Punjab Kushti / Wrestling
ਦੀ ਨਿਟਿੰਗ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਬਿਜਲੀ ਦਰਾਂ ਘਟਾਉਣ ਲਈ ਸਰਕਾਰ ਤੋਂ ਕਰਾਂਗੇ ਮੰਗ Balle Punjab

ਕੁਹਾੜਾ, 13 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ‘ਦੀ ਨਿਟਿੰਗ ਵੈਲਫੇਅਰ ਐਸੋਸੀਏਸ਼ਨ’ ਦੀ ਇੱਕ ਵਿਸ਼ੇਸ਼ ਮੀਟਿੰਗਨਟਿੰਗ ਸਨਅਤਕਾਰ ਟਿਪਸ ਫੂਡ ਪਲਾਜਾ ਵਿਖੇ ਪ੍ਰਧਾਨ ਗੁਰਪਾਲ ਭੁੰਬਲਾ ਦੇ ਨਾਲ ਮੀਟਿੰਗ ਸਮੇਂ  ਪ੍ਰਧਾਨ ਗੁਰਪਾਲ ਭੁੰਬਲਾ ਦੀ ਪ੍ਰਧਾਨਗੀ ਹੇਠ ਹੋਈ , ਜਿਸ ਵਿੱਚ 80 ਦੇ ਕਰੀਬ ਸਨਅਤਕਾਰਾਂ ਨੇ ਭਾਗ ਲਿਆ । ਇਸ ਵਕਤ ਜਿੱਥੇ ਘਾਟੇ ‘ਚ ਜਾ ਰਹੀਆਂ ਨਿਟਿੰਗ ਸਨਅਤਾਂ ਦੇ ਵੱਖ ਵੱਖ ਪਹਿਲੂਆਂ ਤੇ ਵਿਚਾਰਾਂ ਕੀਤੀਆਂ ਗਈਆਂ , ਉਥੇ ਇਹਨਾਂ ਘਾਟਿਆਂ ਨਾਲ ਸਨਅਤਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਖਾਤਮੇ ਲਈ ਸਭਨਾਂ ਨੂੰ ਇੱਕ ਮੰਚ ਤੇ ਇਕੱਤਰ ਹੋਣ ਲਈ ਸੱਦਾ ਪੱਤਰ ਵੀ ਦਿੱਤਾ ਗਿਆ । ਮੀਟਿੰਗ ਦੌਰਾਨ ਹਾਜਿਰ ਇਕੱਤਰ ਨਿਟਿੰਗ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਪਾਲ ਭੁੰਬਲਾ ਨੇ ਕਿਹਾ ਕਿ ਅਨੇਕਾਂ ਤਰਾਂ ਦੀਆਂ ਵਧਦੀ ਹੋਈ ਮਹਿੰਗਾਈ , ਵਧੀਆਂ ਹੋਈਆਂ ਬਿਜਲੀ ਦੀਆਂ ਦਰਾਂ , ਮਜਦੂਰਾਂ ਦਾ ਵਧਿਆ ਹੋਇਆ ਮਿਹਨਤਾਨਾ ਤੇ ਹੋਰ ਕਈ ਤਰਾਂ ਦੇ ਖਰਚਿਆਂ ਕਾਰਨ ਘਾਟੇ ਦਾ ਸ਼ਿਕਾਰ ਹੋ ਰਹੀ ਨਿਟਿੰਗ ਨੂੰ ਬਦਹਾਲੀ ਚੋਂ ਬਾਹਰ ਕੱਢਣ ਲਈ ਸਾਨੂੰ ਸਭਨਾਂ ਨੂੰ ਹੰਭਲੇ ਦੀ ਜਰੂਰਤ ਹੈ । ਉਹਨਾਂ ਅੱਗੇ ਕਿਹਾ ਕਿ ਮੁਸ਼ਕਿਲਾਂ ‘ਚ ਘਿਰੀਆਂ ਨਿਟਿੰਗ ਸਨਅਤਾਂ ਵਿੱਚੋਂ 20 ਪ੍ਰਤੀਸ਼ਤ ਨਿਟਿੰਗ ਸਨਅਤਾਂ ਤਾਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ , ਜਦ ਕਿ 80 ਪ੍ਰਤੀਸ਼ਤ ਆਪਣੇ ਆਪ ਨੂੰ ਬਚਾਉਣ ਲਈ ਜੱਦੋ ਜਹਿਦ ਕਰ ਰਹੀਆਂ ਹਨ । ਉਹਨਾਂ ਕਿਹਾ ਕਿ ਤਮਾਮ ਨਿਟਿੰਗ ਸਨਅਤਕਾਰ ਇੱਕ ਮਾਰਚ ਤੋਂ ੱਿਜਥੇ ਕਾਰਟੇਜ ਦਾ ਇਕੱ ਪਾਸੇ ਦਾ ਖਰਚ ਉਠਉਣਗੇ , ਉਥੇ ਆਪਣੀਆਂ ਲਾਗਤ ਕੀਮਤਾਂ ਵਿੱਚ ਵੀ ਵਾਧਾ ਕਰਨਗੇ । ਇਕੱਤਰ ਸਭਨਾਂ ਨਿਟਿੰਗ ਸਨਅਤਕਾਰਾਂ ਨੇ ਪ੍ਰਧਾਨ ਗੁਰਪਾਲ ਭੁੰਬਲਾ ਦਾ ਸਾਥ ਦਿੰਦਿਆਂ ਇਹ ਵੀ ਫੈਸਲਾ ਕੀਤਾ ਕਿ ਉਹ ਬਹੁਤ ਜਲਦ ਸੂਬੇ ਦੇ ਮੁੱਖ ਮੰਤਰੀ ਨੂੰ ਮਿਲ ਕੇ ਨਿਟਿੰਗ ਸਨਅਤ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਣਗੇ ਤੇ ਵਧੀਆਂ ਹੋਈਆਂ ਬਿਜਲੀ ਦਰਾਂ ਨੂੰ ਦਿੱਲੀ ਅਤੇ ਮੁੰਬਈ ਦੀ ਤਰਜ ਤੇ ਘੱਟ ਕਰਨ ਦੀ ਅਪੀਲ ਕਰਨਗੇ ਤਾਂ ਜੋ ਬਦਹਾਲੀ ਚੋਂ ਬਾਹਰ ਨਿਕਲਣ ਲਈ ਥੋੜੀ ਰਾਹਤ ਮਿਲ ਸਕੇ ਅਤੇ ਨਾਲਾਗੜ੍ਹ , ਬੱਦੀ ਅਤੇ ਹਿਮਾਚਲ ਦੀਆਂ ਹੋਰ ਥਾਵਾਂ ਤੇ ਜਾ ਰਹੀਆਂ ਸਨਅਤਾਂ ਸੂਬੇ ਅੰਦਰ ਹੀ ਆਪਣਾ ਕਾਰੋਬਾਰ ਨੂੰ ਤਰਜੀਹ ਦੇ ਸਕਣ । ਇਸ ਵਕਤ ਨਿਤਿਨ ਸੋਂਧੀ , ਸਲਾਮਤ ਘਈ ਅਤੇ ਸੋਨੀ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ । ਮਟਿੰਗ ਵਿੱਚ ਮੁਨੀਸ਼ ਗੁਪਤਾ , ਕਪਿਲ ਕੁਮਾਰ , ਭੁਪਿੰਦਰ ਦਿਓਲ , ਕੁਲਦੀਪ ਸ਼ਰਮਾ , ਬੌਬੀ ਕੌਸ਼ਿਕ , ਸੰਜੀਵ ਉਪਲ , ਭੁਪਿੰਦਰ ਅਰੋੜਾ , ਕਮਲ ਕੁਮਾਰ , ਬਲਰਾਜ ਕੁਮਾਰ , ਕੁਲਬੀਰ ਸਿੰਘ , ਰਾਜੂ ਚੌਧਰੀ , ਤਲਵਿੰਦਰ ਸਿੰਘ ਅਤੇ ਹੋਰ ਅਨੇਕਾਂ ਨਿਟਿੰਗ ਸਨਅਤਕਾਰ ਹਾਜਿਰ ਸਨ ।