Punjab Kushti / Wrestling
ਹਲਕਾ ਸਾਹਨੇਵਾਲ ‘ਚ ਕਾਂਗਰਸੀ ਉਮੀਦਵਾਰ ਧਰਮਸੋਤ ਦੀ ਪਹਿਲੀ ਐਂਟਰੀ ਨੇ ਕੀਤੀਆਂ ਗਠਜੋੜ ਦੀਆਂ ਜੜ੍ਹਾਂ ਪੋਲੀਆਂ Balle Punjab

ਕੁਲਵੰਤ ਨਾਮ ਦਾ ਵਪਾਰੀ 30 ਆਪ੍ਰੈਲ ਨੂੰ ਪ੍ਰਵਾਸੀ ਪੰਛੀਆਂ ਵਾਂਗ ਹਲਕੇ ਚੋ ਕੂਚ ਕਰ ਜਾਵੇਗਾ: ਧਰਮਸੋਤ
40 ਹਜਾਰ ਦੀ ਜਿੱਤ ਦੀ ਬੜਕਾਂ ਮਾਰਨ ਵਾਲਿਆਂ ਦੀ ਹਲਕੇ ਦੇ ਵੋਟਰ ਚੀਕਾਂ ਕੱਢਾ ਦੇਣਗੇ : ਬਾਜਵਾ


ਕੁਹਾੜਾ 3 ਅਪ੍ਰੈਲ (ਮਹੇਸ਼ਇੰਦਰ ਸਿੰਘ ਮਾਂਗਟ) ਲੋਕ ਸਭਾ ਹਲਕਾ ਫਤਹਿਗ੍ਹੜ ਤੋ ਕਾਂਗਰਸ ਪਾਰਟੀ ਅਤੇ ਪੀਪਲਜ ਪਾਰਟੀ ਆਫ ਪੰਜਾਬ ਦੇ ਸਾਂਝੇ ਉਮੀਦਵਾਰ ਸ: ਸਾਧੂ ਸਿੰਘ ਧਰਮਸੌਤ ਦੀ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਵਿੱਚ ਪਹਿਲੀ ਦਸਤਕ ਨਾਲ ਅਕਾਲੀ ਭਾਜਪਾ ਗਠਜੋੜ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਸ. ਸਾਧੂ ਸਿੰਘ ਧਰਮਸੋਤ ਜੰਡਿਆਲੀ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨੂੰ ਉਸ ਸਮੇ ਵੱਡਾ ਝੱਟਕਾ ਲੱਗਾ ਜਦੋ ਹਲਕੇ ਦੇ ਸੰਕੜੇੈ ਟਕਸਾਲੀ ਪਰਿਵਾਰਾਂ ਨੇ ਸਦਾ ਲਈ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲਿਆ । ਹਲਕੇ ਦੇ ਕਾਂਗਰਸੀ ਵਰਕਰਾਂ ਦੀ ਰੈਲੀ ਦਾ ਰੂਪ ਧਾਰਨ ਕੀਤੀ ਨੁੱਕੜ ਮੀਟਿੰਗ ਵਿੱਚ ਸੋਮਣੀ ਅਕਾਲੀ ਦਲ ਦਿੱਲੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ ਨੇ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਐਲਾਨ ਕਰਕੇ ਸ: ਸਾਧੂ ਸਿੰਘ ਧਰਮਸੋਤ ਦੀ ਚੋਣ ਮੁੰਹਿਮ ਨੂੰ ਵੱਡਾ ਹੁਲਾਰਾ ਦਿੱਤਾ। ਭਾਰੀ ਇੱਕਠ ਨੂੰ ਸੰਬੋਧਨ ਕਰਦੇ ਸ: ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਹ ਪਿਛਲੇ 25 ਸਾਲ ਤੋ ਲੋਕਾਂ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ ਹੁਣ ਉਹਨਾਂ ਨੂੰ ਪੂਰੀ ਆਸ ਹੈ ਕਿ ਇਤਹਾਸਕ ਧਰਤੀ ਫਤਿਹਗੜ੍ਹ ਦੇ ਵੋਟਰ ਵੀ ਉਹਨਾਂ ਨੂੰ ਸੇਵਾ ਦਾ ਮੌਕਾ ਦੇਣਗੇ, ਕਿਉਕਿ ਅਕਾਲੀ ਭਾਜਪਾ ਗਠਜੋੜ ਵੱਲੋ ਜਿਸ ਵਪਾਰੀ ਨੂੰ ਚੋਣ ਮੇੈਦਾਨ ਵਿੱਚ ਭੇਜਿਆ ਗਿਆ ਹੈ, ਉਹ ਪ੍ਰਵਾਸੀ ਪੰਛੀ ਦੀ ਤਰਾਂ 30 ਅਪ੍ਰੈਲ ਨੂੰ ਇਤਹਾਸਕ ਧਰਤੀ ਤੋ ਉਡਾਰੀ ਮਾਰ ਜਾਣਗੇ । ਉਹਨਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਗੇ ਸਾਬਕਾ ਸਾਂਸਦ ਸੁਖਦੇਵ ਸਿੰਘ ਲਿਬੜਾ ਦੇ ਬਾਰੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਮੋਕਾਪ੍ਰਸਤੀ ਦੀ ਰਾਜਨੀਤੀ ਕੀਤੀ ਹੈ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਫਿਰ ਜਿਤਾਕੇ ਭੇਜਿਆ ਸੀ ,ਹੁਣ ਉਹਨਾਂ ਕਾਂਗਰਸ ਨਾਲ ਗਦਾਰੀ ਕਰਕੇ ਆਪਣੇ ਪਰਿਵਾਰ ਦਾ ਵੀ ਸਿਆਸੀ ਜੀਵਨ ਖ਼ਤਮ ਕਰ ਦਿੱਤਾ ਹੈ । ਸ: ਧਰਮਸੋਤ ਨੇ ਅੱਗੇ ਕਿਹਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸੂੱਬੇ ਦੀ ਜਵਾਨੀ ਨੂੰ ਨਸ਼ੇ ਵੰਡਕੇ ਬਰਬਾਦ ਕਰ ਰਹੀ ਹੈ। ਸੂਬੇ ਅੰਦਰ ਨਸ਼ੇ ਦੀ ਸਮਗਲਿੰਗ ਕਰ ਰਹੇ ਲੋਕ ਸ਼ਰ੍ਹੇਆਮ ਅਕਾਲੀ ਮੰਤਰੀਆਂ ਦਾ ਨਾਮ ਲੈ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਪੱ ਮੁੱਖ ਮੰਤਰੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਬਜਾਏ ਆਪਣੇ ਰਿਸਤੇਦਾਰ ਮਜੀਠੀਆ ਨੂੰ ਬਚਾ ਰਹੇ ਹਨ । ਇਸ ਮੋਕੇ ਸ: ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸ: ਸਾਧੂ ਸਿੰਘ ਧਰਮਸੋਤ ਨਿਸ਼ਕਾਮ ਸੇਵਾਦਾਰ , ਬੇ ਦਾਗ ਸਖਸ਼ੀਅਤ ਹਨ ਕਾਂਗਰਸ ਪਾਰਟੀ ਨੇ ਹਲਕੇ ਦੇ ਲੋਕਾਂ ਨੂੰ ਅਨਮੋਲ ਹੀਰਾ ਉਮੀਦਵਾਰ ਦੇ ਤੌਰ ਤੇ ਦਿੱਤਾ ਹੈ। ਲੋਕ ਇਹਨਾਂ ਨੂੰ ਵੱਡੇ ਫਰਕ ਨਾਲ ਜਿਤਾਕੇ ਭੇਜਣਗੇ । ਇਸ ਮੋਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ: ਸੱਕਤਰ ਹਲਕਾ ਸਾਹਨੇਵਾਲ ਦੇ ਇੰਚ: ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਦੇ ਹਲਕੇ ਅਧੀਨ ਪਿੰਡ ਛੰਦੜਾਂ ਦੇ ਜੰਮਪਲ ਸ: ਸਾਧੂ ਸਿੰਘ ਧਰਮਸੋਤ ਨੂੰ ਪਾਰਟੀ ਟਿਕਟ ਦੇ ਕੇ ਮਾਣ ਦਿੱਤਾ ਹੈ ਹੁਣ ਲੋਕ ਉਹਨਾਂ ਨੂੰ ਵੱਡੇ ਫਰਕ ਨਾਲ ਜਿਤਾਕੇ ਭੇਜਣਗੇ ਕਿਉਕਿ ਸ: ਧਰਮਸੋਤ ਹਲਕੇ ਦੇ ਲੋਕ ਆਪਣਾ ਪਰਿਵਾਰਕ ਮੈਂਬਰ ਸਮਝਦੇ ਹਨ। ਸ. ਬਾਜਵਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ 40 ਹਜਾਰ ਦੀ ਜਿੱਤ ਦੇ ਦਆਵੇ ਕਰਨ ਵਾਲੀ 16 ਮਈ ਨੂੰ ਖਾਲੀ ਪੀਪੇ ਵੇਖ ਕੇ ਉਨ੍ਹਾਂ ਦੀਆਂ ਬੜ੍ਹਕਾਂ ਚੀਕਾਂ ਵਿੱਚ ਬਦਲ ਜਾਣਗੀਆਂ । ਉਹਨਾਂ ਕਿਹਾ ਕਿ ਹਲਕਾ ਸਾਹਨੇਵਾਲ ਦੇ ਲੋਕ ਆਕਲੀ ਆਗੂਆਂ ਦੀ ਗੁੰਡਾਗਦੀ ਦਾ ਜੁਆਬ ਦੇਣ ਲਈ ਤਿਆਰ ਬੈਠੇ ਹਨ ਹਲਕੇ ਅੰਦਰ ਅੱਜ ਜੱਥੇਦਾਰ ਰੇਤੇ ਕਾਲਾਬਜਾਰੀ ਕਰਕੇ ਆਪਣੀਆਂ ਤਿਜੋਰੀਆਂ ਭਰ ਰਹੇ ਹਨ ਜਦ ਕਿ ਗਰੀਬ ਲੋਕ ਸਿਰ ਦੀ ਛੱਤ ਤੋ ਵੀ ਮੁਹਤਾਜ ਹੋ ਚੁੱਕੇ ਹਨ ।ਇਸ ਮੋਕੇ ਅਕਾਲੀ ਦਲ ਦਿੱਲੀ ਦੇ ਪੰਜਾਬ ਪ੍ਰਧਾਨ ਸ: ਜਸਵਿੰਦਰ ਸਿੰਘ ਬਲੀਏਵਾਲ ਨੇ ਪਾਰਟੀ ਵੱਲੋ ਕਾਂਗਰਸ ਦੇ ਸਮਰਥਨ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਨੇ ਸੋਚ ਵਿਚਾਰਕੇ ਕਾਂਗਰਸ ਦੇ ਸਮਰਥਨ ਦਾ ਫੈਸਲਾ ਕੀਤਾ ਕਿਉਕਿ ਕਾਂਗਰਸ ਨੇ ਹੀ ਸਿੱਖ ਮੁਦਿਆਂ ਦੀ ਰਾਖੀ ਕੀਤੀ ਹੈ ਅਨੰਦ ਐਕਟ ਅਤੇ ਹੁਣ ਭੁੱਲਰ ਦੀ ਫਾਂਸੀ ਦੀ ਸੱਜਾ ਉਮਰ ਕੈਦ ਵਿੱਚ ਬਦਲਣ ਦੇ ਮੁੱਦੇ ਤੇ ਸਿੱਖ ਕੌਮ ਦੀ ਕੀਤੀ ਮਦਦ ਤੋ ਲਗਾਈ ਜਾ ਸਕਦੀ ਹੈ ਭਾਜਪਾ ਨੇ ਹਮੇਸ਼ਾ ਸਿੱਖ ਵਿਰੋਧੀ ਕੰਮ ਕੀਤਾ ਹਨ । ਇਸ ਮੋਕੇ ਹੋਰਨਾਂ ਤੋ ਇਲਾਵਾ ਜੱਥੇਦਾਰ ਅਜੀਤ ਸਿੰਘ ਸਾਹਾਬਾਣਾਂਸਤਪਾਲ ਜੋਸ਼ੀਲਾ ਮੇਵਾ ਸਿੰਘ ਚੋਹਾਨ ,ਬਲਾਕ ਪ੍ਰਧਾਨ ਜਸਪਾਲ ਸਿੰਘ ਗਾਹੀ ਭੈਣੀ , ਰਾਮ ਨਾਥ ਸਾਹਨੇਵਾਲ ,ਮਨਜਿੰਦਰ ਸਿੰਘ ਭਾਮੀਆਂ, ਜਗਜੀਤ ਸਿੰਘ ਪ੍ਰਿਥੀਪੁਰ,ਜਸਮਿੰਦਰ ਸਿੰਘ ਸੰਧੂ , ਰਮੇਸ਼ ਕੁਮਾਰ ਪੱਪੂ, ਕਰਨੈਲ ਸਿੰਘ ਕੈਲੀ, ਮਲਕੀਤ ਸਿੰਘ ਗਿੱਲ , ਅਨੂਪਰਾਜ ਸਿੰਘ ਗਿੱਲ , ਈਸਵਰ ਸਿੰਘ , ਰਣਜੋਧ ਸਿੰਘ ਗਿੱਲ, ਇਕਬਾਲ ਸਿੰਘ ਜੰਡਿਆਲੀ, ਊਦੇਰਾਜ ਸਿੰਘ ਗਿੱਲ, ਅਮਨਦੀਪ ਸਿੰਘ , ਕੁਲਵੀਰ ਸਿੰਘ ਭੈਰੋਮੂੰਨਾਂ, ਕੁਲਦੀਪ ਸਿੰਘ ਮਾਣਕ, ਇੰਦਰਪਾਲ ਸਿੰਘ ਗਰੇਵਾਲ , ਬਲਵਿੰਦਰ ਸਿੰਘ ਲਾਲੀ ਗਰੇਵਾਲ, ਐਸ ਪੀ ਐਸ ਗਿੱਲ, ਗੁਰਮੇਲ ਸਿੰਘ ਗੇਲੀ, ਉਮ ਪ੍ਰਕਾਸ਼ ਗੁਪਤਾ,ਸੁਖਵਿੰਦਰ ਸਿੰਘ ਸੁੱਖੀ ਝੱਜ, ਰਣਜੀਤ ਸਿੰਘ ਸਾਹਨੇਵਾਲ , ਰਵੀ ਸਰਪੰਚ ਖੁਆਜਕੇ, ਗੁਰਜਿੰਦਰ ਸਿੰਘ ਗੋਗੀ, ਬਾਬਾ ਚਮਕੌਰ ਸਿੰਘ , ਅਵਤਾਰ ਸਿੰਘ ਮੂੰਡੀਆਂ, ਗੁਰਪ੍ਰੀਤ ਸਿੰਘ ਬਲੀਏਵਾਲ, ਦਰਸ਼ਨ ਸਿੰਘ ਮਾਹਲਾ, ਮਨਜੀਤ ਸਿੰਘ ਢੰਡੇ, ਤਾਜਪਰਮਿੰਦਰ ਸੋਨੂੰ, ਸੀਲਾ ਮਸੀਹ, ਸਤਵੰਤ ਸਿੰਘ ਗਰਚਾ, ਸਮਸ਼ੇਰ ਸਿੰਘ ਸ਼ੇਰੀ, ਦਿਲਦਾਰ ਬੱਗਾ, ਰਘਵੀਰ ਸਿੰਘ ਭਾਗਪੁਰ, ਹੈਪੀ ਭਾਗਪੁਰ, ਜੱਗਾ ਰਾਮ ਧਰਮਸੋਤ ਚੇਅਰਮੈਨ ਬਾਜੀਗਰ ਸੈ¤ਲ ਪੰਜਾਬ, ਸਿੰਗਾਰਾ ਸਿੰਘ ਮੰਗਲੀ , ਅਵਤਾਰ ਸਿੰਘ ਸਾਬਕਾ ਸਰਪੰਚ ਮੰਗਲੀ, ਬਲਵੀਰ ਸਿੰਘ ਬੁੱਢੇਵਾਲ, ਕਿਰਨਜੀਤ ਸਿੰਘ ਸਰਪੰਚ ਝਾਬੇਵਾਲ, ਧਰਮਪਾਲ ਭਾਟੀਆ, ਦੀਦਾਰ ਸਿੰਘ, ਲਖਵੀਰ ਸਿੰਘ ਪੰਚ ਛੰਦੜਾ, ਪ੍ਰੀਤਮ ਸਿੰਘ ਮਾਂਗਟ, ਰਾਜਦੀਪ ਸਿੰਘ ਬਿਲਗਾ, ਭਗਵੰਤ ਸਿੰਘ , ਗੁਰਪ੍ਰੀਤ ਸਿੰਘ ਮਾਜਰਾ,ਕਾਲਾ ਕੱਦੋ, ਨਵਤੇਜ ਸਿੰਘ ਸਾਹਾਬਾਣਾਂ, ਸੁਸ਼ੀਲ ਕੁਮਾਰ ਸ਼ੀਲਾ, ਜਸਵੀਰ ਸਿੰਘ ਸਰਪੰਚ, ਮੋਹਨ ਸਿੰਘ, ਨੱਛਤਰ ਸਿੰਘ ਢੱਲਣਵਾਲ , ਦਲਜੀਤ ਸਿੰਘ ਅਟਵਾਲ, ਰਾਮ ਸਿੰਘ ਢੋਲਣਵਾਲ, ਸਤਵੰਤ ਸਿੰਘ ਸਿੱਧੂਪਰ, ਅਮੋਲਕ ਸਿੰਘ ਕੁਹਾੜਾ, ਨਿਰਪਾਲ ਸਿੰਘ ਗਰਚਾ, ਜਸਵੰਤ ਸਿੰਘ ਗਰਚਾ ਆਦਿ ਹਾਜ਼ਰ ਸਨ।