Punjab Kushti / Wrestling
ਗਠਜੋੜ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ’ਚ ਮੰਤਰੀ ਢਿੱਲੋਂ ਵੱਲੋਂ ਮੰਗਲੀ ਉਚੀ ਤੇ ਫ਼੍ਰੈਡਜ਼ ਕਲੋਨੀ ਵਿਖੇ ਭਰਵੀਂ ਮ੍ਯੀਟਿੰਗ Balle Punjab

(10 ਸਾਲਾਂ ’ਚ ਕਾਂਗਰਸ ਪਾਰਟੀ ਨੇ ਦੇਸ਼ ਤੇ ਸੂਬਿਆਂ ਦੀ ਭਲਾਈ ਲਈ ਕੁੱਝ ਨਹੀਂ ਕੀਤਾ-ਢਿੱਲੋਂ)
ਕੁਹਾੜਾ - ਸਾਹਨੇਵਾਲ , 22 ਅਪ੍ਰੈਲ (ਮਹੇਸ਼ਇੰਦਰ ਸਿੰਘ ਮਾਂਗਟ)– ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂਪਿੰਡ ਮੰਗਲੀ ਉਚੀ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਹੋਰ। ਅਕਾਲੀ=ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿਚ ਅੱਜ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ’ਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ’ਚ ਦੇਸ਼ ਤੇ ਸੂਬਿਆਂ ਦੀ ਭਲਾਈ ਲਈ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ, ਜਿਸ ਦੇ ਅਧਾਰ ’ਤੇ ਉਹ ਲੋਕਾਂ ਦੀ ਵੋਟ ਦੇ ਹੱਕਦਾਰ ਹੋ ਸਕਣ। ਸ.ਢਿੱਲੋਂ ਨੇ ਇਹ ਪ੍ਰਗਟਾਵਾ ਪਿੰਡ ਮੰਗਲੀ ਉਚੀ ਅਤੇ ਫ਼੍ਰੈਡਜ਼ ਕਲੋਨੀ ਵਿਖੇ ਭਰਵੀਆਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ.ਢਿੱਲੋਂ ਨੇ ਕਿਹਾ ਕਿ ਅਕਾਲੀ=ਭਾਜਪਾ ਗਠਜੋੜ ਸਰਕਾਰ ਨੇ ਸੂਬੇ ਦੇ ਦਲਿਤ ਭਾਈਚਾਰੇ ਨੂੰ ਮੁਫ਼ਤ ਬਿਜਲੀ, ਪੈਨਸ਼ਨਾਂ, ਕਣਕ ਤੇ ਦਾਲ ਦੇਣ ਲਈ ਨੀਲੇ ਕਾਰਡ, ਲੜਕੀਆਂ ਲਈ ਸਾਈਕਲ, ਵਜੀਫ਼ੇ, ਕਿਸਾਨਾਂ ਨੂੰ ਮੁਫ਼ਤ ਬਿਜਲੀ ਤੋਂ ਇਲਾਵਾ ਹਰ ਵਰਗ ਦੀ ਭਲਾਈ ਲਈ ਕਈ ਅਹਿਮ ਉਪਰਾਲੇ ਕੀਤੇ ਹਨ, ਜਿਸ ਕਾਰਣ ਸਾਨੂੰ ਸਾਰਿਆਂ ਨੂੰ ਦੇਸ਼ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਦੀ ਸਰਕਾਰ ਬਣਾਉਣ ਲਈ 30 ਅਪ੍ਰੈਲ ਨੂੰ ਚੋਣ ਨਿਸ਼ਾਨ ਤੱਕੜ ਦਾ ਬਟਨ ਦਬਾਉਣਾ ਚਾਹੀਦਾ ਹੈ। ਜਿਸ ਨਾਲ ਦੇਸ਼ ਤੇ ਸੂਬਿਆਂ ਦਾ ਅਸਲ ਵਿਚ ਭਲਾ ਹੋਵੇਗਾ। ਇਸ ਮੌਕੇ ਬਾਬਾ ਜਗਰੂਪ ਸਿੰਘ, ਭਾਗ ਸਿੰਘ ਮਾਨਗੜ੍ਹ, ਧਰਮਜੀਤ ਸਿੰਘ ਗਿੱਲ, ਸ਼ਰਨਜੀਤ ਸਿੰਘ ਗਰਚਾ, ਕੁਲਦੀਪ ਸਿੰਘ ਕੌਲ, ਅਜਮੇਰ ਸਿੰਘ ਲਾਲੀ, ਤੇਜ ਸਿੰਘ ਗਰਚਾ, ਸੁਖਵਿੰਦਰ ਸਿੰਘ ਮੰਗਲੀ, ਸੁਰਮੁੱਖ ਸਿੰਘ, ਬਲਵਿੰਦਰ ਸਿੰਘ, ਸਿਕੰਦਰ ਸਿੰਘ, ਉੱਧਮ ਸਿੰਘ, ਦਿਲਬਾਗ ਸਿੰਘ, ਜਗਤਾਰ ਸਿੰਘ ਜੱਗਾ, ਗੁਰਮੁੱਖ ਸਿੰਘ, ਸੱਜਣ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਜਸਵੀਰ ਸਿੰਘ ਸ਼ੀਰਾ, ਮਨਜੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।