Punjab Kushti / Wrestling
ਵਰਲਡ ਰੈਸਲਿੰਗ ਮੁਕਾਬਲੇ ਪੰਜਾਬ ਵਿੱਚ ਕਰਵਾਉਣ ਲਈ ਹਮੇਸ਼ਾ ਯਤਨ ਕਰਦਾ ਰਹਾਂਗਾਂ: ਟਾਈਗਰ ਅਜੀਤ ਸਿੰਘ Balle Punjab

ਕੁਹਾੜਾ /ਸਾਹਨੇਵਾਲ 5 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਵਿਸ਼ਵ ਪ੍ਰਸਿੱਧ ਰੈਸਲਰ ਟਾਈਗਰ ਅਜੀਤ ਸਿੰਘ ਦੇਸਾਹਨੇਵਾਲ ਚ ਵਿਸ਼ਵ ਪ੍ਰਸਿੱਧ ਰੈਸਲਰ ਟਾਈਗਰ ਅਜੀਤ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆਂ ਦੇ ਨਾਲ ਜਸਵਿੰਦਰ ਸੰਧੂ ਤੇ ਹੋਰਨਾਂ ਦੀ ਤਸਵੀਰ- ਅੱਜ ਕਸਬਾ ਸਾਹਨੇਵਾਲ ਵਿਖੇ ਪੁੱਜਣ ਤੇ ਸਾਬਕਾ ਚੇਅਰਮੈਨ ਸ:ਜਸਵਿੰਦਰ ਸਿੰਘ ਸੰਧੂ ਅਤੇ ਇਲਾਕਾ ਨਿਵਾਸੀਆਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਟਾਈਗਰ ਅਜੀਤ ਸਿੰਘ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਕ ਵਾਰ ਉਹ ਵਿਸ਼ਵ ਪ੍ਰਸਿੱਧ ਪਹਿਲਵਾਨ ਸਵ:ਦਾਰਾ ਸਿੰਘ ਦਾ ਮੁਕਾਬਲਾ ਚੰਡੀਗੜ ਵਿਖੇ ਆਪਣੇ ਦੌਸਤਾ ਨਾਲ ਦੇਖਣ ਲਈ ਗਏ ਅਤੇ ਉਨਾਂ ਦੇ ਪਿੰਡ ਦੇ ਨੌਜਵਾਨਾਂ ਨੇ ਦਾਰਾ ਸਿੰਘ ਨਾਲ ਹੱਥ ਮਿਲਾ ਲਿਆ ਤਾਂ ਉਨਾਂ ਨੇ ਆਪਣਾ ਹੱਥ ਦੌ ਹਫਤੇ ਗਿੱਲਾਂ ਨਾਂ ਕੀਤਾ ਜਦੋ ਉਨਾ ਨੌਜਵਾਨਾਂ ਨੂੰ ਆਪਣਾ ਹੱਥ ਗਿੱਲਾਂ ਨਾਂ ਕਰਨ ਦਾ ਕਾਰਣ ਪੁੱਛਿਆ ਗਿਆ ਤਾਂ ਉਨਾਂ ਨੌਜਵਾਨਾਂ ਨੇ ਕਿਹਾ ਕਿ ਅਸੀ ਆਪਣਾ ਇਹ ਹੱਥ ਦਾਰਾ ਸਿੰਘ ਨਾਲ ਮਿਲਾਕੇ ਆਏ ਹਾਂ ਅਤੇ ਉਸਦੇ ਵਰਗੇ ਹੀ ਹੋਣਾਂ ਹੈ ਟਾਈਗਰ ਅਜੀਤ ਸਿੰਘ ਨੇ ਅੱਗੇ ਕਿਹਾ ਕਿ ਲੁਧਿਆਣਾਂ ਵਿੱਚ ਪਹਿਲੇ ਹੋਣ ਵਾਲੇ ਵਰਲਡ ਰੈਸਲਿੰਗ ਦੇ ਮੁਕਾਬਲੇ ਨਾਂ ਹੋਣ ਕਾਰਣ ਬਾਰੇ ਦੱਸਿਆ ਕਿ ਉਹ ਇਸ ਰੈਸਲਿੰਗ ਨੂੰ ਕਰਵਾਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਉਹ ਵਿਸ਼ੇਸ਼ ਦੋਰਾ ਕਰ ਰਹੇ ਹਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਪੂਰੀ ਹੋਣ ਦੇ ਬਾਅਦ ਇਨਾਂ ਰੈਸਲਿੰਗ ਮੁਕਾਬਲਿਆਂ ਨੂੰ ਕਰਵਾਉਣ ਲਈ ਪੂਰੇ ਯਤਨ ਕਰ ਰਹੇ ਹਨ ਇਸ ਤੋ ਇਲਾਵਾ ਉਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਨਸ਼ਿਆ ਵਰਗੀ ਭਿਆਨਕ ਬਿਮਾਰੀ ਨੂੰ ਛੱਡਕੇ ਚੰਗੀਆਂ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਆਪਣੇ ਦੇਸ਼ ਦਾ ਨਾਂਮ ਰੋਸ਼ਨ ਕਰ ਸਕਣ ਉਨਾਂ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਕੁਸ਼ਤੀਆ ਪੰਜਾਬ ਦੀ ਮਹਾਨ ਖੇਡ ਹੈ ਜਿਸ ਨੂੰ ਸਾਡਾ ਪੰਜਾਬ ਭੁੱਲਦਾ ਜਾ ਰਿਹਾ ਹੈ ਅਤੇ ਵਿਦੇਸ਼ਾ ਵਿੱਚ ਇਹ ਖੇਡ ਪ੍ਰਫੁੱਲਤ ਹੋ ਰਹੀ ਹੈ ਉਨਾਂ ਕਿਹਾ ਕਿ ਮੈਂ ਇਸ ਕੁਸ਼ਤੀਆਂ ਦੀ ਖੇਡ ਨੂੰ ਪੰਜਾਬ ਵਿੱਚ ਦੁਬਾਰਾ ਸ਼ੁਰੂ ਕਰਵਾਉਣ ਦਾ ਸੁਪਨਾ ਸਾਕਾਰ ਕਰਕੇ ਹਟਾਂਗਾਂ ਉਨਾਂ ਨੌਜਵਾਨਾ ਨੂੰ ਕਿਹਾ ਕਿ ਇਸ ਕੁਸ਼ਤੀ ਦੀ ਖੇਡ ਨੂੰ ਪਿੰਡ-ਪਿੰਡ ਵਿੱਚ ਦੁਬਾਰਾ ਚਾਲੂ ਕੀਤੀ ਜਾਵੇ ਇਸ ਮੌਕੇ ਹੋਰਨਾਂ ਤੋ ਇਲਾਵਾ ਜਸਵਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸਾਹਨੇਵਾਲ, ਜਸਵੀਰ ਸਿੰਘ, ਧੰਨਰਾਜ ਸਿੰਘ, ਸਤਵਿੰਦਰ ਸਿੰਘ, ਹੈਪੀ ਗਿੱਲ, ਸੁਰਜੀਤ ਕੋਰ, ਰਿੰਪਲਦੀਪ ਸੰਧੂ ਤੋ ਇਲਾਵਾ ਇਲਾਕੇ ਦੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜਰ ਸਨ।