Punjab Kushti / Wrestling
ਮਿਲਕ ਪਲਾਂਟ ਦੇ ਸਾਬਕਾ ਡਾਇਰੈਕਟਰ ਗੁਰਬਖਸ਼ ਸਿੰਘ 50 ਪ੍ਰੀਵਾਰਾਂ ਸਮੇਤ ਅਕਾਲੀ ਦਲ ’ਚ ਸ਼ਾਮਲ Balle Punjab


ਕੁਹਾੜਾ, 13 ਐਪ੍ਰਲ (ਮਹੇਸ਼ਇੰਦਰ ਸਿੰਘ ਮਾਂਗਟ) ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਅਕਾਲੀ-ਭਾਜਪਾ ਦੇ ਸ਼ਾਝੇ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਮਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਸਾਬਕਾ ਡਾਇਰੈਕਟਰ ਅਤੇ ਨੰਬਰਦਾਰ ਗੁਰਬਖਸ਼ ਸਿੰਘ ਗੁੱਜਰਵਾਲ ਬੇਟ 50 ਪ੍ਰੀਵਾਰਾਂ ਸਮੇਤ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਸ. ਅਜਮੇਰ ਸਿੰਘ ਭਾਗਪੁਰ, ਸ. ਹਰਿੰਦਰ ਸਿੰਘ ਲੱਖੋਵਾਲ ਚੇਅਰਮੈਨ ਖੰਡ ਮਿੱਲ ਬੁੱਢੇਵਾਲ ਅਤੇ ਈਸ਼ਰ ਸਿੰਘ ਮੇਹਰਬਾਨ ਦੀ ਪ੍ਰੇਰਨਾ ਸਦਕਾ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਹਾਜ਼ਰੀ ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼ੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਇਸ ਮੌਕੇ ਸ. ਢਿੱਲੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਦੀ ਡੁੱਬਦੀ ਬੇੜੀ ਚੋਂ ਵਰਕਰ ਛਾਲਾਂ ਮਾਰ ਕੇ ਅਕਾਲੀ ਦਲ ਦੇ ਜਹਾਜ਼ ਵਿੱਚ ਆ ਬੈਠ ਰਹੇ ਹਨ, ਕਾਂਗਰਸ ਦੀ ਹਾਲਤ ਹੁਣ ਪਾਣੀਓ ਪਤਲੀ ਹੋ ਚੁੱਕੀ ਹੈ। ਉਨਾਂ ਕਿਹਾ ਕਿ ਲੋਕ ਅਕਾਲੀ-ਭਾਜਪਾ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਧੜਾ-ਧੜ ਸ਼ੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਰਹੇ ਹਨ।ਸ. ਢਿੱਲੋਂ ਨੇ ਕਿਹਾ ਕਿ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਮਹਿੰਮ ਦੇ ਮਿਲਦੇ ਹੁੰਗਾਰਿਆ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੀ ਜਿੱਤ ਯਕੀਨੀ ਹੈ।ਅਕਾਲੀ ਦਲ ’ਚ ਸ਼ਾਮਲ ਹੋਣ ਵਾਲਿਆਂ ਵਿੱਚ ਜਗਿੰਦਰ ਸਿੰਘ, ਹਰਜੀਤ ਸਿੰਘ ਪ੍ਰਧਾਨ, ਰਿੰਮਪਾਲ, ਮਨੋਹਰ ਸਿੰਘ, ਮਨਮੋਹਨ ਸਿੰਘ ਨੰਬਰਦਾਰ, ਜਸਪਾਲ ਸਿੰਘ ਪੰਚ, ਰਾਮ ਜੀਦਾਸ ਪੰਚ, ਸਿੰਦਰ ਸਿੰਘ ਗਿੱਲ, ਦਲਜੀਤ ਸਿੰਘ, ਸਰਪੰਚ ਰਕੇਸ਼ ਕੁਮਾਰ ਚੌਤਾ, ਅਰਸ਼ੀ, ਡਿੰਪਲ, ਜਸ਼ਨ, ਰਾਮ ਕਿਸ਼ਨ ਆਦਿ ਸ਼ਾਮਲ ਸਨ। ਇਸ ਮੌਕੇ ਜਸਮੀਰ ਸਿੰਘ ਬਿੱਲੂ ਬਾਬਾ, ਕਰਮਜੀਤ ਸਿੰਘ ਖਾਸੀ ਕਲਾਂ, ਰਵਿੰਦਰ ਸਿੰਘ ਮਿਆਣੀ, ਚਰਨ ਸਿੰਘ ਚੌਤਾ, ਗੁਰਪ੍ਰੀਤ ਸਿੰਘ ਸੋਬਤੀ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਹੋਏ।