Punjab Kushti / Wrestling
ਸਹਿਕਾਰੀ ਸਭਾ ਕੁਹਾੜਾ ਨੇ ਕਿਸਾਨਾਂ ਨੂੰ 6 ਲੱਖ 70 ਹਜ਼ਾਰ ਰੁਪਏ ਮੁਨਾਫੇ ਦੇ ਰੂਪ ’ਚ ਵੰਡਿਆਂ Balle Punjab

ਕੁਹਾੜਾ 19 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਕੁਹਾੜਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਜੋ ਤਿੰਨ ਪਿੰਡਾਂਮੁਨਾਫਾ ਵੰਡ ਸਮਾਰੋਹ ਮੌਕੇ ਏ ਆਰ ਜਨਾਬ ਸ਼ਮਸਾਦ ਅਲੀ ਕਿਸਾਨਾਂ ਨੂੰ ਮੁਨਾਫਾ ਵੰਡਦੇ ਹੋਏ ਤੇ ਨਾਲ ਕਮੇਟੀ ਮੈਂਬਰ ਦੀ ਸਾਂਝੀ ਸਭਾ ਹੈ ,ਨੇ ਸਹਿਕਾਰੀ ਸਭਾ ਕੁਹਾੜਾ ਦੇ ਵਿਹੜੇ ’ਚ ਰੱਖੇ ਇਕ ਸਮਾਗਮ ਵਿੱਚ ਕਿਸਾਨਾਂ ਨੂੰ ਆਪਣੇ ਹਿੱਸੇ ਮੁਤਾਬਕ 6 ਲੱਖ 7 0 ਹਜਾਰ ਰੁਪਏ ਦੀ ਰਾਸ਼ੀ ਮੁਨਾਫੇ ਰੂਪ ’ਚ ਵੰਡੀ ਗਈ। ਇਹ ਰਾਸ਼ੀ ਏ ਆਰ ਸਹਿਕਾਰੀ ਸਭਾਵਾਂ ਜਨਾਬ ਸ਼ਮਸ਼ਾਦ ਅਲੀ, ਸਹਿਕਾਰੀ ਸਭਾ ਦੇ ਪ੍ਰਧਾਨ ਤੇਜ ਸਿੰਘ ਗਰਚਾ ਤੇ ਸਭਾ ਦੇ ਸੈਕਟਰੀ ਸੁਖਵਿੰਦਰ ਸਿੰਘ ਸੁੱਖਾ ਨੇ ਸਾਂਝੇ ਰੂਪ ’ਚ ਕਿਸਾਨਾਂ ਨੂੰ ਤਕਸੀਮ ਕੀਤੀ। ਇਸ ਮੌਕੇ ਸ਼ਮਸ਼ਾਦ ਅਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿ ਅੱਜ ਦਾ ਕਿਸਾਨ ਧਾਨਾਂ ਅਤੇ ਕਣਕ ਦੇ ਫਸਲੀ ਚੱਕਰ ਵਿੱਚ ਫਸਿਆ ਹੋਇਆ ਹੈ ਅਤੇ ਦਿਨ ਪ੍ਰਤੀ ਦਿਨ ਕਰਜੇ ਦੀ ਮਾਰ ਹੇਠ ਆ ਰਿਹਾ ਹੈ। ਸਾਡੀ ਧਰਤੀ ਦੇ ਵਿੱਚ 17 ਤੱਤ ਪਾਏ ਜਾਦੇ ਹਨ ਜਿਹੜੇ ਕਿ ਫਸ਼ਲਾਂ ਦੀ ਉਪਜ ਨੂੰ ਵਧਾਉਣ ਵਾਸਤੇ ਬਹੁਤ ਹੀ ਜਰੂਰੀ  ਹਨ, ਪਰ ਕਿਸਾਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਤੱਤਾਂ ਦੀ ਪ੍ਰਯੋਗਸਾਲਾਵਾਂ ਵਿਚੋ ਜਾਂਚ ਕਰਵਾਉਣ ਉਪਰੰਤ ਹੀ ਲੋੜੀਦੀ ਖਾਦ ਪਾਕੇ ਅਪਣੇ ਖਰਚੇ ਨੂੰ ਘਟਾਇਆ ਜਾ ਸਕਦਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ  ਖੇਤੀਬਾੜੀ ਦੇ ਹੋਰ ਸਹਾਇਕ ਧੰਦਿਆਂ ਵੱਲ ਜਿਆਦਾ ਜੋਰ ਦੇਣਾ ਚਾਹੀਦਾ ਹੈ।