Punjab Kushti / Wrestling
ਪਿੰਡ ਜੰਡਿਆਲੀ ਵਿਖੇ ਸਰਪੰਚ ਗਿੱਲ ਵੱਲੋ ਕੁਲਵੰਤ ਸਿੰਘ ਦੇ ਹੱਕ’ਚ ਘਰ-ਘਰ ਚੋਣ ਪ੍ਰਚਾਰ Balle Punjab

ਸ਼੍ਰੋਮਣੀ ਅਕਾਲੀ ਦੱਲ ਦੀ ਸਰਕਾਰ ਮੌਕੇ ਹੀ ਮਿਲੀਆ ਹਰ ਵਰਗ ਨੂੰ ਸਹੂਲਤਾ-ਗਿੱਲ
ਕੁਹਾੜਾ 27 ਅਪ੍ਰੈਲ (ਮਹੇਸ਼ਇੰਦਰ ਸਿੰਘ ਮਾਂਗਟ) ਲੋਕ ਸਭਾ ਹਲਕਾ ਫਤਿਹ੍ਹਗੜ੍ਹ ਸਾਹਿਬ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਕੁਲਵੰਤ ਸਿੰਘ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ ਕਰਦਿਆਂ ਸਰਪੰਚ ਧਰਮਜੀਤ ਸਿੰਘ ਗਿੱਲ ਨੇ ਅਪਣੇ ਸਮਰਥਕਾ ਨੂੰ ਨਾਲ ਲੈਕੇ ਅਤੇ ਸਾਬਕਾ ਸਰਪੰਚ ਬੀਬੀ ਚਰਨਦੀਪ ਕੌਰ ਗਿੱਲ ਨੇ ਅਪਣੇ ਨਾਲ ਮਹਿਲਾ ਸਮਰਥਕਾ ਨੂੰ ਨਾਲ ਲੈਕੇ ਘਰੋ-ਘਰੀ ਜਾਕੇ ਚੋਣ ਪ੍ਰਚਾਰ ਕੀਤਾ।ਇਸ ਮੌਕੇ ਉਨ੍ਹਾਂ ਵੋਟਰਾਂ ਨੂੰ ਚੋਣ ਪ੍ਰਚਾਰ ਕਰਦੇ ਸਮੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦੱਲ ਵੱਲੋ ਪੰਜਾਬ ਦੇ ਅੰਦਰ ਬਹੁਤ ਸਾਰੀਆ ਲੋਕ ਭਲਾਈ ਸਕੀਮਾ ਚਲਾਈਆ ਜਾ ਰਹੀਆ ਹਨ ਜਿਨ੍ਹਾਂ ਦਾ ਹਰ ਵਰਗ ਦੇ ਲੋਕ ਫਾਇਦਾ ਉਠਾ ਰਹੇ ਹਨ। ਇਹ ਲੋਕ ਭਲਾਈ ਸਕੀਮਾ ਸਿਰਫ ਪੰਜਾਬ ਦੇ ਅੰਦਰ ਹੀ ਚਲਾਈਆ ਜਾ ਰਹੀਆ ਹਨ।ਇਸ ਮੌਕੇ ਉਨ੍ਹਾਂ ਵੋਟਰਾ ਨੂੰ ਵੋਟਿੰਗ ਮਸ਼ੀਨ ਦੇ ਨਿਸਾਨਾ ਵਾਰੇ ਵੀ ਜਾਣੂ ਕਰਵਾਇਆ।ਇਸ ਮੌਕੇ ਹਰਿੰਦਰਪਾਲ ਸਿੰਘ ਗਿੱਲ ਬਲਾਕ ਸੰਮਤੀ ਮੈਬਰ, ਦਵਿੰਦਰ ਸਿੰਘ ਗਿੱਲ,ਕੁਲਦੀਪ ਸਿੰਘ ਗਿੱਲ ਪੰਚ,ਸਾਬਕਾ ਸਰਪੰਚ ਸਿੰਗਾਰਾ ਸਿੰਘ ਗਿੱਲ,ਈਰਇੰਦਰ ਸਿੰਘ ਜੋਲੀ,ਜਗਨ ਸਿੰਘ ਜੱਗਾ ਪ੍ਰਧਾਨ,ਬਿੱਕਰ ਸਿੰਘ ਪੰਚ,ਮਹਾਵੀਰ ਸਿੰਘ ਸਾਬਕਾ ਸਰਪੰਚ,ਡਿੰਪਲ ਜੰਡਿਆਲੀ,ਖੁਸਵਿੰਦਰ ਸਿੰਘ ਖਜਾਨ,ਜਸਪਾਲ ਸਿੰਘ ਪੰਚ,ਕੁਲਵਿੰਦਰ ਕੌਰ,ਹਰਜਿੰਦਰ ਕੌਰ,ਮੁਕੇਸ਼ ਰਾਣੀ,ਜਸਪਾਲ ਕੌਰ ਬਲਾਕ ਸੰਮਤੀ ਮੈਬਰ,ਬਲਵੀਰ ਕੌਰ,ਇੰਦਰ ਰਾਜ ਕੌਰ,ਕਮਲਜੀਤ ਕੌਰ,ਚਰਨਜੀਤ ਕੌਰ, ਦਵਿੰਦਰ ਕੌਰ ਆਦਿ ਹਾਜਰ ਸਨ।