Punjab Kushti / Wrestling
ਮਾਸਟਰ ਕੇਡਰ ਯੂਨੀਅਨ ਵਲੋਂ 10 ਮਈ ਤੱਕ ਬਲਾਕਾਂ ਦਾ ਪੁਨਰ ਗੱਠਨ Balle Punjab

ਕੁਹਾੜਾ 27 ਅਪ੍ਰੈਲ (ਮਹੇਸ਼ਇੰਦਰ ਸਿੰਘ ਮਾਂਗਟ) ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਸ.ਜਗਜੀਤਸਿੰਘ ,ਜਿਲਾ ਲੁਧਿਆਣਾ ਦੇ ਪ੍ਰਧਾਨ ਸ. ਧਰਮਜੀਤਸਿੰਘ ਢਿਲੋ ਂਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਬਲਾਕਾਂ ਦਾ ਪੁਨਰ ਗਠਨ ਤੋਂ ਇਲਾਵਾ ਹੋਰ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਦੌਰਾਨ ਜਿਨਾਂ ਅਧਿਆਪਕਾਂ ਦੀ ਬੀ.ਐਲ.ਓ ਦੀ ਡਿਊਟੀ ਲਗੀ ਹੈ ਦੀ ਸਮਸਿਆ ਉਭਰ ਕੇ ਸਾਹਮਣੇ ਆਈ ਬੀ.ਐ.ਓ ਨੂੰ ਐਤਵਾਰ ਦੀ ਵੀ ਛੁਟੀ ਨਹੀ ਮਿਲਦੀ ਜਿਸ ਕਾਰਨ ਉਹਨਾਂ ਦੇ ਪਰਿਵਾਰਕ ਜੀਵਨ ਤੇ ਵਧੇਰੇ ਅਸਰ ਪੈ ਰਿਹਾ ਹੈ ।ਇਸ ਤੋਂ ਇਲਾਵਾ ਯੂਨੀਅਨ ਆਗੂਆਂ ਵਲੋਂ ਇਲੈਕਸ਼ਨ ਡਿਊਟੀ (ਬੀ.ਐਲ.ਓ ਅਤੇ ਬਾਕੀ ਕਰਮਚਾਰੀਆਂ ਨੂੰ ਵੀ )ਬਦਲੇ ਕਮਾਈ ਛੁਟੀ ਦੇਣ ਦੀ ਮੰਗ ਕੀਤੀ ਗਈ।ਸੈਮੀਨਾਰ ਵੀ ਐਜੂਸੈਟ ਦੁਆਰਾ ਲਗਾਏ ਜਾਣ ਅਤੇ ਐਜੂਸੈਟ ਦੀ ਰਿਪੋਰਟ ਵੀ ਰੋਜਾਨਾਂ ਦੀ ਬਜਾਏ ਹਫਤਾ ਵਾਰ ਭੇਜੀ ਜਾਣ ਦੀ ਮੰਗ ਕੀਤੀ ਗਈ ।ਉਹਨਾਂ ਮਾਸਟਰ ਕੇਡਰ ਅਤੇ ਬਾਕੀ ਮੁਲਾਜਮਾਂ ਨੂੰ ਆਪਣੇ ਵੋਟਾਂ ਦੇ ਹੱਕ ਦੀ ਹਰ ਹਾਲਤ ਵਿੱਚ ਵਰਤੋਂ ਕਰਨ ਦੀ ਅਪੀਲ ਕੀਤੀ। ਡੀ.ਡੀ.ਓ ਪਾਵਰਾਂ ਵੀ ਉਸੇ ਸਕੂਲ ਦੇ ਸੀਨੀਅਰ ਅਧਿਆਪਕ ਨੂੰ ਹੀ ਦਿਤੇ ਜਾਣ ਦੀ ਮੰਗ ਕੀਤੀ ਤਾਂ ਜੌ ਸਕੂਲ ਦਾ ਕੰਮ ਠੀਕ ਢੰਗ ਨਾਲ ਚੱਲ ਸਕੇ। ਇਹ ਜਾਣਕਾਰੀ ਜਿਲ੍ਹਾ ਪ੍ਰੈਸ ਸੱਕਤਰ ਸ.ਹਰਪ੍ਰੀਤ ਸਿੰਘ ਅਤੇ ਸ੍ਰੀ ਮਨੋਜ ਕੁਮਾਰ ਨੇ ਦਿਤੀ ।ਮੀਟਿੰਗ ਵਿੱਚ ਜਿਲ੍ਹਾ ਖਜਾਨਚੀ ਜਸਵਿੰਦਰ ਸਿੰਘ ਜੱਸੀ ਅਤੇ ਰਮਨਦੀਪ ਸਿੰਘ,ਬਲਾਕ ਪ੍ਰਧਾਨ ਹਰਜਿੰਦਰ ਸਿੰਘ ਖੱਖ,ਦੀਪਕ ਕੁਮਾਰ ਖੰਨਾਂ ,ਗੁਰਪ੍ਰੀਤ ਸਿੰਘ ਸਾਹਨੇਵਾਲਾ,ਸ਼ੇਰਜੰਗ ਸਿੰਘ,ਨਵਦੀਪ ਸਿੰਘ,ਰਜੇਸ਼ ਕੁਮਾਰ ਚੰਨਨ ਦੇਵੀ ,ਅਮਰਿੰਦਰ ਸਿੰਘ ,ਕ੍ਰਿਸ਼ਨ ਦਾਸ ,ਮਲਕੀਤ ਸਿੰਘ ਢਿਲੋਂ,ਸ.ਰਮਿੰਦਰ ਸਿੰਘ,ਜੀਤ ਸਿੰਘ ਕੁਲਵਿੰਦਰ ਸਿੰਘ ਡੇਹਲੋਂ,ਪਰਮਿੰਦਰ ਸਿੰਘ ਡੇਹਲੋਂ,ਹਰਜੀਤ ਸਿੰਘ ਸੁਧਾਰ,ਜਸਵਿੰਦਰ ਸਿੰਘ ਸਿੱਧਵਾਂਬੇਟ,ਦਵਿੰਦਰ ਗੁਰੂ ,ਹਰਭਜਨ ਸਿੰਘ ਪ੍ਰਧਾਨ ਮਾਂਗਟ-3,ਜਗਦੀਪ ਸਿੰਘ, ,ਰਾਜਵਿੰਦਰ ਸਿੰਘ ਤੌ ਂਇਲਾਵਾ , ਸੁਖਵੰਤ ਸਿੰਘ, ਵਸਵਿੰਦਰ ਸਸ਼ਿਸ਼ਟ,ਜਗਰੂਪ ਸਿੰਘ ,ਭਾਰਤ ਭੂਸ਼ਨ,ਪਵਿੱਤਰ ਸਿੰਘ ,ਕਮਲਜੀਤ ਵਰਮਾਂ,ਸੁਖਦੇਵ ਚੰਦੇਲ, ਸ਼ਾਮਲਹੋਏ।