Punjab Kushti / Wrestling
ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਕੁਹਾੜਾ ਵਿਖੇ ਕੁਲਵੰਤ ਸਿੰਘ ਦੇ ਚੋਣ ਦਫਤਰ ਦਾ ਉਦਘਾਟਨ Balle Punjab

ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਵੱਲੋਂ ਕਈ ਪਿੰਡਾਂ ‘ਚ ਚੋਣ ਮੀਟਿੰਗਾਂ
ਕੁਹਾੜਾ, 2 ਅਪ੍ਰੈਲ (ਮਹੇਸ਼ਇੰਦਰ ਸਿੰਘ ਮਾਂਗਟ) ਲ਼ੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ ਕੁਲਵੰਤ ਸਿੰਘ ਨੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਦੀ ਰਹਿਨੁਮਾਈ ਹੇਠ ਕੁਹਾੜਾ ਦੇ ਨਾਲ ਲੱਗਦੇ ਪਿੰਡ ਜਿਵੇ ਸਾਹਾਬਾਣਾ, ਝਾਬੇਵਾਲ, ਗੋਬਿੰਦਗੜ੍ਹ, ਰਾਮਗੜ੍ਹ ਜੰਡਿਆਲੀ, ਕੁਹਾੜਾ, ਸੂਦਾਂਵਾਲ, ਕਨੇਚ, ਬਰਵਾਲਾ, ਪਾਂਗਲੀਆ, ਹੀਰਾਂ, ਰਾਈਆਂ, ਕੋਟ ਗੰਗੂ ਰਾਏ, ਛੰਦੜਾਂ ਅਦਿ ਪਿੰਡਾ ਦਾ ਦੌਰਾ ਕਰਕੇ ਅਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ ਕਰ ਦਿੱਤਾ।ਇਨ੍ਹਾਂ ਪਿੰਡਾਂ ਵਿੱਚ ਕੁਲਵੰਤ ਸਿੰਘ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਹਰੇਕ ਪਿੰਡ ਦੇ ਲੋਕਾਂ ਨੇ ਪ੍ਰਣ ਕੀਤਾ ਕਿ ਅਸੀ ਅਪਣੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਕਾਲੀ ਭਾਜਪਾ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿੱਚ ਵੱਧ ਤੋ ਵੱਧ ਵੋਟਾਂ ਪਾ ਕੇ ਹਲਕਾ ਫਤਿਹਗੜ੍ਹ ਸਾਹਿਬ ਤੋ ਜਿੱਤ ਹਾਸਲ ਕਰਾਵਾਂਗੇ।ਅੱਜ ਦੇ ਇਸ ਚੋਣ ਪ੍ਰਚਾਰ ਮੌਕੇ ਉਨ੍ਹਾਂ ਨੇ ਕੁਹਾੜਾ ਵਿਖੇ ਆਪਣੇ ਚੋਣ ਦਫਤਰ ਦਾ ਉਦਘਾਟਨ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਵੱਲੋਂ ਕੀਤਾ ਗਿਆ।ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਬਾਦਲ ਸਰਕਾਰ ਨੇ ਹਰ ਵਰਗ ਵਾਸਤੇ ਰਾਇਅਤਾਂ ਦਾ ਮੀਂਹ ਵਰਸਾ ਦਿੱਤਾ ਜਿਵੇਂ ਕਿ ਗਰੀਬ ਵਰਗ ਵਾਸਤੇ ਸ਼ਗਨ ਸਕੀਮ ਆਟਾ ਦਾਲ ਸਕੀਮ ਅਤੇ ਘਰੇਲੂ ਬਿਜਲੀ ਵਿੱਚ 220 ਯੂਨਿਟਾ ਤੱਕ ਰਿਆਤ ਅਤੇ ਕਿਸਾਨ ਵਰਗ ਵਾਸਤੇ ਬਿਜਲੀ ਪਾਣੀ ਮੁਫਤ ਦੀ ਸਹੂਲਤ ਮੁਹੱਈਆ ਕਰਵਾਈ,ਇਹ ਸਹੂਲਤਾ ਸਿਰਫ ਪੰਜਾਬ ਦੀ ਅਕਾਲੀ ਸਰਕਾਰ ਵੱਲੋ ਹੀ ਦਿੱਤੀਆ ਜਾ ਰਹੀਆ ਹਨ ਪੰਜਾਬ ਤੋ ਇਲਾਵਾ ਹੋਰ ਕਿਸੇ ਸੂਬੇ ਵਿੱਚ ਇਹੋ ਜਿਹੀਆ ਰਾਇਅਤਾਂ ਨਹੀ ਮਿਲ ਰਹੀਆ।ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਦਸ ਸਾਲਾਂ ਤੋ ਆਪਣੇ ਦੇਸ਼ ਵਾਸੀਆ ਨੂੰ ਮਹਿੰਗਾਈ ਵਧਾਉਣ ਅਤੇ ਘਪਲੇ ਕਰਨ ਤੋ ਇਲਾਵਾ ਹੋਰ ਕੋਈ ਕੰਮ ਨਹੀ ਕੀਤਾ, ਸ੍ਰੀ ਢਿਲੋ ਨੇ ਅੱਗੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਘਪਲੇ ਨਾ ਕੀਤੇ ਹੁੰਦੇ ਤਾ ਅੱਜ ਸਾਡੇ ਦੇਸ਼ ਦਾ ਨਕਸ਼ਾ ਕੁੱਝ ਹੋਰ ਹੀ ਹੋਣਾ ਸੀ।ਇਸ ਮੌਕੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਮੈਨੂੰ ਬੇ ਹੱਦ ਖੁਸ਼ੀ ਹੈ ਕਿ ਅੱਜ ਤੁਸੀ ਮੈਨੂੰ ਇਨਾ ਮਾਨ ਸਨਮਾਨ ਦੇ ਰਹੇ ਹੋ ਮੈ ਅੱਜ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਨੂੰ ਜੋ ਸੇਵਾ ਲਾਵੋਗੇ ਮੈ ਉਸ ਨੂੰ ਪੁਰੀ ਤਨਦੇਹੀ ਨਾਲ ਅਤੇ ਇਮਾਨਦਾਰੀ ਦੇ ਨਾਲ ਨਿਭਾਵਾਗਾ।ਮੈ ਤੁਹਾਡੀ ਸੇਵਾ ਵਾਸਤੇ ਦਿਨ ਰਾਤ ਇੱਕ ਕਰ ਦੇਵਾਗਾ।ਇਸ ਮੌਕੇ ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ,ਭਾਗ ਸਿੰਘ ਮਾਨਗੜ੍ਹ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਲੁਧਿਆਣਾ, ਬਾਬਾ ਜਗਰੂਪ ਸਿੰਘ ,ਧਰਮਜੀਤ ਸਿੰਘ ਗਿੱਲ ਚੇਅਰਮੈਨ ਡੀ. ਸੀ. ਯੂ ਲੁਧਿਆਣਾ, ਹਰਿੰਦਰਪਾਲ ਸਿੰਘ ਗਿੱਲ, ਸ਼ਰਨਜੀਤ ਸਿੰਘ ਗਰਚਾ ਸਾਬਕਾ ਜਿਲਾ ਪ੍ਰੀਸ਼ਦ ਮੈਬਰ,ਅਜਮੇਰ ਸਿੰਘ ਲਾਲੀ, ਕਰਮਜੀਤ ਸਿੰਘ ਗਰੇਵਾਲ ਖਾਸੀ, ਮਾਸਟਰ ਅਸ਼ੋਕ ਕੁਮਾਰ ਕੌਸਲਰ, ਕਰਮਜੀਤ ਸਿੰਘ ਭੈਰੋਮੂੰਨਾਂ, ਡਾ.ਸ਼ਮਸ਼ੇਰ ਸਿੰਘ ਕੈਲੇ, ਜਸਦੀਪ ਸਿੰਘ ਜੱਜ,ਦਵਿੰਦਰ ਚਾਹਲ ਕੌਸਲਰ,ਈਰਇੰਦਰ ਸਿੰਘ ਜੋਲੀ, ਮਨਜੀਤ ਸਿੰਘ ਨੰਬਰਦਾਰ ਰਾਮਗੜ੍ਹ,ਜਗਦੇਵ ਸਿੰਘ ਸਰਕਲ ਪ੍ਰਧਾਨ,ਜਸਵੀਰ ਸਿੰਘ ਸੀਰਾ,ਤੇਜ ਸਿੰਘ ਗਰਚਾ ਪ੍ਰਧਾਨ, ਕੁਲਵਿੰਦਰ ਸਿੰਘ ਨਿੱਕਾ, ਬਲਵਿੰਦਰ ਸਿੰਘ ਪ੍ਰਿਥੀਪੁਰ,ਮਹਾਂਵੀਰ ਸਾਬਕਾ ਸਰਪੰਚ, ਜਸਦੇਵ ਸਿੰਘ ਜੱਸਾ,ਰਾਜਵੰਤ ਸਿੰਘ ਪੱਪੀ, ਹਰਭਵਨ ਸਿੰਘ ਗਰਚਾ, ਰਵਿੰਦਰ ਸਿੰਘ ਗਰਚਾ ਪੰਚ,ਮਲਕੀਤ ਸਿੰਘ ਮੀਤਾ ਪੰਚ, ਵਿਜੇ ਸ਼ੈਣੀ,ਮਲਵਿੰਦਰ ਸਿੰਘ,ਆਦਿ ਹਾਜਰ ਸਨ।