Punjab Kushti / Wrestling
ਠੇਕੇ ਟੁੱਟਣ ਕਾਰਨ, ਠੇਕਿਆਂ ਤੇ ਲੱਗੇ ਮੇਲੇ ਪਿਆਕੜਾ ਨੂੰ ਲੱਗੀਆਂ ਮੌਜਾਂ Balle Punjab


ਕੁਹਾੜਾ, 31 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਸ਼ਰਾਬ ਦੇ ਠੇਕੇਦਾਰਾਂ ਵੱਲੋਂ ਹਰ ਤਰਾਂ ਦੀ ਦੇਸੀ ਅਤੇ ਅੰਗਰੇਗੀ ਸ਼ਰਾਬ 1 ਅਪ੍ਰੈਲ ਤੋਂ ਠੇਕੇ ਬਦਲਣ ਕਾਰਨ 30 ਤੇ 31 ਮਾਰਚ ਨੂੰ ਸਸਤੀ ਕਰ ਦਿੱਤੀ ਹੈ, ਜਿਸ ਕਾਰਨ ਅੱਜ ਟੁੱਟੇ ਹੋਏ ਠੇਕਿਆ ਦਾ ਲਾਹਾ ਲੈਦੇਂ ਹੋਏ ਸਰਾਬ ਦੇ ਪਿਆਕੜਾ ਨੇ ਸਸਤੀ ਸਰਾਬ ਦੀ ਜਮ ਕੇ ਖਰੀਦਦਾਰੀ ਕੀਤੀ। ਠੇਕੇਦਾਰਾਂ ਨੇ ਆਪਣੇ ਸਾਲ ਭਰ ਦੇ ਮੁਨਾਫੇ ’ਚ ਵਾਧਾ ਕਰਨ ਲਈ ਸ਼ਰਾਬ ਨੂ ਸਸਤਾ ਕੀਤਾ ਗਿਆ ਜਿਥੇ ਲੋਕਾਂ ਨੂੰ ਸਰਾਬ ਜਿਹੇ ਭਿਆਨਕ ਨਸ਼ੇ ਨੇ ਕਈ ਬਿਮਾਰੀ ਦੀ ਲਪੇਟ ਵਿੱਚ ਲਿਆ, ਉਥੇ ਦੂਜੇ ਪਾਸੇ ਸਰਾਬ ਦੇ ਪਿਆਕੜਾ ਨੂੰ ਮੌਜਾਂ ਲੱਗੀਆ ਨਜ਼ਰ ਆਈਆਂ।ਪਿਅਕੜਾ ਵੱਲੋਂ ਸਰਾਬ ਦੀਆਂ ਪੇਟੀਆਂ ਖਰੀਦ ਆਪਣਾ ਮਹੀਨੇ ਭਰ ਦਾ ਕੋਟਾ ਇਕੱਠਾ ਕਰ ਲਿਆ। ਸਰਾਬ ਸਸਤੀ ਹੋਣ ਕਾਰਨ ਅੱਜ ਠੇਕਿਆ ਤੇ ਮੇਲੇ ਜਿਹਾ ਮਹੌਲ ਸੀ।