Punjab Kushti / Wrestling
25 October, 2013 Kisangarh ਕਿਸ਼ਨਗੜ੍ਹ ਦਾ ਕੁਸ਼ਤੀ ਦੰਗਲ, ਨੇੜੇ ਚੰਡੀਗੜ੍ਹ Balle Punjab

ਕਿਸ਼ਨਗੜ੍ਹ (ਚੰਡੀਗੜ੍ਹ) ਦੇ ਕੁਸ਼ਤੀ-ਦੰਗਲ ‘ਤੇ ਰੋਹਿਤ ਪਟੇਲ (ਲੱਡੂ) ਡੂਮਛੇੜੀ ਨੇ ਕਰਵਾਈ ਬੱਲੇ-ਬੱਲੇ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਨੇੜੇ ਪੈਂਦੇ ਪਿੰਡ ਕਿਸ਼ਨਗੜ੍ਹ ਵਿਖੇ ਲੱਖ ਦਾਤਾ ਲਾਲਾ ਵਾਲਾ ਪੀਰ, ਖੇੜਾ ਪਾਤਸ਼ਾਹ ਦੀ ਯਾਦ ਵਿਚ 22 ਸਾਲ ਬਾਅਦ ਦੂਜਾ ਕੁਸ਼ਤੀ-ਦੰਗਲ 25 ਅਕਤੂਬਰ, 2013 ਨੂੰ ਕਰਵਾਇਆ ਗਿਆ। ਗੁਰਮਾਨ ਸਿੰਘ, ਵਿਨੋਦ ਕੁਮਾਰ ਲੇਫਟੀ, ਚਰਨਦਾਸ ਜਿੰਦੂ, ਜਗਤਾਰ ਸਿੰਘ ਡੀ.ਸੀ, ਧਰਮਪਾਲ ਸਿੰਘ, ਗਗਨਦੀਪ ਕਾਕਾ, ਗੁਰਮੀਤ ਸਿੰਘ ਚੀਕੂ, ਗੁਰਬਖਸ ਸਿੰਘ ਕਾਲਾ ਅਤੇ ਕੁਲਵਿੰਦਰ ਸਿੰਘ ਕਾਲਾ (ਵਾਇਸ ਚੇਅਰਮੈਨ ਮਾਰਕਿਟ ਕਮੇਟੀ, ਚੰਡੀਗੜ੍ਹ) ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਅਮਰ ਨੋਲਟਾ ਅਤੇ ਸੋਨੂੰ ਕਾਈਨੌਰ ਵਿਚਕਾਰ ਸਪੈਸ਼ਲ ਕੁਸ਼ਤੀ ਨਾਲ ਸਪੈਸ਼ਲ ਕੁਸ਼ਤੀਆਂ ਦੀ ਸੁਰਆਤੂ ਕੀਤੀ ਗਈ। ਇਸ ਕੁਸ਼ਤੀ ਵਿਚ ਅਮਰ ਨੋਲਟਾ ਨੇ ਜਿੱਤ ਪ੍ਰਾਪਤ ਕੀਤੀ। ਨਰਿੰਦਰ ਡੂਮਛੇੜੀ ਅਤੇ ਲਵਪ੍ਰੀਤ ਪਟਿਆਲਾ, ਲੱਕੀ ਰੌਣੀ ਅਤੇ ਸਤਿਆਵਰਤ ਪਟਿਆਲਾ, ਪ੍ਰਵੀਨ ਕੈਂਬਵਾਲਾ ਅਤੇ ਸੋਨੂੰ ਚੰਡੀਗੜ੍ਹ, ਗੌਰੀ ਕਾਈਨੌਰ ਤੇ ਸੁਮੀਤ ਪਟਿਆਲਾ, ਵਿਕਾਸ ਬੀ.ਐਸ.ਐਫ ਅਤੇ ਰਾਕਾ ਚੰਡੀਗੜ੍ਹ, ਮਨਦੀਪ ਰੌਣੀ ਅਤੇ ਅਮਰਜੀਤ ਚੰਡੀਗੜ੍ਹ, ਕਾਕਾ ਢਿੱਲਵਾਂ ਅਤੇ ਰਾਜਾ ਕਾਈਨੌਰ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਹੋਰ ਸਪੈਸ਼ਲ ਕੁਸ਼ਤੀਆਂ ਵਿਚ ਰਜਿੰਦਰਪਾਲ ਢਿੱਲਵਾਂ ਨੇ ਆਖਰੀ ਮਿੰਟਾਂ ਵਿਚ ਗੁਰਮੇਲ ਬੀ.