Punjab Kushti / Wrestling
ਨਨਕਾਣਾ ਸਾਹਿਬ ਪਬਲਿਕ ਸਕੂਲ ਬੁੱਢੇਵਾਲ ਦਾ 26 ਵਾਂ ਸਥਾਪਨਾਂ ਦਿਵਸ ਮਾਨਇਆ ਵਿੱਦਿਆ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਹੋਣਹਾਰਾਂ ਨੂੰ ਸਨਮਾਨਿਤ ਕੀਤਾ Balle Punjab

ਕੁਹਾੜਾ, 12 ਮਈ (ਮਹੇਸ਼ਇੰਦਰ ਸਿੰਘ ਮਾਂਗਟ) ਨਨਕਾਣਾ ਸਾਹਿਬ ਸੀਨੀਅਰ ਸੰਕੈਡਰੀ ਪਬਲਿਕ ਸਕੂਲ ਬੁੱਢੇਵਾਲ ਨੇ ਆਪਣਾ 26 ਵਾਂ ਸਥਾਪਨਾਂ ਦਿਵਸ ਮਾਨਇਆ। ਇਸ ਸਬੰਧ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਕਰਨ ਉਪਰੰਤ ਸਕੂਲ ਦੇ ਪ੍ਰਿੰਸੀਪਲ ਅਮਰਦੀਪ ਕੌਰ ਗਿੱਲ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੜ੍ਹੀ ਅਤੇ ਉਨ੍ਹਾਂ ਨੇ ਵਿਦਿਆਰਥੀਆ ਨੂੰ ਕਿਹਾ ਕਿ ਉਹ ਸਵੈ ਅਨੁਸ਼ਾਸ਼ਨ ਬਣਨ ਦੇ ਆਦੀ ਬਣਨ ਅਤੇ ਇਸ ਮੁਕਾਬਲੇ ਦੇ ਯੁੱਗ ਵਿੱਚ ਸਮੇਂ ਦੇ ਹਾਣੀ ਬਣਨ ਲਈ ਮਿਹਨਤ ਕਰਨ। ਇਸ ਸਮੇਂ ਹੋਣਹਾਰ ਵਿਦਿਆਰਥੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਅੰਮ੍ਰਿਤਧਾਰੀ ਬੱਚਿਆਂ ਨੂੰ ਉਤਸ਼ਾਹ ਕਰਨ ਲਈ ਫੀਸ ਮੁਆਫ ਕਰਨ ਉਪਰੰਤ ਪਹਿਲਾਂ ਲਈ ਫੀਸ ਬੱਚਿਆਂ ਦੇ ਮਾਪਿਆਂ ਨੂੰ ਵਾਪਸ ਕੀਤੀ। ਇਸ ਸਮੇਂ ਸਕੂਲ ਦੀ ਮਨੇਜਮੈਂਟ ਕਮੇਟੀ ਦੇ ਸਕੱਤਰ ਰਾਜਵੰਤ ਸਿੰਘ ਗਿੱਲ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਮਾਂਗਟ, ਹਰਿੰਦਰ ਸਿੰਘ ਮਾਂਗਟ, ਸਾਬਕਾ ਸਰਪੰਚ ਹਰਨੇਕ ਸਿੰਘ ਤੇ ਗਿਆਨੀ ਰਘਵੀਰ ਸਿੰਘ ਹਾਜ਼ਰ ਸਨ।