Punjab Kushti / Wrestling
ਅਕਾਲੀ ਆਗੂ ਮੂੰਡੀ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ , ਕੁੱਝ ਦਿਨਾਂ ਬਆਦ ਰਸਮੀ ਤੌਰ ਤੇ ਕਾਂਗਰਸ ਦਾ ਪੱਲਾ ਫੜ੍ਹਨ ਦਾ ਕੀਤਾ ਐਲਾਨ Balle Punjab

ਕੁਹਾੜਾ - ਸਾਹਨੇਵਾਲ 14 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਲੋਕ ਸਭਾ ਫਤਿਹਗੜ੍ਹ ਤੋ ਭਾਵੇ ਹਾਲ ਕੈਪਸ਼ਨ: ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਕਹਿਣ ਦਾ ਐਲਾਲ ਕਰਦੇ ਗੁਰਨਾਮ ਸਿੰਘ ਮੂੰਡੀ ਅਤੇ ਹੋਰ। ਦੀ ਘੜੀ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਨਾਲ ਨਹੀ ਕੀਤਾ ਪਰ ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਅਕਾਲੀ ਦਲ ਨੂੰ ਝਟਕੇ ਲੱਗਣੇ ਸ਼ੁਰੂ ਹੋ ਚੁੱਕੇ ਹਨ ਕਿਉ ਕਿ ਹਲਕੇ ਅਧੀਨ ਆਉਦੇ ਪਿੰਡ ਮੂੰਡੀਆਂ ਦੇ ਟਕਸਾਲੀ ਅਕਾਲੀ ਆਗੂ ਗੁਰਨਾਮ ਸਿੰਘ ਮੂੰਡੀ ਨੇ ਸੀਨੀਅਰ ਕਾਂਗਰਸੀ ਆਗੂ ਗਰਮੇਲ ਸਿੰਘ ਗੇਲੀ ਦੀ ਅਗਵਾਈ ਵਿੱਚ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਦਾ ਐਨਾਲ ਕਰ ਦਿੱਤਾ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਕਾਲੀ ਆਗੂ ਗੁਰਨਾਮ ਸਿੰਘ ਮੂੰਡੀ ਨੇ ਕਿਹਾ ਕਿ ਹਾਲ ਦੀ ਘੜੀ ਅਕਾਲੀ ਦਲ ਨਾਲੋ ਨਾਤਾ ਤੋੜਿਆ ਹੈ ਕੁੱਝ ਦਿਨਾਂ ਬਆਦ ਜਿਉ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਐਲਾਲ ਹੋਵੇਗਾ ਉਸ ਤੋ ਬਆਦ ਆਪਣੇ ਸੰਕੜੈ ਸਾਥੀਆਂ ਦੇ ਨਾਲ ਪੱਕੇ ਤੌਰ ਤੇ ਕਾਂਗਰਸ ਦਾ ਪੱਲਾ ਫੜਨ ਅਤੇ ਕਾਂਗਰਸ ਦੀ ਹਲਕੇ ਅੰਦਰ ਜਿੱਤ ਯਕੀਨੀ ਬਣਾਉਣ ਦਾ ਐਲਾਨ ਕੀਤਾ ਜਾਵੇਗਾ । ਇਸ ਮੋਕੇ ਕਾਂਗਰਸੀ ਆਗੂ ਗਰਮੇਲ ਸਿੰਘ ਗੇਲੀ ਨੇ ਕਿਹਾ ਕਿ ਅਕਾਲੀ ਦਲ ਦੀਆਂ ਲੋਕ ਮਾਰੂ ਨੀਤੀਆਂ ਤੋ ਲੋਕ ਦੱਖੀ ਹਨ, ਕੁੱਝ ਦਿਨਾਂ ਬਆਦ ਹੋਰ ਵੀ ਬਹੁਤ ਸਾਰੇ ਟਕਸਾਲੀ ਅਕਾਲੀ ਦਲ ਨੂੰ ਅਲਵਿਦਾ ਆਖਣਗੇ । ਇਸ ਮੋਕੇ ਉਹਨਾਂ ਨਾਲ ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਬਿੱਲਾ, ਗੁਰਨਾਮ ਸਿੰਘ ਫੌਜੀ , ਉਮਪ੍ਰਕਾਸ਼ ਗੁਪੱਤਾ, ਰਵਿੰਦਰ ਕੁਮਾਰ, ਸੁਖਦੇਵ ਸਿੰਘ, ਮਲਕੀਤ ਸਿੰਘ, ਗੁਰਮੇਲ ਸਿੰਘ, ਉਮੇਸ਼ ਕੁਮਾਰ, ਹਰੀ ਲਾਲ, ਸੰਤੋਸ਼ ਕੁਮਾਰ, ਮਖਤਿਆਰ ਸਿੰਘ ਆਦਿ ਹਾਜਰ ਸਨ।