Punjab Kushti / Wrestling
ਪਿੰਡ ਜੰਡਿਆਲੀ ਵਿਖੇ ਵਿਲੱਖਣ ਢੰਗ ਨਾਲ ਮਨਾਈ ਲੋਹੜੀ Balle Punjab

ਕੁਹਾੜਾ 16 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਪਿੰਡ ਜੰਡਿਆਲੀ ਦੇ ਜੰਮਪਾਲ ਜਸਵੀਰ ਸਿੰਘ ਗਿੱਲ ਜਿਸਦਾ
 ਛੱਤੀਸਗੜ੍ਹ ਦੇ ਸਹਿਰ ਰਾਏਪੁਰ ਵਿੱਚ ਆਪਣਾ ਕਾਰੋਬਾਰ ਹੈ, ਨੇ ਪੰਜਾਬ ਵਿੱਚ ਆਪਣੇ ਜੱਦੀ ਪਿੰਡ ਜੰਡਿਆਲੀ ਆਕੇ ਕੈਬਨਿਟ ਮੰਤਰੀ  ਸ੍ਰੀ  ਢਿ¤ਲੋ ਮਨਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ਯੂਥ ਅਕਾਲੀ  ਦ¤ਲ (ਲੁਧਿ) ਦਾ ਨਿਯੁਕਤੀ ਪ¤ਤਰ ਦਿੰਦੇ ਹੋਏਆਪਣੇ ਪੋਤਿਆ ਦੀ ਲੋਹੜੀ ਵਿਲੱਖਣ ਢੰਗ ਨਾਲ ਮਨਾਈ।ਪਰਿਵਾਰ ਦੀ ਸੋਚ ਮੁਤਾਬਿਕ ਲੋਹੜੀ ਸਮਾਗਮ ਨੂੰ ਧਾਰਮਿਕ ਅਤੇ ਸਮਾਜਿਕ ਸੇਵਾ ਦੇ ਰੰਗ ਵਿੱਚ ਰੰਗਿਆ ਗਿਆ,ਜਦੋ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠਾਂ ਦੇ ਭੋਗ ਸ਼ੁਕਰਾਨੇ ਵਜੋ ਪਾਏ,ਤੇ ਭੋਗਾਂ ਉਪਰੰਤ ਪ੍ਰਸਿੱਧ ਕੀਰਤਨੀ ਜੱਥਾ ਭਾਈ ਬਲਵਿੰਦਰ ਸਿੰਘ ਰੰਗੀਲਾ ਅਤੇ ਭਾਈ ਅਵਤਾਰ ਸਿੰਘ ਲੁਧਿਆਣੇ ਵਾਲਿਆ ਦੇ ਜਥੇ ਵੱਲੋ ਰਸਭਿੰਨੀ ਆਵਾਜ ਵਿੱਚ ਅਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਉਪਰੰਤ ਸਮਾਜ ਸੇਵਾ ਨੂੰ ਮੁੱਖ ਰੱਖਦਿਆ ਪਰਿਵਾਰ ਵੱਲੋ ਖੁੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ,ਜਿਸ ਵਿੱਚ ਰਜਿੰਦਰ ਹਸਪਤਾਲ ਪਟਿਆਲਾ ਵੱਲੋ ਆਈ ਟੀਮ ਦੀ ਦੇਖ ਰੇਖ ਹੇਠ 28 ਖੂਨਦਾਨੀਆਂ ਨੇ ਖੂਨਦਾਨ ਕੀਤਾ।ਪਿੰਡ ਦੇ ਸਰਪੰਚ ਧਰਮਜੀਤ ਸਿੰਘ ਗਿੱਲ ਨੇ ਰਾਗੀ ਜੱਥੇ ਅਤੇ ਡਾਕਟਰਾ ਦੀ ਟੀਮ ਦਾ ਧੰਨਵਾਦ ਕੀਤਾ।