Punjab Kushti / Wrestling
ਤਰਲੋਕ ਸਿੰਘ ਗਿੱਲ ਨੂੰ ਸ਼ਰਧਾਂਜਲੀਆ ਭੇਟ ਪਰਿਵਾਰ ਵੱਲੋਂ ਯਾਦਗਾਰੀ ਐਬੂਲੈਂਸ ਵੈਨ ਇਲਾਕੇ ਲਈ ਭੇਟ Balle Punjab

ਕੁਹਾੜਾ, 26 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਸਵ. ਤਰਲੋਕ ਸਿੰਘ ਗਿੱਲ ਨੂੰ ਉਨ੍ਹਾਂ ਦੇ ਪਿੰਡ ਬੁੱਢੇਵਾਲ ਵਿਖੇਸਵ. ਤਰਲੋਕ ਸਿੰਘ  ਦੇ ਸ਼ਰਧਾਜਲੀ ਸਮਾਗਮ ਵਿੱਚ ਸੰਬੋਧਨ ਕਰਦੇ ਵੱਖ ਵੱਖ ਸ਼ਖਸ਼ੀਅਤਾ ਸ਼ਰਧਾਜਲੀਆ ਭੇਟ ਕਰਨ ਲਈ ਇਕ ਸਮਾਗਮ ਹੋਇਆ। ਇਸ ਵਿੱਚ ਸੰਤ ਬਾਬਾ ਭੁਪਿੰਦਰ ਸਿੰਘ ਜਰਗ ਰਾੜਾ ਸਾਹਿਬ ਵਾਲਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸਵ. ਗਿੱਲ ਨਮਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਨ੍ਹਾਂ ਦੇ ਪੁੱਤਰਾਂ ਸੁਖਬੀਰ ਸਿੰਘ ਗਿੱਲ ਕਨੈਡਾ , ਸਰਪੰਚ ਬਲਵੀਰ ਸਿੰਘ ਬੁੱਢੇਵਾਲ ਅਤੇ ਹਰਦੇਵ ਸਿੰਘ ਗਿੱਲ ਵੱਲੋਂ ਇਲਾਕੇ ਦੇ ਲੋਕਾਂ ਲਈ ਆਪਣੇ ਪਿਤਾ ਤਰਲੋਕ ਸਿੰਘ ਗਿੱਲ ਦੀ ਯਾਦ ਵਿੱਚ ਐਬੂਲੈਂਸ ਵੈਨ ਭੇਟ ਕਰਨ ਦਾ ਐਲਾਨ ਕੀਤਾ ਗਿਆ। ਸਵ. ਤਰਲੋਕ ਸਿੰਘ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਦੇ ਨਾਮ ਇਸ ਪ੍ਰਕਾਰ ਹਨ। ਮਲਕੀਤ ਸਿੰਘ ਦਾਖਾ, ਮਲਕੀਤ ਸਿੰਘ ਬੀਰਮੀ, ਰਵਨੀਤ ਸਿੰਘ ਬਿੱਟੂ, ਅਮਰੀਕ ਸਿੰਘ ਢਿੱਲੋਂ, ਵਿਕਰਮ ਸਿੰਘ ਬਾਜਵਾ, ਫਤਿਹਗੜ੍ਹ ਸਾਹਿਬ ਦੇ ਐਮ. ਪੀ, ਈਸ਼ਰ ਸਿੰਘ ਮੇਹਰਬਾਨ, ਤੇਜ ਪ੍ਰਕਾਸ਼ ਸਿੰਘ ਕੋਟਲੀ, ਸੰਤਾਂ ਸਿੰਘ ਉਮੈਦਪੁਰੀ, ਅਜਮੇਰ ਸਿੰਘ ਲੱਖੋਵਾਲ, ਅਜਮੇਰ ਸਿੰਘ ਭਾਗਪੁਰ, ਬਾਬਾ ਜਗਰੂਪ ਸਿੰਘ, ਅਮਰੀਕ ਸਿੰਘ ਢਿੱਲੋਂ, ਕੁਲਜੀਤ ਸਿੰਘ ਨਾਗਰਾ, ਅਨੂਪਰਾਜ ਸਿੰਘ ਗਿੱਲ, ਜਸਵਿੰਦਰ ਸਿੰਘ ਬਲੀਏਵਾਲ, ਜਸਮਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਬਲਾਕ ਸੰਮਤੀ ਮੈਂਬਰ, ਸੁਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਸਤਵੰਤ ਸਿੰਘ ਗਰਚਾ, ਲਖਵੀਰ ਸਿੰਘ ਲੱਖਾ, ਇਕਬਾਲ ਸਿੰਘ ਜੰਡਿਆਲੀ, ਰਾਮ ਨਾਥ ਸ਼ਰਮਾਂ, ਰਣਜੀਤ ਸਿੰਘ ਮੈਨੇਜਰ, ਮਨਜਿੰਦਰ ਸਿੰਘ ਭਾਮੀਆਂ, ਬਲਵਿੰਦਰ ਸਿੰਘ ਲਾਲੀ ਗਰੇਵਾਲ, ਗੁਰਦੀਪ ਸਿੰਘ ਚੱਕ ਸਰਵਣ ਨਾਥ, ਜਗਜੀਤ ਸਿੰਘ ਕਾਕਾ ਸਾਹਾਬਣਾ, ਬਾਬਾ ਚਮਕੌਰ ਸਿੰਘ, ਸਿੰਗਾਰਾ ਸਿੰਘ ਮੰਗਲੀ, ਅਵਤਾਰ ਸਿੰਘ ਮੂੰਡੀਆਂ, ਰਮੇਸ਼ ਕੁਮਾਰ ਪੱਪੂ ਸਾਹਨੇਵਾਲ, ਬਲਵੰਤ ਸਿੰਘ ਗਿੱਲ ਬੁੱਢੇਵਾਲ, ਪ੍ਰਗਟ ਸਿੰਘ ਭਾਮੀਆਂ, ਅਜੀਤ ਸਿੰਘ ਸਾਹਾਬਾਣਾ, ਜਸਵਿੰਦਰ ਸਿੰਘ ਕਾਕਾ ਬਰਨਾਲਾ, ਰਾਜਿੰਦਰ ਸਿੰਘ ਸੋਖੀ, ਗੁਰੀ ਜੰਡਿਆਲੀ, ਹਰਵਿੰਦਰ ਕੁਮਾਰ ਪੱਪੀ ਆਦਿ ਹਾਜ਼ਰ ਸਨ।