਾੜੇ ਤੇ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਜਿਸ ਦੀਪਿੰਡ ਜੰਡਿਆਲੀ ਵਿਖੇ ਸਜਾਏ ਗਏ  ਨਗਰ ਕੀਰਤਨ ਦੀ ਝਲਕ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਨਿਵਾਸੀਆ ਵੱਲੋ ਇਸ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦੀ ਸੇਵਾ ਭਾਵਨਾ ਨੂੰ ਮੁੱਖ ਰਖਦੇ ਹੋਏ ਥਾਂ-ਥਾਂ ਤੇ ਲੰਗਰ ਲਗਾਏ ਗਏ।ਨਗਰ ਕੀਰਤਨ ਸਮੇ ਸ਼੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਸਰੂਪ ਨੂੰ ਬੜੇ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ।ਰਾਗੀ ਸਿੰਘਾਂ ਵੱਲੋ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਸਰਪੰਚ ਧਰਮਜੀਤ ਸਿੰਘ ਗਿੱਲ,ਹਰਿੰਦਰਪਾਲ ਸਿੰਘ ਗਿੱਲ,ਸਾਬਕਾ ਰਾਜਕੁਮਾਰ,ਸੰਦੀਪ ਸਿੰਘ,ਕੁਲਦੀਪ ਸਿੰਘ ਪੰਚ,ਬਿੱਕਰ ਸਿੰਘ ਪੰਚਰਾਜ ੋਿਸੰਘ,ਪਾਲਾ ਸਿੰਘ, ਬਿੱਟੂ ਸਿੰਘ,ਬਿੰਬਰ ਸਿੰਘ.ਬਲਦੇਵ ਸਿੰਘ ਪੰਚਆਦਿ ਹਾਜਰ ਸਨ।