Punjab Kushti / Wrestling
ਸੜਕ ਹਾਦਸੇ ’ਚ ਨਾਨੀ, ਦੋਹਤੇ ਦੀ ਮੌਤ, ਧੀ ਜਵਾਈ ਗੰਭੀਰ ਜਖਮੀ Balle Punjab

ਕੁਹਾੜਾ, 2 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਲੁਧਿਆਣਾ-ਚੰਡੀਗੜ੍ਹ ਸੜਕ ਤੇ ਪਿੰਡ ਮਾਨਗੜ੍ਹ ਨੇੜੇਲੁਧਿਆਣਾ-ਚੰਡੀਗੜ੍ਹ ਸੜਕ ਤੇ ਹਾਦਸਾ ਗ੍ਰਸਤ ਟਿਪਰ ਅਤੇ ਕਾਰ ਇਕ ਸੜਕ ਹਾਦਸੇ ਵਿੱਚ ਨਾਨੀ, ਦੋਹਤੇ ਦੀ ਮੌਤ ਅਤੇ ਧੀ ਜਵਾਈ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵੀਰ ਕੌਰ (55) ਪਤਨੀ ਬਲਦੇਵ ਸਿੰਘ ਵਾਸੀ ਜੰਡਿਆਲੀ ਅਤੇ ਉਨ੍ਹਾਂ ਦੀ ਧੀ ਮਨਦੀਪ ਕੌਰ ਪਤਨੀ ਸੁਮਨਪ੍ਰੀਤ ਸਿੰਘ ਵਾਸੀ ਮੰਗਲੀ ਨੀਚੀ ਅਤੇ ਉਨ੍ਹਾਂ ਦਾ ਬੱਚਾ ਦੇਵਅਰਮਾਨ ਸਿੰਘ ਕਾਰ ਨੰ. ਪੀ. ਬੀ 10 ਸੀ. ਐਸ 0232 ਵਿੱਚ ਸਵਾਰ ਹੋ ਕੇ ਸਮਰਾਲਾ ਵੱਲੋਂ ਕੁਹਾੜਾ ਵੱਲ ਨੂੰ ਆ ਰਹੇ ਸਨ ਕਾਰ ਨੂੰ ਸੁਮਨਪ੍ਰੀਤ ਸਿੰਘ ਚਲਾ ਰਿਹਾ ਸੀ।ਪਿੰਡ ਮਾਨਗੜ੍ਹ ਕੋਲ ਆ ਕੇ ਇਹ ਕਾਰ ਇਕ ਟਿਪਰ ਦੀ ਲਪੇਟ ਵਿੱਚ ਆ ਗਈ। ਟਿਪਰ ਨੂੰ ਗੁਰਮੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਦੋਆਬਾ ਭੈਣੀ ਚਲਾ ਰਿਹਾ ਸੀ। ਸੂਚਨਾਂ ਮਿਲਦੇ ਹੀ ਹਾਈਵੇ ਪੈਟਰੋਲਿੰਗ 47 ਪੁਲੀਸ ਮੌਕੇ ਤੇ ਪੁੱਜ ਗਈ ਅਤੇ ਜਖਮੀਆਂ ਨੂੰ ਫੌਰੋਟਿਸ ਹਸਪਤਾਲ ਵਿੱਚ ਦਾਖਲ ਕਰਵਾ, ਦਿੱਤਾ ਜਿੱਥੇ ਜਸਵੀਰ ਕੌਰ ਅਤੇ ਉਸ ਦੇ ਲਗਭਗ ਚਾਰ ਸਾਲ ਦੇ ਦੋਹਤੇ ਦੀ ਮੌਤ ਹੋ ਗਈ. ਜਦੋਂ ਕਿ ਸੁਮਨਪ੍ਰੀਤ ਸਿੰਘ ਤੇ ਉਸ ਦੀ ਪਤਨੀ ਮਨਦੀਪ ਕੌਰ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪੁਲੀਸ ਨੇ ਟਿਪਰ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।