Punjab Kushti / Wrestling
‘ਮਾਤਾ ਮਾਨ ਕੌਰ ਮਿੰਨੀ ਕਹਾਣੀ ਪੁਰਸਕਾਰ’ ਤ੍ਰਿਪਤ ਭੱਟੀ ਨੂੰ 9 ਮਾਰਚ ਨੂੰ Balle Punjab

ਪਟਿਆਲਾ 5 ਮਾਰਚ ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ ਵੱਲੋਂ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਸਹਿਯੋਗ ਨਾਲ 9 ਮਾਰਚ, 2014 ਦਿਨ ਐਤਵਾਰ ਨੂੰ ਸਵੇਰੇ ਦਸ ਵਜੇ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਉਘੇ ਪੰਜਾਬੀ ਮਿੰਨੀ ਕਹਾਣੀਕਾਰ ਸ੍ਰੀ ਤ੍ਰਿਪਤ ਭੱਟੀ ਨੂੰ ‘ਮਾਤਾ ਮਾਨ ਕੌਰ ਮਿੰਨੀ ਕਹਾਣੀ ਪੁਰਸਕਾਰ’ ਪ੍ਰਦਾਨ ਕੀਤਾ ਜਾਵੇਗਾ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਪ੍ਰਚਾਰ ਸਕੱਤਰ ਸ੍ਰੀ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਲਖਬੀਰ ਸਿੰਘ, ਸਾਹਿਤਕਾਰ ਬਲਦੇਵ ਸਿੰਘ ਕੋਰੇ, ਹਰਪ੍ਰੀਤ ਸਿੰਘ ਰਾਣਾ, ਕਹਾਣੀਕਾਰ ਮਨਮੋਹਨ ਕੌਰ ਸ਼ਾਮਲ ਹੋਣਗੇ।  ਸ੍ਰੀ ਭੱਟੀ ਦੀ ਮਿੰਨੀ ਕਹਾਣੀ ਕਲਾ ਬਾਰੇ ਸੁਖਦੇਵ ਸਿੰਘ ਸ਼ਾਂਤ ਪੇਪਰ ਪੜ੍ਹਨਗੇ। ਇਸ ਸਮਾਗਮ ਵਿਚ ਮਿੰਨੀ ਕਹਾਣੀ ਲੇਖਕ ਸ੍ਰੀ ਹਰਿੰਦਰ ਸਿੰਘ ਗੋਗਨਾ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ‘ਕੰਡੋਲੰਸ’ ਵੀ ਰਿਲੀਜ ਕੀਤਾ ਜਾਵੇਗਾ। ਇਸ ਸਮਾਗਮ ਵਿਚ ਪੰਜਾਬ ਅਤੇ ਹਰਿਆਣਾ ਆਦਿ ਪ੍ਰਾਂਤਾਂ ਵਿਚੋਂ ਮਿੰਨੀ ਕਹਾਣੀਕਾਰ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ।  ਵਖ ਵਖ ਲਿਖਾਰੀ ਵੀ ਆਪਣੀਆਂ ਲਿਖਤਾਂ ਪ੍ਰਸਤੁੱਤ ਕਰਨਗੇ।