Punjab Kushti / Wrestling
ਹਲਕਾ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਦੇ ਐਮ ਪੀ ਬਣਨ ਦੀ ਖੁਸ਼ੀ ‘ਚ ਲੱਡੂ ਵੰਡੇ Balle Punjab

ਕੁਹਾੜਾ, 21 ਮਈ (ਮਹੇਸ਼ਇੰਦਰ ਸਿੰਘ ਮਾਂਗਟ) ਹਲਕਾ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਦੀ ਹੋਈ ਵੱਡੀ ਜਿੱਤ ਦੀ ਖੁਸ਼ੀ ‘ਚ ਹਲਕਾ ਸਾਹਨੇਵਾਲ ਅਧੀਨ ਆਉਦੇ ਕੁਹਾੜਾ ਵਿਖੇ ਰਣਧੀਰ ਸਿੰਘ ਧੀਰਾ ਮੈਂਬਰ ਪੰਚਾਇਤ ਦੀ ਅਗਵਾਈ ‘ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਿਲੇ ਭਰਪੂਰ ਸਮਰਥਨ ਲਈ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਗਿਆ।ਉਨ੍ਹਾਂ ਆਸ ਪ੍ਰਗਟਾਈ ਕਿ ਅੱਗੇ ਤੋਂ ਵੀ ਆਮ ਆਦਮੀ ਪਾਰਟੀ ਲਈ ਸਮੂਹ ਵੋਟਰ ਜਿੱਤਾਂ ਦਾ ਸਿਲਸਿਲਾ ਇਸੇ ਤਰਾਂ ਜਾਰੀ ਰੱਖਣਗੇ। ਇਸ ਮੌਕੇ ਜਗਵੀਰ ਸਿੰਘ ਜੱਗੀ ਜੰਡਿਆਲੀ, ਜੱਸ ਕੁਹਾੜਾ, ਮਨਦੀਪ ਸਿੰਘ, ਮਨੋਜ ਕੁਮਾਰ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਮਾਸਟਰ ਬਲਜਿੰਦਰ ਸਿੰਘ,ਅਸ਼ਪਿੰਦਰ ਸਿੰਘ, ਅਜੈਪਾਲ ਸਿੰਘ, ਸੋਨੂੰ ਛੰਦੜਾਂ ਤੇ ਤੇਜਪ੍ਰੀਤ ਸਿੰਘ ਹਾਜ਼ਰ ਸਨ।