Punjab Kushti / Wrestling
ਢੋਲਣਵਾਲ ’ਚ ਆਮ ਰੋਗਾਂ ਦੀ ਜਾਂਚ ਦਾ ਮੁਫਤ ਕੈਂਪ ਲੱਗਾ Balle Punjab

ਕੁਹਾੜਾ, 4 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਹਲਕਾ ਸਾਹਨੇਵਾਲ ਦੇ ਅਧੀਨ ਅਉਦੇਂ ਪਿੰਡ ਢੋਲਣਵਾਲ ਵਿਖੇ ਸਮੂਹਕੈਪਸ਼ਨ: ਢੋਲਣਵਾਲ ’ਵਿਖੇ ਆਮ ਰੋਗਾਂ ਦੀ ਜਾਂਚ ਦਾ ਮੁਫਤ ਕੈਂਪ ਦਾ ਉਦਘਾਟਨ ਕਰਦੇ ਹੋਏ ਸਿਮਰਨਜੀਤ ਸਿੰਘ ਢਿੱਲੋਂ ਨਾਲ ਗਰਾਮ ਪੰਚਾਇ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਮ (ਜਨਰਲ) ਰੋਗਾਂ ਦੀ ਜਾਂਚ ਦਾ ਮੁਫਤ ਕੈਂਪ ਲੱਗਾ। ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਕੌਮੀ ਜਨਰਲ ਸਕੱਤਰ ਸ. ਸਿਮਰਨਜੀਤ ਸਿੰਘ ਢਿੱਲੋਂ ਨੇ ਕਰ ਕਮਲਾਂ ਨਾਲ ਕੀਤਾ। ਇਹ ਕੈਂਪ ਈ. ਐਸ ਸੀ ਹਸਪਤਾਲ ਲੁਧਿਆਣਾ ਦੇ ਡਾ. ਸਚਦੇਵਾ ਦੀ ਟੀਮ ਲੋੜਵੰਦ ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆ। ਸੀਨੀਅਰ ਅਕਾਲੀ ਆਗੂ ਤੇ ਸਰਪੰਚ ਸੋਹਣ ਸਿੰਘ ਢੋਲਣਵਾਲ ਨੇ ਮੁੱਖ ਮਹਿਮਾਨ ਸਿਮਰਨਜੀਤ ਸਿੰਘ ਢਿੱਲੋਂ ਤੇ ਡਾ. ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਕੈਂੰਪ ਨੂੰ ਸਫਲ ਕਰਨ ਵਾਲਿਆਂ ’ਚ ਪ੍ਰਧਾਨ ਗੁਰਮੁੱਖ ਸਿੰਘ, ਨੰਬਰਦਾਰ ਕਾਬਲ ਸਿੰਘ, ਜੱਥੇਦਾਰ ਤਰਸੇਮ ਸਿੰਘ, ਮਹਿੰਗਾਂ ਸਿੰਘ, ਵਿਸਾਖੀ ਸਿੰਘ, ਰਣਜੀਤ ਸਿੰਘ, ਮਿੱਠੂ ਸਿੰਘ, ਅਮਰੀਕ ਸਿੰਘ ( ਸਾਰੇ ਪੰਚ), ਸੋਹਣ ਸਿੰਘ, ਭਰਪੂਰ ਸਿੰਘ, ਬਲਵੀਰ ਸਿੰਘ ਤੇ ਹਰਮਨ ਸਿੰਘ ਚੌਤਾਂ ਹਾਜ਼ਰ ਸਨ।