Punjab Kushti / Wrestling
ਰਾਮ ਸਿੰਘ ਸੋਹਲ ਰਚਿਤ ਕਾਵਿ ਸੰਗ੍ਰਹਿ ‘ਗੁੰਝਲਾਂ’ ਦਾ ਲੋਕ ਅਰਪਣ 11 ਮਈ ਨੂੰ Balle Punjab


ਪੰਜਾਬੀ ਸ਼ਾਇਰ ਰਾਮ ਸਿੰਘ ਸੋਹਲ ਰਚਿਤ ਦੂਜੇ ਕਾਵਿ ਸੰਗ੍ਰਹਿ ਗੁੰਝਲਾਂ ਦਾ ਲੋਕ ਅਰਪਣ 11 ਮਈ 2014 ਦਿਨ ਐਤਵਾਰ ਨੂੰ ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿਖੇ ਸਵੇਰੇ 10 00 ਵਜੇ ਕੀਤਾ ਜਾ ਰਿਹਾ ਹੈ। ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਅਤੇ ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਪੁਸਤਕ ਬਾਰੇ ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਅਤੇ ਡਾ. ਹਰਜੀਤ ਸਿੰਘ ਸੱਧਰ ਚਰਚਾ ਕਰਨਗੇ। ਪੁੱਜੇ ਸਾਹਿਤਕਾਰ ਆਪਣੀਆਂ ਰਚਨਾਵਾਂ ਦਾ ਪਾਠ ਕਰਨਗੇ। ਸਭਾ ਵੱਲੋਂ ਲਿਖਾਰੀਆਂ ਨੂੰ ਇਸ ਸਮਾਗਮ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਹੈ।

ਜਾਰੀ ਕਰਤਾ :
ਦਵਿੰਦਰ ਪਟਿਆਲਵੀ
ਪ੍ਰਚਾਰ ਸਕੱਤਰ