Punjab Kushti / Wrestling
ਬੁੱਢੇਵਾਲ ਵਿਖੇ ਪੂਰਨ ਗੁਰ ਮਰਿਆਦਾ ਅਤੇ ਸਾਦਗੀ ਨਾਲ ਹੋਏ ਵਿਆਹ ਦੀ ਇਲਾਕੇ ਵਿੱਚ ਸ਼ਲਾਘਾ Balle Punjab


ਕੁਹਾੜਾ 3 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਪਿੰਡ ਬੂੱਢੇਵਾਲ ਵਿਖੇ ਬੀਬੀ ਚਰਨਜੀਤ ਕੌਰ ਪੁੱਤਰੀ ਹਰਨਾਮ ਸਿੰਘ ਵਾਸੀ ਹੇਡੌਂ ਦਾ ਵਿਆਹ ਕਾਕਾ ਇਕਬਾਲ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀ ਬਟਾਲਾ ਨਾਲ ਪੂਰਨ ਗੁਰ ਮਰਿਆਦਾ ਅਤੇ ਬਹੁਤ ਸਾਦੇ ਢੰਗ ਨਾਲ ਹੋਇਆ।ਵਿਆਹ ਵਿੱਚ ਨਾ ਕੋਈ ਦਾਜ ਦਿੱਤਾ ਗਿਆ ਅਤੇ ਨਾ ਹੀ ਕਿਸੇ ਨੂੰ ਕੋਈ ਸ਼ਗਨ ਪਾਇਆ ਗਿਆ । ਅਨੰਦ ਕਾਰਜਾਂ ਸਮੇਂ ਵਿਆਹੁਤਾ ਜੋੜੀ ਨੇ ਨਿਰੋਲ ਸਿੱਖੀ ਪਹਿਰਾਵੇ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਹਾਜਰ ਹੋਕੇ ਲਾਵਾਂ ਦੀ ਰਸਮ ਨਿਭਾਈ ਅਤੇ ਅਸ਼ੀਰਵਾਦ ਲਿਆ। ਵਿਆਹ ਵਿੱਚ ਧੇਤਿਆ ਅਤੇ ਪੁਤੇਤਿਆਂ ਵੱਲੋਂ ਸ਼ਾਮਲ ਹੋਣ ਵਾਲਿਆਂ ਨੂੰ ਚਾਦਰਾਂ ਤੇ ਬਿਠਾ ਕੇ ਸਰਵ ਲੋਹ ਦੇ ਬਰਤਨਾਂ ਵਿੱਚ ਲੰਗਰ ਛਕਾਇਆ ਗਿਆ । ਵਿਆਹ ਦੀ ਖੁਸ਼ੀ ਵਿੱਚ ਤੜਕੇ ਚਾਰ ਵਜੇ ਤੋਂ ਕੀਰਤਨ ਸੁਰੂ ਕਰ ਦਿੱਤਾ ਗਿਆ ਸੀ। ਜਿਸ ਵਿੱਚ ਵੱਖ ਵੱਖ ਰਾਗੀ ਜੱਥਿਆਂ ਨੇ ਭਾਗ ਲਿਆ ਇਹ ਕੀਰਤਨ ਦਰਬਾਰ ਸੁਭਾਗੀ ਜੌੜੀ ਦੇ ਅਨੰਦ ਕਾਰਜਾਂ ਤੱਕ ਜਾਰੀ ਰਿਹਾ। ਇਸ ਵਿਆਹ ਦੀ ਇਲਾਕੇ ਵਿੱਚ ਚਰਚਾ ਆਮ ਹੋਈ ।