ਇਸ ਸਮਾਰੋਹ ’ਚ ਮੁੱਖ ਮਹਿਮਾਨ ਵੱਜੋਂ ਸ਼ਰਨਜੀਤ ਸਿੰਘ ਢਿੱਲੋ ਲੋਕ ਨਿਰਮਾਣ ਮੰਤਰੀ ਸਮਾਗਮ ਵਿੱਚ ਸ਼ਾਮਲ ਹੋਏ।ਸਭ ਤੋਂ ਵੱਧ ਮੁਨਾਫਾ ਲੈਣ ਵਾਲਿਆਂ ’ਚ ਕੁਹਾੜਾ ਦੇ ਨਿਰਮਲ ਸਿੰਘ ਬਿੱਲੂ, ਜੈਪਾਲ ਸਿੰਘ ਗਰਚਾ ਭਂੈਰੋਮੂੰਨਾਂ ਤੋਂ ਬਲਵੀਰ ਸਿੰਘ ਤੇ ਕੁਲਵੀਰ ਸਿੰਘ ਬਰਵਾਲਾ ਤੋਂ ਜਗਤਾਰ ਸਿੰਘ ਹਾਜ਼ਰ ਸਨ।ਇਸ ਮੌਕੇ ਗੁਰਜੀਤ ਸਿੰਘ ਬਾਠ ਮੈਨੇਜਰ ਸਹਿਕਾਰੀ ਸਭਾ ਨੇ ਕਿਸ਼ਾਨਾਂ ਨੂੰ ਸਹਿਕਾਰੀ ਸਭਾਵਾਂ ਤੋ ਮਿਲ ਰਹੀਆਂ ਸਹੂਲਤਾਂ ਵਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ।ਇਸ ਮੁਨਾਫਾ ਵੰਡ ਸਮਾਰੋਹ ਵਿੱਚ ਅਜਮੇਰ ਸਿੰਘ ਢਿੱਲੋ ਚੇਅਰਮੈਨ ਮਿਲਕ ਪਲਾਟ ਲੁਧਿਆਣਾ,ਭਾਗ ਸਿੰਘ ਮਾਨਗੜ੍ਹ ਚੇਅਰਮੈਨ ਜਿਲ੍ਹਾਂ ਪ੍ਰੀਸ਼ਦ ਲੁਧਿਆਣਾ,ਸ਼ੇਰਜੰਗ ਸਿੰਘ ਸਰਪੰਚ ਭਾਗਪੁਰ,ਧਰਮਜੀਤ ਸਿੰਘ ਗਿੱਲ੍ਹ ਚੇਅਰਮੈਨ ਡੀਸੀਯੂ ਲੁਧਿਆਣਾ,ਤੇਜ ਸਿੰਘ ਗਰਚਾ ਪ੍ਰਧਾਨ ਸਹਿਕਾਰੀ ਸਭਾ ਕੁਹਾੜਾ ਕੁਲਜੀਤ ਕੌਰ ਸਰਪੰਚ ਕੁਹਾੜਾ ਦੇ ਪਤੀ ਅਜਮੇਰ ਸਿੰਘ ਲਾਲੀ, ਸੁਖਵਿੰਦਰ ਸਿੰਘ ਸੁੱਖਾ ਸੈਕਟਰੀ, ਕੁਲਵੀਰ ਸਿੰਘ ਭੇਰੋਮੂੰਨਾਂ ਸਾਬਕਾ ਚੇਅਰਮੈਨ ਡੀਸੀਯੂ ਲੁਧਿਆਣਾ,ਰੁਲਦੁ ਰਾਮ ਸਰਪੰਚ ਭੇਰੋਮੂਨਾਂ,ਸਰਨਜੀਤ ਸਿੰਘ ਗਰਚਾ ਅਕਾਲੀ ਆਗੂ, ਗੁਰਵਿੰਦਰ ਸਿੰਘ ਭੰਡਾਲ (ਗੁਰੀ) , ਚਰਨਜੀਤ ਸਿੰਘ ਪੰਧੇਰ ਅਕਾਲੀ ਆਗੂ ਰਿਪਾਂ ਕੁਹਾੜਾ ਮੈਬਰ ਸਹਿਕਾਰੀ ਸਭਾ, ਰਵਿੰਦਰ ਸਿੰਘ ਗਰਚਾ ਪੰਚ ਕੁਹਾੜਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਕਿਸ਼ਾਨ ਸਾਮਲ ਸਨ।