Punjab Kushti / Wrestling
ਜੰਡਿਆਲੀ ਸਕੂਲ ਦਾ ਜਤਿਨ ਬਣਿਆ ਪੰਜਾਬ ਦਾ ਸਭ ਤੋ ਤੇਜ ਦੌੜਾਕ Balle Punjab


ਕੁਹਾੜਾ 4 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ ) ਸ੍ਰੀ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਹਾਲ ਹੀ ਵਿੱਚ ਖਤਮ ਹੋਈਆਂ 29ਵੀਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਨ੍ਹਾ ਖਿਡਾਰੀਆ ਨੂੰ ਸਨਮਾਨਿਤ ਕਰਨ ਲਈ ਇੱਕ ਸਨਮਾਨ ਸਮਾਰੋਹ ਸਕੁਲ ਮਨੈਜਿੰਗ ਕਮੇਟੀ ਜੰਡਿਆਲੀ ਵੱਲੋ ਸਕੂਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬੀ.ਪੀ.ਈ.ਓ ਲੁਧਿਆਣਾ-1 ਸ਼ੇਰ ਸਿੰਘ ਵਿਸ਼ੇਸ ਤੌਰ ਤੇ ਪੁੱਜੇ।ਖਿਡਾਰੀਆ ਦੇ ਕੋਚ ਨਰਿੰਦਰ ਸਿੰਘ ਸਟੇਟ ਐਵਾਰਡੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਤਿਨ ਕੁਮਾਰ ਨੇ 100 ਮੀਟਰ ਦੌੜ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਪੰਜਾਬ ਦਾ ਸਭ ਤੋ ਤੇਜ ਦੌੜਾਕ ਹੋਣ ਦਾ ਮਾਣ ਹਾਸਿਲ ਕੀਤਾ ਅਤੇ ਸੰਧਿਆ ਕੁਮਾਰੀ ,ਪੂਜਾ ਕੁਮਾਰੀ ਨੇ ਕਬੱਡੀ ਲੜਕੀਆਂ ਵਿੱਚ ਗੋਲਡ ਮੈਡਲ ਹਾਸਿਲ ਕੀਤਾ।ਨੇਹਾ ਕੁਮਾਰੀ ਨੇ 400 ਮੀਟਰ ਰਿਲੇਅ ਦੌੜ ਵਿੱਚ ਗੋਲਡ ਮੈਡਲ.ਫੁੱਟਬਾਲ ਵਿੱਚ ਸ਼ਰਨਵੀਰ ਨੇ ਸਿਲਵਰ ਮੈਡਲ,ਰਿਲੇਅ 400 ਮੀਟਰ ਵਿੱਚ ਜਤਿਨ ਨੇ ਸਿਲਵਰ ਮੈਡਲ ਹਾਸਿਲ ਕੀਤਾ। ਇਨ੍ਹਾ ਖਿਡਾਰੀਆ ਦੇ ਪ੍ਰਦਰਸ਼ਨ ਕਰਕੇ ਲੁਧਿਆਣਾ ਜਿਲ੍ਹਾ ਓਵਰਆਲ ਚੈਂਪੀਅਨ ਬਣਿਆ। ਸੰਧਿਆ ਕੁਮਾਰੀ ,ਪੂਜਾ ਕੁਮਾਰੀ ਤੇ ਜਤਿਨ ਨੂੰ ਵਧੀਆ ਪ੍ਰਦਰਸ਼ਨ ਲਈ ਟਰਾਇਲਾ ਦਾ ਸੱਦਾ ਮਿਲਿਆ ਹੈ। ਬੱਚਿਆ ਨੂੰ ਸਨਮਾਨਿਤ ਕਰਨ ਮੌਕੇ ਸਾਬਕਾ ਪ੍ਰਿੰਸੀਪਲ ਅਮਰਪਾਲ ਸਿੰਘ,ਜਸਪਾਲ ਸਿੰਘ ਪ੍ਰਧਾਨ,ਖੁਸ਼ਵਿੰਦਰ ਸਿੰਘ ਖਜਾਨਅਤੇ ਮੇਜਰ ਸਿੰਘ,ਸ੍ਰੀਮਤੀ ਮਹਿੰਦਰ ਕੌਰ,ਰਵਨੀਤ ਕੌਰ,ਕਿਰਨਦੀਪ ਕੌਰ ਅਤੇ ਹਰਪ੍ਰੀਤ ਕੌਰ ਹਾਜਰ ਸਨ। ਬੀ.ਪੀ.ਈ.ਓ ਸ਼ੇਰ ਸਿੰਘ ਨੇ ਬੱਚਿਆ ਦੇ ਪਿੰਡ ਵਾਲਿਆ ਨੂੰ ਚੰਗੇ ਪ੍ਰਦਰਸ਼ਨ ਕਰਨ ਤੇ ਬਹੁਤ-ਬਹੁਤ ਵਧਾਈ ਦਿੱਤੀ।