Punjab Kushti / Wrestling
ਸ਼ਾਹਨੇਵਾਲ ਬਲਾਕ ‘ਚ ਪਲਸ ਪੋਲਿਉ ਦੀਆਂ ਬੂੰਦਾਂ ਪਿਲਾਉਣ ਲਈ 364 ਟੀਮਾਂ ਦਾ ਗਠਨ: ਦਲਬੀਰ ਸਿੰਘ Balle Punjab

ਕੁਹਾੜਾ- ਸਾਹਨੇਵਾਲ, 23 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) 23ਕੁਹਾੜਾ ਵਿਖੇ ਸੈਕਟਰ ਅਫਸਰ ਦਲਬੀਰ ਸਿੰਘ ਬੱਚਿਆਂ ਨੂੰ ਬੂੰਦਾਂ ਪਿਲਾਉਣ ਸਮੇਂ ਆਪਣੀ ਟੀਮ ਨਾਲ ਫਰਵਰੀ ਤੋਂ 27 ਫਰਵਰੀ ਤੱਕ ਪਲਸ ਪੋਲਿਉ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਬੂੰਦਾਂ ਪਿਲਾਉਣ ਜੋ ਅਭਿਆਨ ਚੱਲ ਰਿਹਾ ਹੈ। ਉਸ ਨੂੰ ਪੂਰਾ ਕਰਨ ਲਈ 364 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਹਾੜਾ ਵਿਖੇ ਬੱਚਿਆ ਨੂੰ ਬੂੰਦਾਂ ਪਿਲਾਉਣ ਸਮੇਂ ਸੈਕਟਰ ਸੁਰਵਾਈਜਰ ਦਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਨੇਵਾਲ ਬਲਾਕ ‘ਚ ਸਿਹਤ ਵਿਭਾਗ ਨੇ 214744 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਹੈ।ਇਹ ਟੀਚਾ 5 ਦਿਨਾਂ ਵਿੱਚ 364 ਟੀਮਾਂ ਤੇ 71 ਸੁਪਰਵਾਈਜਰਾ ਦੀ ਮਦਦ ਨਾਲ ਪੂਰਾ ਕਰ ਲਿਆ ਜਾਏਗਾ।ਇਸ ਮੌਕੇ ਡਾ. ਪਰਵਿੰਦਰਪਾਲ ਸਿੰਘ ਸਿੱਧੂ ਐਸ. ਐਮ ੳ ਸਾਹਨੇਵਾਲ, ਨੋਡਲ ਅਫਸਰ ਕੁਲਵੰਤ ਸਿੰਘ, ਸੈਕਟਰ ਅਫਸਰ ਦਲਬੀਰ ਸਿੰਘ, ਐਡਮ ਸ਼ੀਲਾ ਦੇਵੀ, ਉਰਮਿਲਾ ਦੇਵੀ, ਸਤਪਾਲ ਸਿੰਘ, ਡਾ. ਨੀਤਿਕਾ ਜੁਨੈਜਾ, ਡਾ. ਚੰਚਲ ਜੱਗੀ ਹਾਜ਼ਰ ਸਨ।