Punjab Kushti / Wrestling
ਪਾਰਟੀ ਦੇ ਮੋਕਾ ਪ੍ਰਸਤ ਲੀਡਰ ਹੀ ਕਾਂਗਰਸ ਦੇ ਪਤਨ ਦਾ ਕਾਰਨ ਬਣ ਰਹੇ ਹਨ : ਕਾਸਾਬਾਦ Balle Punjab

ਕੁਹਾੜਾ-ਸਾਹਨੇਵਾਲ 23 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਦੇਸ਼ ਦੀ ਸਭ ਤੋ ਵੱਡੀ ਧਰਮ ਨਿਰੱਖ ਪਾਰਟੀ ਕਾਂਗਰਸ ਦੇ ਪਤਨ ਦਾ ਕਾਰਨ ਪਾਰਟੀ ਅੰਦਰਲੇ ਕੁੱਝ ਮੋਕਾਪ੍ਰਸਤ ਲੀਡਰ ਹੀ ਬਣ ਰਹੇ ਹਨ ਜਦਕਿ ਕਾਂਗਰਸੀ ਵਰਕਰ ਅੱਜ ਵੀ ਪਾਰਟੀ ਦੇ ਨਾਲ ਚਟਾਨ ਵਾਂਗ ਖ੍ਹੜਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਾਬਕਾ ਸੱਕਤਰ ਵਿਧਾਨ ਸਭਾ ਹਲਕਾ ਸਾਹਨੇਵਾਲ ਤੋ ਅਜਾਦ ਚੋਣ ਲੜ੍ਹ ਚੁੱਕੇ ਸ: ਇੰਦਰਜੀਤ ਸਿੰਘ ਕਾਸਾਬਾਦ ਨੇ ਕੀਤਾ । ਉਹਨਾਂ ਕਿਹਾ ਕਿ ਪਾਰਟੀ ਹਰ ਮੈਂਬਰ ਦੀ ਮਾਂ ਹੁੰਦੀ ਹੈ ਪਰ ਕਾਂਗਰਸ ਪਾਰਟੀ ਦੇ ਕੁੱਝ ਅਖੌਤੀ ਆਗੂ ਆਪਣੇ ਨਿਜੀ ਹਿੱਤਾਂ ਦੀ ਖਾਤਰ ਆਪਣੀ ਮਾਂ ਪਾਰਟੀ ਦਾ ਹੀ ਸੌਦਾ ਕਰ ਰਹੇ ਹਨ । ਜਿਸ ਦੀ ਤਾਜਾ ਮਿਸਾਲ ਕੁੱਝ ਦਿਨ ਪਹਿਲਾਂ ਉਸ ਸਮੇ ਵੇਖਣ ਨੂੰ ਮਿਲੀ ਜਦੋ ਕਈ ਆਪਣੇੋ ਆਪ ਨੂੰ ਵੱਡੇ ਆਗੂ ਆਖਣ ਵਾਲੇ ਲੀਡਰ ਤਾਂ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਪਰ ਇਕ ਵੀ ਵਰਕਰ ਉਹਨਾਂ ਦੇ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਨਾਲ ਨਹੀ ਗਿਆ। ਉਹਨਾਂ ਕਿਹਾ ਕਿ ਉਹ ਤਾਂ ਪਾਰਟੀ ਹਾਈਕਮਾਂਡ ਨੂੰ ਵੀ ਬਨੇਤੀ ਕਰਨਗੇ ਕਿ ਟਿਕਟਾਂ ਦੇਣ ਸਮੇ ਵੀ ਵੱਡੇ ਆਗੂਆਂ ਦੇ ਪਰਿਵਾਰਾਂ ਦੀ ਬਜਾਏ ਜਿਤੱਣ ਵਾਲੇ ਟਕਸਾਲੀ ਜਮੀਨੀ ਵਰਕਰਾਂ ਦਾ ਖਿਆਲ ਰਖਿਆ ਕਰਨ ਕਿਉ ਕਿ ਪਾਰਟੀ ਦਾ ਟਕਸਾਲੀ ਵਰਕਰ ਹਮੇਸ਼ਾ ਔਖੇ ਸਮੇ ਪਾਰਟੀ ਨਾਲ ਖ੍ਹੜਦਾ ਹੈ ਜਦਕਿ ਵੱਡੇ ਆਗੂ ਜਿਹੜੇ ਪਾਰਟੀ ਦੇ ਸਿਰਤੇ ਵੱਡੇ ਵੱਡੇ ਸਿਆਸੀ ਆਹੁਦਿਆਂ ਦਾ ਅੰਨਦ ਮਾਣਦੇ ਹਨ ਉਹ ਮੈਦਾਨ ਛੱਡਕੇ ਭੱਜ ਜਾਂਦੇ ਹਨ ਜਿਸ ਦੀ ਮਿਸਾਲ ਹੁਣ ਲੋਕ ਸਭਾ ਦੀਆਂ ਟਿਕਟਾਂ ਲੈਣ ਤੋ ਕਈ ਵੱਡੇ ਆਗੂਆਂ ਦੇ ਭੱਜਣ ਤੋ ਲਗਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਲੋਕ ਅਕਾਲੀ ਭਾਜਪਾ ਸਰਕਾਰ ਤੋ ਦੁੱਖੀ ਹਨ ਕਿਉਕਿ ਸੂੱਬਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਵਿੱਚ ਕੀਤਾ ਆਪਣਾ ਇਕ ਵੀ ਵਆਦਾ ਪੂਰਾ ਨਹੀ ਕੀਤਾ ਫਿਰ ਵੀ ਵੱਡੇ ਆਗੂਆਂ ਦਾ ਡਰਨਾਂ ਸਮਝ ਤੋ ਬਾਹਰ ਹੈ ।