ਐਸ.ਐਫ. ਨੂੰ ਚਿੱਤ ਕੀਤਾ। ਨਾਲ ਹੀ ਦੀਪਕ ਚੰਡੀਗੜ੍ਹ ਨੇ ਨਮਾਜ ਅਲੀ ਕਾਈਨੌਰ ਨੂੰ ਚਿੱਤ ਕਰਕੇ ਕੁਸ਼ਤੀ ਜਿੱਤ ਲਈ। ਜਦਕਿ ਰਵੀ ਡੂਮਛੇੜੀ ਅਤੇ ਰਿੰਕਾ ਘੱਗਰਸਰਾਂ, ਮਾਨੀ ਰੌਣੀ ਅਤੇ ਕਾਕਾ ਘੱਗਰਸਰਾਂ, ਸੁਖ ਚੌਂਤਾ ਅਤੇ ਸੁਨੀਲ ਚੰਡੀਗੜ੍ਹ, ਕਾਜਾ ਡੂਮਛੇੜੀ ਅਤੇ ਕਰਨ ਪਟਿਆਲਾ, ਜੋਧਾ ਡੂਮਛੇੜੀ ਅਤੇ ਜਸਪ੍ਰੀਤ ਚੰਡੀਗੜ੍ਹ, ਸਾਭਾ ਘੱਗਰਸਰਾਂ ਅਤੇ ਸ਼ੇਰ ਸਿੰਘ ਖੰਨਾ, ਗੁਰਭੇਜ ਪਟਿਆਲਾ ਅਤੇ ਜੱਗਾ ਕਾਈਨੌਰ, ਇਮਰਾਨ ਪਟਿਆਲਾ ਅਤੇ ਰਾਜਾ ਕਾਈਨੌਰ, ਮੋਨੂੰ ਚੰਡੀਗੜ੍ਹ ਅਤੇ ਜਗਤਾ ਚੰਡੀਗੜ੍ਹ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਫਿਰ ਮਨਜੀਤ ਰੰਗੀਲਾ ਨੇ ਪੰਜਵੇਂ ਮਿੰਟ ਵਿਚ ਭੀਮ ਡੂਮਛੇੜੀ ਨੂੰ ਚਿੱਤ ਕੀਤਾ। ਕਾਲਾ ਚੰਡੀਗੜ੍ਹ ਨੇ ਸਨੀ ਚੌਂਤਾ ਨੂੰ ਹਰਾ ਕੇ ਕੁਸ਼ਤੀ ਜਿੱਤੀ। ਇਸ ਕੁਸ਼ਤੀ-ਦੰਗਲ ਵਿਚ ਰੂਬਲ ਆਲਮਗੀਰ ਨੂੰ ਇਕੀ ਹਜ਼ਾਰ ਰੁਪਏ ਅਤੇ ਪਹਿਲਵਾਨ ਰਾਜਾ ਚੰਡੀਗੜ੍ਹ ਨੂੰ ਇਕਤਾਲੀ ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਆਰ.ਪੀ. ਉਪਾਦਿਆ (ਆਈ.ਜੀ. ਚੰਡੀਗੜ੍ਹ), ਜਰਨੈਲ ਸਿੰਘ ਠੇਕੇਦਾਰ, ਵਿਕਰਮ ਸਿੰਘ ਕੰਗ, ਹਰਭਜਨ ਸਿੰਘ ਮਾੜੂ, ਕੁਲਦੀਪ ਸਿੰਘ ਚੇਅਰਮੈਨ ਜ਼ਿਲ੍ਹਾ ਪ੍ਰੀਸਦ ਮੈਂਬਰ, ਬੱਬੂ ਕੱਲਰਾਂਵਾਲੀ, ਅਵਤਾਰ ਸਕੇਤੜੀ, ਦਵਿੰਦਰ ਸਿੰਘ, ਓਮ ਪ੍ਰਕਾਸ ਮੁੱਖ ਮਹਿਮਾਨਾਂ ਵਜੋਂ ਪਹੁੰਚੇ ਜਿਨ੍ਹਾਂ ਦਾ ਇਸ ਕੁਸ਼ਤੀ-ਦੰਗਲ ਨੂੰ ਕਰਵਾਉਣ ਵਿਚ ਵਿਸ਼ੇਸ਼ ਯੋਗਦਾਨ ਵੀ ਰਿਹਾ। ਇਹ ਕੁਸ਼ਤੀ-ਦੰਗਲ ਵਿਚ ਓਲੰਪੀਅਨ ਬਰਾਊਨ ਮੈਡਲ ਜੇਤੂ ਪਹਿਲਵਾਨ ਜੋਗੇਸਵਰ ਦੱਤ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਜਿਨ੍ਹਾਂ ਦਾ ਕਲੱਬ ਵੱਲੋਂ ਇਕਵੰਜਾ ਹਜ਼ਾਰ ਰੁਪਏ ਅਤੇ ਇੱਕ ਗੁਰਜ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਵੱਲੋਂ ਹੋਰ ਚੌਦ੍ਹਾਂ ਗੁਰਜਾਂ ਨਾਲ ਮੁੱਖ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਉਸ ਤੋਂ ਬਾਅਦ ਦਿੱਲੀ ਅਖਾੜੇ ਦਾ ਪਹਿਲਵਾਨ ਸੋਨੂੰ ਦਿੱਲੀ (3) ਅਤੇ ਪਹਿਲਵਾਨ ਰਾਜਾ ਚੰਡੀਗੜ੍ਹ ਦੇ ਅਖਾੜੇ ਦਾ ਪਹਿਲਵਾਨ ਵਿੱਕੀ ਚੰਡੀਗੜ੍ਹ ਵਿਚਕਾਰ ਕੁਸ਼ਤੀ ਕਰਵਾਈ ਗਈ ਤਾਂ ਪੰਦਰ੍ਹਾਂ ਮਿੰਟ ਦੀ ਜ਼ੋਰ ਅਜਮਾਈ ਕਰਨ ਤੋਂ ਬਾਅਦ ਇਹ ਕੁਸ਼ਤੀ ਬਰਾਬਰ ਹੀ ਰਹੀ। ਫਿਰ ਕੋਚ ਸੁਭਾਸ਼ ਮਲਿਕ ਪਟਿਆਲਾ ਦੇ ਅਖਾੜੇ ਦੇ ਪਹਿਲਵਾਨ ਨਵਨੀਤ ਪਟਿਆਲਾ ਅਤੇ ਊਨਾ ਅਖਾੜੇ ਦੇ ਪਹਿਲਵਾਨ ਗੋਰਬ ਊਨਾ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਅੰਤ ਵਿਚ ਇਹ ਕੁਸ਼ਤੀ ਵੀ ਪੰਦਰ੍ਹਾਂ ਮਿੰਟ ਦੇ ਸਮੇਂ ਅਨੁਸਾਰ ਕੁਸ਼ਤੀ ਬਰਾਬਰ ਹੀ ਰਹੀ। ਵੱਡੀ ਝੰਡੀ ਦੀਆਂ ਕੁਸ਼ਤੀਆਂ ਦੋ ਕਰਵਾਈਆਂ ਗਈਆਂ। ਪਹਿਲੀ ਕੁਸ਼ਤੀ ਕੋਚ ਸੁਭਾਸ ਮਲਿਕ ਪਟਿਆਲਾ ਦੇ ਅਖਾੜੇ ਦਾ ਪਹਿਲਵਾਨ ਕ੍ਰਿਸ਼ਨ ਪਟਿਆਲਾ ਅਤੇ ਬਾਬਾ ਪੂਰਨ ਦਾਸ ਕੁਸ਼ਤੀ ਅਖਾੜਾ ਬਹਿਰਾਮਪੁਰ ਦੇ ਅਖਾੜੇ ਦਾ ਪਹਿਲਵਾਨ ਕਮਲਜੀਤ ਡੂਮਛੇੜੀ ਵਿਚਕਾਰ ਸ਼ਾਮ ਦੇ 05.51 ਵਜੇ ਸ਼ੁਰੂ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ। ਇਹ ਕੁਸ਼ਤੀ ਬਹੁਤ ਹੀ ਵਧੀਆ ਹੋਈ। ਇਸ ਕੁਸ਼ਤੀ ਦਾ ਵੀ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਫਿਰ ਇਸ ਕੁਸ਼ਤੀ ਦੰਗਲ ਦੀ ਆਖਰੀ ਕੁਸ਼ਤੀ ਰੋਹਿਤ ਪਟੇਲ ਉਰਫ ਲੱਡੂ ਡੂਮਛੇੜੀ ਅਤੇ ਬਿਨਿਆ ਬੀਨ ਜੰਮੂ ਵਿਚਕਾਰ ਮੁੱਖ ਮਹਿਮਾਨਾਂ ਦੇ ਆਸ਼ੀਰਵਾਦ ਦੇਣ ਤੋਂ ਬਾਅਦ ਸ਼ੁਰੂ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਵੀਹ ਮਿੰਟ ਰੱਖਿਆ ਗਿਆ। ਪਹਿਲਾਂ ਤਾਂ ਇਹ ਕੁਸ਼ਤੀ ਪੰਦਰ੍ਹਾਂ ਮਿੰਟ ਤੱਕ ਬਰਾਬਰ ਹੀ ਚੱਲਦੀ ਰਹੀ ਪਰ ਲੱਡੂ ਨੇ ਸੋਲਵੇਂ ਮਿੰਟ ਵਿਚ ਹੀ ਆਪਣੀ ਕਲਾ ਦਿਖਾ ਕੇ ਬਿਨਿਆ ਬੀਨ ਨੂੰ ਚਿੱਤ ਕਰ ਕੇ ਬੱਲੇ-ਬੱਲੇ ਕਰਵਾਈ। ਕਿਸ਼ਨਗੜ੍ਹ ਦੇ ਇਸ ਕੁਸ਼ਤੀ-ਦੰਗਲ ਨੂੰ ਦੇਖਣ ਲਈ ਜੋ ਵੀ ਦਰਸ਼ਕ ਆਏ ਹੋਏ ਸਨ। ਉਹ ਇਹ ਕੁਸ਼ਤੀਆਂ ਦੇਖ ਕੇ ਬਹੁਤ ਹੀ ਖੁਸ਼ ਹੋਏ। ਕਿੳਂੁਕਿ ਕੁਸ਼ਤੀਆਂ ਹੀ ਬਹੁਤ ਵਧੀਆ, ਦਿਲ ਜਿੱਤਣ ਵਾਲੀਆਂ ਹੋਈਆਂ ਸਨ।
ਇਸ ਕੁਸ਼ਤੀ-ਦੰਗਲ ਵਿਚ ਜਿੱਥੇ ਪੰਜਾਬ ਦੇ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਰੰਗੀ ਕਾਈਨੌਰ, ਨਾਜਰ ਸਿੰਘ ਢਢਗੋਲ ਖੇੜੀ, ਸੰਤ ਮਾਨੰਪੁਰ ਅਤੇ ਗੁਰਵਿੰਦਰ ਖੇੜੀ ਨੇ ਕੁਮੈਂਟਰੀ ਦੀ ਡਿਊਟੀ ਨਿਭਾਈ, ਉੱਥੇ ਹੀ ਪਹਿਲਵਾਨ ਰਾਜਾ ਚੰਡੀਗੜ੍ਹ ਅਤੇ ਜੋਗਾ ਕਾਈਨੌਰ ਨੇ ਜੋੜੇ ਮਿਲਾਏ ਅਤੇ ਕੋਚ ਬਾਲ ਕਿਸ਼ਨ ਖੇੜਾ, ਬਲਜਿੰਦਰ ਸਿੰਘ ਅਤੇ ਜਸਵੀਰ ਸਿੰਘ ਨੇ ਰੈਫਰੀ ਦੀ ਡਿਊਟੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ।
ਅੰਤ ਵਿਚ ਦੰਗਲ ਕਮੇਟੀ ਅਤੇ ਨਗਰ ਪੰਚਾਇਤ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਹ ਕਿਸ਼ਨਗੜ੍ਹ ਦਾ ਦੂਜਾ ਕੁਸ਼ਤੀ-ਦੰਗਲ ਸਮੇਂ ਸਿਰ ਆਪਣੀਆਂ ਵਿਲੱਖਣ ਪੈੜਾ ਛੱਡਦਾ ਹੋਇਆ ਸਮਾਪਤ ਹੋਇਆ। ਇਸ ਲਈ ਸਾਰੀ ਹੀ ਦੰਗਲ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਕੁਸ਼ਤੀ-ਦੰਗਲ ਨੂੰ ਨੇਪਰੇ ਚਾੜ੍ਹਿਆ।