Punjab Kushti / Wrestling
ਅਕਾਲੀ ਦਲ‘ਚ ਜਾਣ ਮੋਕੇ ਸਾਬਕਾ ਮੰਤਰੀ ਕਰਦੇ ਰਹੇ ਕਾਂਗਰਸੀ ਵਰਕਰਾਂ ਦੀਆਂ ਮਿੰਨਤਾਂ ਪਰ ਇਕ ਵਰਕਰ ਵੀ ਨਾਲ ਨਹੀ ਗਿਆ : ਕਾਂਗਰਸ ਆਗੂ Balle Punjab

ਕੁਹਾੜਾ - ਸਾਹਨੇਵਾਲ 23 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਕਾਂਗਰਸ ਪਾਰਟੀ ਦੇ ਪਿਛਲੇ ਦਿਨੀ ਅਕਾਲੀ ਦਲ ਵਿੱਚ ਸ਼ਮਿਲ ਹੋਏ ਦੋ ਸਾਬਕਾ ਮੰਤਰੀਆਂ ਦੇ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਇਕ ਵੀ ਕਾਂਗਰਸ ਵਰਕਰ ਦਾ ਉਹਨਾਂ ਦੇ ਨਾਲ ਨਾ ਜਾਣ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਦਾ ਟਕਸਾਲੀ ਵਰਕਰ ਅੱਜ ਵੀ ਕਾਂਗਰਸ ਪਾਰਟੀ ਦੇ ਨਾਲ ਚਟਾਨ ਵਾਂਗ ਖ੍ਹੜਾ ਹੈ। ਬਲਾਕ ਕਾਂਗਰਸ ਦੇ ਪ੍ਰਧਾਨ ਜਸਪਾਲ ਸਿੰਘ ਗਾਹੀਭੈਣੀ , ਕਾਂਗਰਸ ਐਸ ਸੀ ਸੈਲ ਦੇ ਚੇਅਰਮੈਨ ਹਰਬਿਲਾਸ ਸਿੰਘ ਮੰਗਲੀ, ਕਾਂਗਰਸ ਬੀ ਸੀ ਸੈਲ ਪੰਜਾਬ ਦੇ ਕਨਵੀਨਰ ਡਾ ਬਲਕਾਰ ਸਿੰਘ ਮੰਗਲੀ, ਐਸ ਸੀ ਸੈਲ ਦੇ ਬਲਾਕ ਪ੍ਰਧਾਨ ਇਕਬਾਲ ਸਿੰਘ ਜੰਡਿਆਲੀ, ਕਿਸਾਨ ਮਜਦੂਰ ਸੈਲ ਪੰਜਾਬ ਦੇ ਵਾਈਸ ਚੇਅਰਮੈਨ ਬਲਵੀਰ ਸਿੰਘ ਸਰਪੰਚ ਬੁੱਢੇਵਾਲ, ਬਲਾਕ ਪ੍ਰਧਾਨ ਇਦਰਪਾਲ ਸਿੰਘ ਗਰੇਵਾਲ, ਜਸਵੰਤ ਸਿੰਘ ਗਰਚਾ, ਬਲਾਕ ਸੰਮਤੀ ਮੈਂਬਰ ਤਾਜਪਰਮਿੰਦਰ ਸਿੰਘ ਸੋਨੂੰ, ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੀਤਾ ਕੁਹਾੜਾ,ਪਰਮਜੀਤ ਸਿੰਘ ਪਾਂਗਲੀਆਂ ਸਾਬਕਾ ਸਰਪੰਚ, ਸਤਵੰਤ ਸਿੰਘ ਗਰਚਾ, ਸਤਵੰਤ ਸਿੰਘ ਸਿੱਧੂਪੁਰ ਜਨ ਸਕਤਰ ਬਲਾਕ ਕਾਂਗਰਸ, ਅਮੋਲਕ ਸਿੰਘ ਕੁਹਾੜਾ, ਗੁਰਜੀਤ ਸਿੰਘ ਬਾਠ, ਗੁਰਿੰਦਰ ਸਿੰਘ ਗੋਗੀ ਨੇ ਆਪਣੀ ਆਪਣੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਜਿਹੜੇ ਵੱਡੇ ਆਗੂ ਆਪਣੀ ਮਾਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਕੇ ਗਏ ਹਨ, ਹੁਣ ਸਾਬਿਤ ਹੋ ਚੁੱਕਾ ਹੈ ਕਿ ਉਹਨਾਂ ਦੇ ਨਾਮ ਵੱਡੇ ਅਤੇ ਦਰਸ਼ਨ ਛੋਟੇ ਹਨ, ਉਹਨਾਂ ਦੀ ਹੈਸੀਅਤ ਪਾਰਟੀ ਦੇ ਬਾਹਰ ਜਾਂਦੇ ਹੀ ਜਗ ਜਾਹਿਰ ਹੋ ਚੁੱਕੀ ਹੈ ਕਿ ਉਹ ਲੋਕ ਜੋ ਕੁੱਝ ਸਨ ਕਾਂਗਰਸ ਪਾਰਟੀ ਕਰਕੇ ਹੀ ਸਨ । ਇਹ ਸਾਬਕਾ ਮੰਤਰੀ ਜਿਸ ਦਿਨ ਪਾਰਟੀ ਦੀ ਪਿੱਠ ਵਿੱਚ ਛੂਰਾ ਮਾਰਕੇ ਗਏ ਸਨ ਉਸ ਦਿਨ ਇਹਨਾਂ ਲੋਕਾਂ ਨੇ ਫੋਨ ਤੇ ਕਈ ਟਕਸਾਲੀ ਵਰਕਰਾਂ ਦੀਆਂ ਨਾਲ ਜਾਣ ਲਈ ਮਿੰਨਤਾਂ ਤਰਲੇ ਕੀਤੇ ਪਰ ਕਿਸੇ ਨੇ ਸਹਿਮਤੀ ਨਹੀ ਦਿੱਤੀ ਇਹਨਾਂ ਲੋਕਾਂ ਨੂੰ ਕਿਸੇ ਸਮੇ ਆਪਣੀਆਂ ਪਲਕਾਂ ਤੇ ਬਿਠਾਉਣ ਵਾਲੇ ਟਕਸਾਲੀ ਵਰਕਰ ਅੱਜ ਇਹਨਾਂ ਵੱਡੇ ਗਦਾਰਾਂ ਦੇ ਫੋਨ ਵੀ ਚੁੱਕਣਾਂ ਚੰਗਾਂ ਨਹੀ ਸਮਝਦੇ । ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਥਿਤੀ ਬਹੁਤ ਮਜਬੂਤ ਹਨ ਅਕਾਲੀ- ਭਾਜਪਾ ਗਠਜੋੜ ਦੇ ਉਮੀਦਵਾਰ ਆਪਣੇ ਮੈਦਾਨ ਛੱਡਕੇ ਭੱਜ ਰਹੇ ਹਨ ਜਿਸ ਦੀ ਤਾਜਾ ਮਿਸਾਲ ਅਮ੍ਰਿਤਸਰ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਾਣੀਆਂ ਦੇ ਰਾਖੇ ਕੈਪਟਨ ਅਮਿਰੰਦਰ ਸਿੰਘ ਦੇ ਉਮੀਦਵਾਰ ਵੱਜੋ ਐਲਾਨ ਹੋਣ ਤੋ ਲਗਾਈ ਜਾ ਸਕਦੀ ਹੈ । ਜਦੋ ਲੋਕ ਸਭਾ ਹਲਕਾ ਫਤਿਹਗੜ੍ਹ ਤੋ ਕਾਂਗਰਸ ਪਾਰਟੀ ਆਪਣੇ ਪੱਤੇ ਖੋਲੇਗੀ ਤਾਂ ਇਹਨਾਂ ਹਲਕਿਆਂ ਤੋ ਵੀ ਸੱਤਾਧਾਰੀ ਆਗੂਆਂ ਦੀ ਬੜ੍ਹਕਾਂ ਚੀਕਾਂ ਵਿੱਚ ਬਦਲ ਜਾਣਗੀਆਂ ।