Punjab Kushti / Wrestling
ਪੰਜਾਬ ਦੀ ਸੱਤਾ ਤੇ ਬੈਠੇ ਇਕ ਪਰਿਵਾਰ ਤੋ ਲੋਕ ਦੁੱਖੀ: ਗਰੇਵਾਲ Balle Punjab

ਕੁਹਾੜਾ/ਸਾਹਨੇਵਾਲ , 19 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ ਪੰਜਾਬ ਦੇ ਮੁੱਖ ਮੰਤਰੀ ਅਤੇ ਉਹਨਾਂ ਦਾ ਪਰਿਵਾਰ ਸੂੱਬੇ ਕਾਂਗਰਸੀ ਵਰਕਰਾਂ ਨਾਲ ਨਜਰ ਆਉਦੇ ਇੰਦਰਪਾਲ ਸਿੰਘ ਗਰੇਵਾਲ ਅਤੇ ਹੋਰ  ਦੇ ਖਜਾਨੇ ਤੇ ਸਭ ਤੋ ਵੱਡਾ ਬੋਝ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਕਾਂਗਰਸ ਕਮੇਟੀ ਦੇ ਜਨ: ਸੱਕਤਰ ਇੰਦਰਪਾਲ ਸਿੰਘ ਗਰੇਵਾਲ ਨੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੋਰਾਨ ਕੀਤਾ । ਉਹਨਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੇ ਵਰਕਰ ਪੂਰੀ ਤਰਾਂ ਤਿਆਰ ਹਨ ਕੇਂਦਰ ਅੰਦਰ ਮੁੜ ਕਾਂਗਰਸ ਦੀ ਅਗਵਾਈ ਵਿੱਚ ਆਉਣ ਵਾਲੀ ਸਰਕਾਰ ਵਿੱਚ ਪੰਜਾਬ ਦੇ ਲੋਕ: ਦਾ ਵੱਡਾ ਯੋਗਦਾਨ ਹੋਵੇਗਾ ਕਿਉ ਕਿ ਪੰਜਾਬ ਦੀ ਸੱਤਾ ਤੇ ਬੈਠੇ ਇਕ ਪਰਿਵਾਰ ਤੋ ਲੋਕ ਦੁੱਖੀ ਹਨ । ਸ: ਗਰੇਵਾਲ ਨੇ ਅੱਗੇ ਕਿਹਾ ਕਿ ਆਉਦੀਆਂ ਲੋਕ ਸਭਾ ਚੋਣਾਂ ਨਜਦੀਕ ਹੋਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਅਤੇ ਉਪੱ ਮੁੱਖ ਉਹਨਾਂ ਨੀਹ ਪੱਥਰਾਂ ਰੱਖ ਰਹੇ ਹਨ ਜਿਹੜੇ ਕੌਸਲਰ ਵੀ ਰੱਖ ਸਕਦੇ ਹਨ । ਿਜਿਨ੍ਹਾਂ ਦਾ ਜਨਤਾਂ ਨੂੰ ਕੋਈ ਲਾਭ ਨਹੀ ਹੋਣ ਵਾਲਾ ਜੋ ਸਿਰਫ ਚੋਣ ਡਰਾਮਾਂ ਹਨ । ਉਹਨਾਂ ਅੱਗੇ ਕਿਹਾ ਕਿ ਜੇਕਰ ਆਜਿਹੇ ਝੂੱਠੇ ਨੀਹ ਪੱਥਰਾਂ ਤੇ ਲੱਗਣ ਵਾਲੀਆਂ ਇੱਟਾਂ ਅਤੇ ਪੈਸੇ ਦੀ ਵਰਤੋ ਲੋਕ ਭਲਾਈ ਕੰਮ ਤੇ ਕੀਤੀ ਜਾਵੇ ਤਾਂ ਸੁੂੱਬੇ ਅੰਦਰ ਕਈ ਸਕੂਲ ਬਣ ਸਕਦੇ ਹਨ । ਜਿੰਨੀ ਤਨਖ਼ਾਹ ਬਾਦਲ ਪਰਿਵਾਰ ਦੇ ਘਰ ਪੰਜਾਬ ਦੇ ਖਜਾਨੇ ਵਿੱਚੋ ਜਾ ਰਹੀ ਹੈ ਉਸ ਨਾਲ ਹਜਾਰਾਂ ਲੋੜਵੰਦਾਂ ਦਾ ਇਲਾਜ ਕੀਤਾ ਜਾ ਸਕਦਾ ਹੈ , ਜਿਨ੍ਹੇ ਸਰਖਿਆ ਕਰਮੀ ਬਾਦਲ ਪਰਿਵਾਰ ਕੋਲ ਹਨ ਜੇਕਰ ਉਹ ਜਨਤਾਂ ਦੀ ਸੁਰਖਿਆ ਤੇ ਲਗਾਏ ਜਾਣ ਤਾਂ ਅਪਰਾਧ ਵਿੱਚ ਵੱਡੀ ਕਮੀ ਆ ਸਕਦੀ ਹੈ ਅਤੇ ਜੇਕਰ ਬਾਦਲ ਪਰਿਵਾਰ ਵੱਲੋ ਪੰਜਾਬ ਦੇ ਖਜਾਨੇ ਵਿੱਚੋ ਲੁੱਟੇ ਪੈਸੇ ਅਤੇ ਜਮੀਨ ਪੰਜਾਬ ਦੇ ਖਜਾਨੇ ਵਿੱਚ ਆ ਜਾਵੇ ਤਾਂ ਸੂੱਬੇ ਦੀ ਆਰਥਿਕਤਾ ਵੀ ਵੱਡਾ ਸੁਧਾਰ ਆ ਸਕਦਾ ਹੈ । ਇਸ ਮੋਕੇ ਉਹਨਾਂ ਦੇ ਨਾਲ ਅਮਰਜੀਤ ਸਿੰਘ , ਸੰਦੀਪ ਕੁਮਾਰ , ਰਾਕੇਸ਼ ਕੁਮਾਰ , ਅਨਿਲ ਕੁਮਾਰ , ਅਜੈਵੀਰ ਸਿੰਘ ਆਦਿ ਹਾਜਰ ਸਨ ।