Punjab Kushti / Wrestling
ਮੋਟਰਾਂ ਦੇ ਡਿਮਾਂਡ ਨੋਟਿਸ ਕਿਸਾਨਾਂ ਨੂੰ ਸਿੱਧੇ ਦਿੱਤੇ ਜਾਣ ਨਾ ਕਿ ਅਕਾਲੀਆਂ ਰਾਂਹੀ: ਗਿੱਲ ਬੇਰਕਲਾਂ Balle Punjab

ਕੁਹਾੜਾ- ਸਾਹਨੇਵਾਲ, 24 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਯੂਥ ਕਾਂਗਰਸੀ ਵਰਕਰਾਂ ਨਾਲ ਹਲਕਾ ਪਾਇਲ ਦੇ ਪ੍ਰਧਾਨ ਗੁਰਮੇਲ ਸਿੰਘ ਬੇਰ ਕਲਾਂਹੁਣ ਤੱਕ ਪੰਜਾਬ ਦਾ ਵਿਕਾਸ ਸਿਰਫ ਨੀਂਹ ਪੱਥਰਾਂ ਵਿੱਚ ਹੀ ਕੀਤਾ ਹੈ। ਜਿਸ ਤੋਂ ਪੰਜਾਬ ਦੀ ਜਨਤਾਂ ਭਲੀ-ਭਾਂਤ ਜਾਣੂ ਹੈ, ਪਰ ਅਕਾਲੀ ਲੀਡਰ ਕੋਈ ਵੀ ਅਜਿਹਾ ਹੱਥ ਆਇਆ ਸਮਾਂ ਨਹੀ ਜਾਣ ਦਿੰਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਹਲਕਾ ਪਾਇਲ ਦੇ ਪ੍ਰਧਾਨ ਗੁਰਮੇਲ ਸਿੰਘ ਬੇਰ ਕਲਾਂ ਨੇ ਕੁਹਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਦੀ ਬਜਾਏ ਪੰਜਾਬ ਨੂੰ ਨਸ਼ਿਆ ਦੀ ਦਲਦਲ ਵਿੱਚ ਧਕੇਲ ਦਿੱਤਾ ਹੈ। ਅਕਾਲੀ ਆਗੂ ਪੰਜਾਬ ਵਿੱਚ ਧਕੱੇਸ਼ਾਹੀ ਤੇ ਆਪਣੀ ਮਨ ਮਰਜੀ ਤੇ ਉ¤ਤਰ ਆਏ ਹਨ। ਲੋਕ ਸਭਾ ਚੋਣਾਂ ਸਿਰ ਤੇ ਆਈਆਂ ਦੇਖ ਕੇ ਹੁਣ ਅਕਾਲੀ ਆਗੂ ਮੋਟਰਾਂ ਦੇ ਡਿਮਾਂਡ ਨੋਟਸ ਅਧਿਕਾਰੀਆਂ ਤੋਂ ਦੇਣ ਦੀ ਬਿਜਾਏ ਆਪ ਕਿਸਾਨਾਂ ਨੂੰ ਦੇ ਰਹੇ ਹਨ। ਤਾਂ ਜੋ ਕਿਸਾਨ ਅਕਾਲੀ ਦਲ ਦੇ ਹੱਕ ‘ਚ ਭੁਗਤ ਸਕਣ। ਜੇਕਰ ਅਜਿਹਾ ਹੋਇਆ ਤਾਂ ਯੂਥ ਕਾਂਗਰਸ ਟਿੱਕ ਕੇ ਨਹੀ ਬੈਠੇਗੀ ਤੇ ਇਸ ਦਾ ਵਿਰੋਧ ਕਰਦੀ ਸੜਕਾਂ ਤੇ ਉਤੱਰ ਆਏਗੀ। ਇਸ ਮੌਕੇ ਉਨ੍ਹਾ ਨਾਲ ਹਰਵਿੰਦਰ ਸਿੰਘ ਪੱਪੀ, ਪ੍ਰਗਟ ਸਿੰਘ ਭਾਮੀਆਂ, ਸ਼ਮਸ਼ੇਰ ਸਿੰਘ ਸ਼ੈਰੀ, ਮਨਦੀਪ ਸਿੰਘ ਕੁਹਾੜਾ, ਰਣਜੀਤ ਸਿੰਘ ਰਾਈਆਂ, ਗੁਰਪ੍ਰੀਤ ਸਿੰਘ ਬਲੀਏਵਾਲ, ਹਰਿੰਦਰ ਸਿੰਘ ਜਮਾਲਪੁਰ ਆਦਿ ਹਾਜ਼ਰ ਸਨ।