Punjab Kushti / Wrestling
ਸੜਕ ਹਾਦਸੇ ਚ ਸਾਈਕਲ ਸਵਾਰ ਦੀ ਮੌਤ Balle Punjab

ਕੁਹਾੜਾ- ਸਾਹਨੇਵਾਲ, 10 ਅਪ੍ਰੈਲ (ਮਹੇਸ਼ਇੰਦਰ ਸਿੰਘ ਮਾਂਗਟ) ਅੱਜ ਸਾਹਨੇਵਾਲ ਕੌਮੀ ਸ਼ਾਹ ਮਾਰਗ ਤੇ ਬਣੇ ਚੌਂਕ ਦੇ ਨੇੜੇ ਇੱਕ ਸਾਈਕਲ ਸਵਾਰ ਤੇ ਬੱਸ ਦੀ ਟੱਕਰ ਹੋ ਜਾਣ ਕਾਰਣ ਸਾਈਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਮਿਲੀ ਜਾਣਕਾਰੀ ਅਨੁਸਾਰ ਚੰਦਨ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਉਤਰ ਪ੍ਰੇਦਸ਼ ਯੂ.ਪੀ ਜੋ ਕਿ ਆਪਣੇ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਿੱਛੋ ਸਰਕਾਰੀ ਬੱਸ ਆ ਗਈ ਅਤੇ ਉਥੇ ਖੜੇ ਸਕੂਲੀ ਵਿਦਿਆਰਥੀਆਂ ਨੂੰ ਦੇਖਕੇ ਡਰਾਈਵਰ ਨੇ ਬੱਸ ਤੇਜ ਕਰ ਲਈ ਤਾਂ ਉਸਦੀ ਬੱਸ ਦਾ ਸੰਤੁਲਨ ਬਿਗੜ ਗਿਆ ਤੇ ਸਾਈਕਲ ਤੇ ਜਾ ਰਹੇ ਚੰਦਨ ਕੁਮਾਰ ਦੇ ਉਪਰ ਚੜ ਗਈ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਪਹੁੰਚੀ ਥਾਣਾ ਸਾਹਨੇਵਾਲ ਦੀ ਪੁਲਿਸ ਦੇ ਏ.ਐਸ.ਆਈ ਸੁਖਦੇਵ ਰਾਜ ਨੇ ਦੱਸਿਆ ਕਿ ਮ੍ਰਿਤਕ ਚੰਦਨ ਕੁਮਾਰ ਅਤੇ ਬੱਸ ਨੂੰ ਕਬਜੇ ਵਿੱਚ ਕਰ ਲਿਆ ਬੱਸ ਚਾਲਕ ਦੇ ਖਿਲਾਫ ਮੁਕੱਦਮਾਂ ਨੰ:69 ਧਾਰਾ 279, 304 ਏ, 427 ਆਈ.ਪੀ.ਸੀ ਅਧੀਨ ਮੁਕੱਦਮਾਂ ਦਰਜ ਕਰਕੇ ਲਾਸ਼ ਨੂੰ ਪੋਸਟਮਾਟਮ ਲਈ ਲੁਧਿਆਣਾ ਭੇਜ ਦਿੱਤਾ ਗਿਆ ਉਥੇ ਖੜੇ ਲੋਕਾਂ ਨੇ ਰੋਸ ਪ੍ਰਗਟ ਕਰਦਿਆ ਕਿਹਾ ਕਿ ਅਗਰ ਕੌਮੀ ਸ਼ਾਹ ਮਾਰਗ ਤੇ ਹੋਏ ਨਜਾਇਜ ਕਬਜਿਆਂ ਨੂੰ ਪ੍ਰਸ਼ਾਸ਼ਨ ਵੱਲੋ ਹਟਾਇਆ ਜਾਵੇ ਤਾਂ ਇੱਥੇ ਕੋਈ ਹਾਦਸਾ ਨਾਂ ਵਾਪਰ ਸਕੇ ਕਿਉ ਕਿ ਇਸੇ ਹੀ ਥਾਂ ਤੇ ਪਹਿਲਾ ਵੀ ਇੱਥੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।