Punjab Kushti / Wrestling
ਕੈਬਨਿਟ ਮੰਤਰੀ ਢਿੱਲੋ ਨੇ ਕੀਤਾ ਕੁਹਾੜੇ ਦੇ ਖੇਡ ਸਟੇਡੀਅਮ ਦਾ ਉਦਘਾਟਨ Balle Punjab

ਕੁਹਾੜਾ/ ਸਾਹਨੇਵਾਲ, 19 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਕੁਹਾੜਾ ਦੇ ਖੇਡ ਸਟੇਡੀਅਮ ਦਾ ਉਦਘਾਟਨਕੁਹਾੜਾ ਸਟੇਡੀਅਮ ਦਾ ਉਦਘਾਟਨ ਕਰਦੇ ਹੋਏ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਨਾਲ ਗਰਾਮ ਪੰਚਾਇਤ ਸ਼ਰਨਜੀਤ ਸਿੰਘ ਢਿੱਲੋ ਲੋਕ ਨਿਰਮਾਣ ਮੰਤਰੀ ਪੰਜਾਬ ਵੱਲੋ ਕੀਤਾ ਗਿਆ।ਇਸ ਸਮੇ ਸ੍ਰੀ ਢਿੱਲੋ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੱਲਤ ਕਰਨ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਕਰਨ ਲਈ ਅਕਾਲੀ ਸਰਕਾਰ ਵੱਲੋ ਪਿੰਡਾਂ ਵਿੱਚ ਖੇਡ ਕਿੱਟਾਂ, ਖੇਡ ਸਟੇਡੀਅਮ ਬਣਾਉਣ ਲਈ ਗ੍ਰਾਟਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸਰਪੰਚ ਅਜਮੇਰ ਸਿੰਘ ਲਾਲੀ ,ਸ਼ਰਨਜੀਤ ਸਿੰਘ ਗਰਚਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ,ਰਵਿੰਦਰ ਸਿੰਘ ਪੰਚ,ਮਲਕੀਤ ਸਿੰਘ ਮੀਤਾ ਪੰਚ ,ਰਣਧੀਰ ਸਿੰਘ ਪੰਚ,ਰਵਿੰਦਰਪਾਲ ਸਿੰਘ ਬਲੌਰੀ ਪੰਚ,ਤੇਜ ਸਿੰਘ ਗਰਚਾ ਸਾਬਕਾ ਸਰਪੰਚ ,ਸਤਵਿੰਦਰ ਸਿੰਘ ਗਰਚਾ ,ਮਨਜੀਤ ਸਿੰਘ ਲਾਡੀ,ਹਰਪ੍ਰੀਤ ਸਿੰਘ ਲਾਡੀ,ਕੁਲਵਿੰਦਰ ਸਿੰਘ ਨਿੱਕਾ ਆਦਿ ਹਾਜਰ ਸਨ।