Punjab Kushti / Wrestling
ਟਕਸਾਲੀ ਵਰਕਰਾਂ ਦੀ ਮਿਹਨਤ ਦੇ ਦਮ ਤੇ ਬਣ ਰਹੀ ਹੈ ਕੇਂਦਰ ਵਿੱਚ ਐਨ ਡੀ ਏ ਦੀ ਸਰਕਾਰ : ਗਿੱਲ , ਰਿੰਪਾ ਕੁਹਾੜਾ Balle Punjab

ਕੁਹਾੜਾ, 15 ਮਈ (ਮਹੇਸ਼ਇੰਦਰ ਸਿੰਘ ਮਾਂਗਟ) ਕੇਂਦਰ ਅੰਦਰ ਬਣ ਰਹੀ ਐਨ ਡੀ ਏ ਦੀ ਸਰਕਾਰ ਅਕਾਲੀ ਭਾਜਪਾ ਗਠਜੋੜ ਅਤੇ ਸਹਿਯੋਗੀ ਪਾਰਟੀ ਦੇ ਜੂਝਾਰੂ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੀ ਸੀ ਯੂ ਦੇ ਚੇਅਰਮੈਨ ਸ: ਧਰਮਜੀਤ ਸਿੰਘ ਗਿੱਲ ਸਰਪੰਚ ਜੰਡਿਆਲੀ ਅਤੇ ਪ੍ਰਿਤਪਾਲ ਸਿੰਘ ਰਿੰਪਾ ਕੁਹਾੜਾ ਨੇ ਕੀਤਾ । ਉਹਨਾਂ ਕਿਹਾ ਕਿ ਜਿਸ ਤਰਾਂ ਦੇਸ਼ ਅੰਦਰ ਕਾਂਗਰਸ ਪਾਰਟੀ ਦਾ ਸਫਾਇਆ ਹੋ ਰਿਹਾ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੇ ਲੋਕ ਕਾਂਗਰਸ ਪਾਰਟੀ ਦੇ ਕੀਤੇ ਅਰਬਾਂ ਰੁਪਏ ਦੇ ਭ੍ਰਿਸਟਾਚਾਰ ਤੋ ਦੁੱਖੀ ਹੈ ਉਹਨਾਂ ਕਿਹਾ ਕਿ ਕਿਸੇ ਸਮੇ ਦੁਨੀਆਂ ਅੰਦਰ ਸੋਨੇ ਦੀ ਚਿੱੜੀ ਵੱਜੋ ਜਾਣੇ ਜਾਦੇ ਦੇਸ਼ ਨੂੰ ਕਾਂਗਰਸ ਨੇ ਆਪਣੀਆਂ ਗਲਤ ਨੀਤੀਆਂ ਦੇ ਕਾਰਨ ਆਰਿਥਕ ਕੰਗਾਲੀ ਵੱਲ ਧੱਕ ਦਿੱਤਾ ਹੈ । ਉਹਨਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਵਰਗੇ ਮਜਬੂਤ ਇਰਾਦੇ ਵਾਲੇ ਅਤੇ ਵਿਕਾਸ ਪੁਰਸ਼ ਦੇ ਪ੍ਰਧਾਨ ਮੰਤਰੀ ਬਣਨ੍ਹ ਤੇ ਦੇਸ਼ ਤੱਰਕੀ ਕਰੇਗਾ ਭਾਂਵੇ ਦੇਸ਼ ਦੇ ਲੋਕਾਂ ਨੇ ਪਹਿਲੀ ਹੀ ਦੇਸ਼ ਦੀ ਖੁਸ਼ਹਾਲੀ ਦੀ ਨੀਹ ਰਖ ਦਿੱਤੀ ਹੈ ਪਰ ਇਸ ਦਾ ਉਦਘਾਟਨ 16 ਨੂੰ ਹੋ ਜਾਵੇਗਾ । ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੇ ਹਕ ਵਿੱਚ ਆ ਰਹੀਆਂ ਖਬਰਾਂ ਦੇ ਕਾਰਨ ਹਲਕੇ ਸਾਹਨੇਵਾਲ ਦੇ ਵਰਕਰਾਂ ਅੰਦਰ ਵੀ ਪੂਰਾ ਉਤਸ਼ਾਹ ਹੈ ਕਿਉ ਕਿ ਇਸ ਹਲਕੇ ਅੰਦਰ ਜਿੱਥੇ ਲੋਕ ਨਿਰਮਾਣ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋ ਦੇ ਕੀਤੇ ਵਿਕਾਸ ਕਾਰਜਾਂ ਤੇ ਹਲਕੇ ਦੇ ਲੋਕਾਂ ਨੇ ਮੋਹਰ ਲਗਾਈ ਹੈ ਉਸ ਦੇ ਨਾਲ ਹੀ ਮੰਤਰੀ ਢਿੱਲੋ ਵੱਲੋ ਆਪਣੇ ਮਿਹਨਤੀ ਵਰਕਰਾਂ ਨੂੰ ਦਿੱਤੇ ਜਾਦੇ ਮਾਨਸਨਮਾਨ ਕਾਰਨ ਵੀ ਗਠਜੋੜ ਦੇ ਵਰਕਰ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਹਨ । ਇਸ ਮੋਕੇ ਉਹਨਾਂ ਦੇ ਨਾਲ ਐਡਵੋਕੇਟ ਹਰਿੰਦਰਪਾਲ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ, ਕੁਲਦੀਪ ਸਿੰਘ ਗਿੱਲ, ਸਿੰਗਾਰਾ ਸਿੰਘ, ਜਸਪਾਲ ਸਿੰਘ ਪ੍ਰਧਾਨ ਗੁਰੂਦੁਆਰਾ ਸਾਹਿਬ, ਵਿਕਰ ਸਿੰਘ ਪੰਚ, ਜਗਨ ਸਿੰਘ ਪ੍ਰਧਾਨ ਅੱਡਾ ਕਮੇਟੀ, ਬਲਦੇਵ ਸਿੰਘ ਪੰਚ, ਪ੍ਰਿਤਪਾਲ ਸਿੰਘ , ਮਲਕੀਤ ਸਿੰਘ, ਸਰਬਜੀਤ ਸਿੰਘ, ਬਾਬਾ ਅਜੀਤ ਸਿੰਘ ਆਦਿ ਹਾਜਰ ਸਨ ।