Punjab Kushti / Wrestling
ਕੁਹਾੜਾ ਵਿਖੇ ਐਨ ਡੀ ਏ ਸਰਕਾਰ ਬਣਨ ਦੀ ਖੁਸ਼ੀ ’ਚ ਲੱਡੂ ਵੰਡੇ Balle Punjab


ਕੁਹਾੜਾ, 16 ਮਈ (ਮਹੇਸ਼ਇੰਦਰ ਸਿੰਘ ਮਾਂਗਟ) ਕੇਂਦਰ ’ਚ ਭਾਰੀ ਬਹੁਮਤ ਨਾਲ ਨਰਿੰਦਰ ਮੋਦੀ ਦੀ ਅਗਵਾਈ ’ਚ ਐਨ ਡੀ ਏ ਸਰਕਾਰ ਬਣਨ ਦੀ ਖੁਸ਼ੀ ਵਿੱਚ ਕੁਹਾੜਾ ਵਿਖੇ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚੇ ਦੇ ਪ੍ਰਧਾਨ ਚਮਕੌਰ ਸਿੰਘ ਪੰਧੇਰ ਨੇ ਲੱਡੂ ਵੰਡੇ। ਇਸ ਮੌਕੇ ਸਾਬਕਾ ਜਿਲ੍ਹਾ ਪ੍ਰੀਸਦ ਮੈਂਬਰ ਸ਼ਰਨਜੀਤ ਸਿੰਘ ਗਰਚਾ ਨੇ ਭਾਜਪਾ ਪੰਜਾਬ ਦੇ ਸੀਨੀਆਰ ਆਗੂ ਪਵਨ ਕੁਮਾਰ ਟਿੰਕੂ ਤੇ ਉਨ੍ਹਾਂ ਦੇ ਸਾਥੀਆਂ ਦਾ ਮੂੰਹ ਮਿੱਠਾ ਕਰਵਾਇਆ। ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੇਸ਼ ਹੋਰ ਤਰੱਕੀਆਂ ਵੱਲ ਲਿਜਾਂਦਿਆਂ, ਵਿਸ਼ਵ ’ਚ ਭਾਰਤ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਗੇ। ਲੱਡੂ ਵੰਡਣ ਸਮੇਂ ਸ਼ਰਨਜੀਤ ਸਿੰਘ ਗਰਚਾ, ਮੇਵਾ ਸਿੰਘ ਢੋਲਣਵਾਲ ਮੰਡਲ ਪ੍ਰਧਾਨ ਭੈਣੀ ਸਾਹਿਬ, ਰਛਪਾਲ ਸਿੰਘ ਮੰਡਲ ਪ੍ਰਧਾਨ ਸਾਹਨੇਵਾਲ, ਅਰੁਣ ਕੰਵਲ, ਹਰੀ ਸਿੰਘ ਸਕੱਤਰ, ਅਜਮੇਰ ਸਿੰਘ ਲਾਲੀ, ਪ੍ਰਿਤਪਾਲ ਸਿੰਘ ਰਿੰਪਾਂ, ਛਿੰਦਰਪਾਲ ਸਿੰਘ ਮੇਹਲੋਂ, ਗੁਰਦੀਪ ਸਿੰਘ ਛੰਦੜਾਂ, ਪ੍ਰਿਤਪਾਲ ਸਿੰਘ ਪ੍ਰਿਤੀ, ਰਣਧੀਰ ਸਿੰਘ ਬਿੱਲਾ, ਮਲਕੀਤ ਸਿੰਘ ਮੀਤਾ (ਦੌਵੇਂ ਪੰਚ), ਸਰਬਜੀਤ ਸਿੰਘ ਸਰਬਾ ਪੰਚ, ਮਨਦੀਪ ਸਿੰਘ ਗਰਚਾ ਆਦਿ ਹਾਜ਼ਰ ਸਨ।