Punjab Kushti / Wrestling
ਫਤਿਹਗੜ੍ਹ ਸਾਹਿਬ ਤੋਂ ਅਕਾਲੀ ਉਮੀਦਵਾਰ ਕੁਲਵੰਤ ਸਿੰਘ ਨੂੰ ਹਲਕਾ ਸਾਹਨੇਵਾਲ ਤੋਂ ਵੱਡੀ ਲੀਡ ਨਾਲ ਜਿਤਾਵਾਂਗੇ: ਮਾਨਗੜ੍ਹ, ਗਰਚਾ Balle Punjab

ਕੁਹਾੜਾ, 31 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਫਤਿਹਗੜ੍ਹ ਸਾਹਿਬ ਤੋਂ ਅਕਾਲੀ ਉਮੀਦਵਾਰ ਕੁਲਵੰਤ ਸਿੰਘ ਨੂੰ ਹਲਕਾ ਸਾਹਨੇਵਾਲ ਤੋਂ ਵੱਡੀ ਲੀਡ ਨਾਲ ਜਿਤਾਉਣ ਲਈ 

ਪਾਰਟੀ ਵਰਕਰਾਂ ਨੇ ਹੁਣ ਤੋਂਹੀ ਕਮਰ ਕੱਸ ਲਏਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ  ਦੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਭਾਗ ਸਿੰਘ ਮਾਨਗੜ੍ਹ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਸ਼ਰਨਜੀਤ ਸਿੰਘ ਗਰਚਾ ਤੇ ਸਰਪੰਚ ਅਜਮੇਰ ਸਿੰਘ ਲਾਲੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਦੇ ਡੁਬਦੇ ਬੇੜੈ ਨੂੰ ਕੋਈ ਨਹੀ ਬਚਾ ਸਕਦਾ।  ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਸ. ਕੁਲਵੰਤ ਸਿੰਘ ਨੂੰ ਸਾਹਨੇਵਾਲ ਹਲਕੇ ਦੇ ਲੋਕ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਕੀਤੇ ਕੰਮਾਂ ਤੇ ਮੋਹਰ ਲਾਉਣ ਲਈ 30 ਅਪ੍ਰੈਲ ਦੀ ਉਡੀਕ ’ਚ ਪੱਬਾਂ ਭਾਰ ਬੈਠੇ ਹਨ। ਇਸ ਮੌਕੇ ਕੁਲਵਿੰਦਰ ਸਿੰਘ ਨਿੱਕਾ, ਮਲਕੀਤ ਸਿੰਘ ਮੀਤਾ ਪੰਚ, ਰਵਿੰਦਰ ਸਿੰਘ ਪੰਚ, ਰਵਿੰਦਰਪਾਲ ਸਿੰਘ ਬਲੌਰੀ, ਕੁਲਦੀਪ ਸਿੰਘ ਕੀਪਾ, ਸਾਬਕਾ ਸਰਪੰਚ ਤੇਜ ਸਿੰਘ ਗਰਚਾ ਤੇ 

ਸੁਖੰਿਦਰ ਸਿੰਘ ਬੱਬਲੀ ਬਾਬਾ, ਰਣਧੀਰ ਸਿੰਘ ਬਿੱਲਾ ਪੰਚ, ਪ੍ਰਿਤਪਾਲ ਸਿੰਘ ਰਿੰਪਾਂ ਆਦਿ ਹਾਜ਼ਰ ਸਨ।