Punjab Kushti / Wrestling
ਸਰਕਾਰੀ ਮਿਡਲ ਸਕੂਲ ਰਾਈਆਂ ਦੇ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ Balle Punjab

ਕੁਹਾੜਾ, 16 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਸਮਾਜ ਸੇਵਕ ਸ. ਜਸਵਿੰਦਰ ਸਿੰਘ ਦੇ ਪਰਿਵਾਰ ਵਲੋਂਗਰਾਮ ਪੰਚਾਇਤ ਰਾਈਆਂ ਵੱਲੋਂ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡਣ ਸਮੇਂ ਦੀ ਝਲਕ ਸਰਕਾਰੀ ਮਿਡਲ ਸਕੂਲ ਰਾਈਆਂ ਦੇ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ  ਵੰਡੀਆਂ ਗਈਆਂ। ਸਕੂਲ ਦੀ ਇੰਚਾਰਜ ਸ਼੍ਰੀਮਤੀ ਸੁਖਮਿੰਦਰ ਕੌਰ ਵਲੋਂ ਕਰਵਾਏ ਗਏੇ ਸਮਾਗਮ ਵਿੱਚ ਸ.ਜਸਵੰਤ ਸਿੰਘ ,ਸਰਪੰਚ ਸ. ਮਨਪ੍ਰੀਤ ਸਿੰਘ,ਪੰਚ ਸ. ਸ਼ਿੰਗਾਰਾ ਸਿੰਘ,ਪੰਚ ਸ. ਜਸਪ੍ਰੀਤ ਸਿੰਘ,ਨੰਬਰਦਾਰ ਸ. ਮੇਜਰ ਸਿੰਘ,ਸ. ਜੋਰਾ ਸਿੰਘ,ਸ. ਸੁਰਜੀਤ ਸਿੰਘ ਕਾਲਾ,ਸ. ਛੋਟਾ ਸਿੰਘ ਸਮੇਤ ਕਈ ਸਖਸ਼ੀਅਤਾਂ ਮੌਜੂਦ ਸਨ। ਸ. ਜਸਵਿੰਦਰ ਸਿੰਘ ਦੇ ਪਰਿਵਾਰ ਅਤੇ ਪੰਚਾਇਤ ਮੈਬਰਾਂ ਨੇ ਸਕੂਲ ਦੇ ਸਟਾਫ ਨਾਲ ਵਾਅਦਾ ਕੀਤਾ ਗਿਆ ਕਿ ਸਕੂਲ ਦੀ ਬਿਹਤਰੀ ਅਤੇ ਬੱਚਿਆਂ ਦੀ ਭਲਾਈ ਲਈ ਭਵਿੱਖ ਵਿੱਚ ਵੀ ਹਰ ਤਰ੍ਹਾਂ ਦੀ ਮੱਦਦ ਕਰਦੇ ਰਹਿਣਗੇ। ਸ਼੍ਰੀਮਤੀ ਸੁਖਮਿੰਦਰ ਕੌਰ ਨੇ ਜਸਵਿੰਦਰ ਸਿੰਘ ਦੇ ਪਰਿਵਾਰ ਦਾ ਸਟਾਫ ਵਲੋਂ ਧੰਨਵਾਦ ਕੀਤਾ।ਇਸ ਮੌਕੇ ਸਕੂਲ ਦੇ ਬਾਕੀ ਸਟਾਫ ਸਾਹਿਬਾਨ ਸ਼੍ਰੀ ਵਰਿੰਦਰ ਕੁਮਾਰ, ਸ਼੍ਰੀ ਸੰਦੀਪ ਕੁਮਾਰ ਸ਼੍ਰੀਮਤੀ ਦਲਜੀਤ ਕੌਰ ਅਤੇ ਸ. ਮਨਦੀਪ ਸਿੰਘ ਵੀ ਹਾਜ਼ਰ ਸਨ।